ਤੜਕਸਾਰ ਦੋ ਵਿਅਕਤੀਆਂ ਨੂੰ ਤੇਜ ਰਫਤਾਰ ਸਵਿਫਟ ਕਾਰ ਨੇ ਮਾਰੀ ਟੱਕਰ
- by Jasbeer Singh
- September 18, 2024
ਤੜਕਸਾਰ ਦੋ ਵਿਅਕਤੀਆਂ ਨੂੰ ਤੇਜ ਰਫਤਾਰ ਸਵਿਫਟ ਕਾਰ ਨੇ ਮਾਰੀ ਟੱਕਰ ਕਾਰ ਚਾਲਕ ਗੱਡੀ ਸਮੇਤ ਫਰਾਰ -ਵਿਆਕਤੀ ਗੰਭੀਰ ਹਸਪਤਾਲ ਚ ਜੇਰੇ ਇਲਾਜ -ਪਰਿਵਾਰ ਵਲੋਂ ਕਾਰ ਚਾਲਕ ਤੇ ਸਖਤ ਕਾਰਵਾਈ ਦੀੰ ਮੰਗ ਨਾਭਾ 18 ਸਤੰਬਰ ()ਅੱਜ ਪੁਰਾਣਾ ਹਾਥੀ ਖਾਨਾ ਨੇੜੇ ਸਰਦਾਰੀ ਕੁਲੈਕਸ਼ਨ ਦੀ ਦੁਕਾਨ ਦੇ ਬਾਹਰ ਸਵੇਰੇ 6 ਵਜੇ ਇੱਕ ਤੇਜ਼ ਰਫ਼ਤਾਰ ਕਾਰ ਵਲੋਂ ਦੋ ਵਿਆਕਤੀਆਂ ਨੂੰ ਟੱਕਰ ਮਾਰੀ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਸਮਾਜ ਸੇਵਕ ਤੇ ਕੋਸਲਰ ਰੋਜ਼ੀ ਨਾਗਪਾਲ ਦੇ ਪਤੀ ਦੀਪਕ ਨਾਗਪਾਲ ਨੇ ਦੱਸਿਆ ਕਿ ਮੇਰਾ ਮੇਰੇ ਨੋਕਰ ਨਾਮ ਪ੍ਰਿੰਸ ਤ੍ਰਿਪਾਠੀ ਅਤੇ ਮੇਰਾ ਬੇਟਾ ਹਰਿਤਿਕ ਨਾਗਪਾਲ ਜੌ ਕੀ ਅੱਜ ਸਵੇਰੇ ਐਕਟੀਵਾ ਤੇ ਸਵਾਰ ਹੌ ਕੇ ਅਲੋਹਰਾਂ ਗੇਟ ਵੱਲ ਜਾ ਰਹੇ ਸਨ ਬੜੀ ਤੇਜ਼ ਰਫਤਾਰ ਨਾਲ ਚਿੱਟੇ ਰੰਗ ਦੀ ਸਵਿਫਟ ਕਾਰ PB 34 C 5193 ਨੇ ਪਿੱਛੋਂ ਦੀ ਆ ਕੇ ਫੇਟ ਮਾਰ ਦਿੱਤੀ ਤੇ ਚਾਲਕ ਗੱਡੀ ਸਮੇਤ ਫਰਾਰ ਹੋ ਗਿਆ ਇਸ ਫੇਟ ਚ ਪ੍ਰਿੰਸ ਤ੍ਰਿਪਾਠੀ ਦੇ ਨਾਮ ਲੜਕੇ ਦੀ ਲੱਤ ਟੁੱਟ ਗਈ ਅਤੇ ਹਰੀਤਿਕ ਨਾਗਪਾਲ ਨੂੰ ਗੰਭੀਰ ਜਖਮੀ ਹੋਣ ਕਾਰਨ 40 ਹੋਸਪਿਟਲ ਮੋਹਾਲੀ ਦੇ ਵਿੱਚ ਦਾਖਿਲ ਕਰਾ ਦਿੱਤਾ ਗਿਆ ਹੈ ਜਿਸ ਦਾ ਇਲਾਜ 40 ਹੋਸਪਿਟਲ ਵਿਖੇ ਚੱਲ ਰਿਹਾ ਉਨਾਂ ਪੁਸਲ ਤੋਂ ਕਾਰ ਚਾਲਕ ਨੂੰ ਲੱਭ ਕੇ ਸ ਉੱਪਰ ਸਖ਼ਤ ਕਾਰਵਾਈ ਦੀ ਮੰਗ ਕੀਤੀ

