
ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਣ ਦੇ ਚਲਦਿਆਂ ਹੁਣ ਚੀਫ ਜਸਟਿਸ ਸੰਜੀਵ ਖੰਨਾ ਸਮੇਤ ਇਹ ਜੱਜ ਹੋਣਗੇ ਮੈਂਬਰ
- by Jasbeer Singh
- November 12, 2024

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਣ ਦੇ ਚਲਦਿਆਂ ਹੁਣ ਚੀਫ ਜਸਟਿਸ ਸੰਜੀਵ ਖੰਨਾ ਸਮੇਤ ਇਹ ਜੱਜ ਹੋਣਗੇ ਮੈਂਬਰ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਹੁਣ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਕੌਲਿਜੀਅਮ ਦੇ ਚੇਅਰਮੈਨ ਹਨ ਅਤੇ ਜਸਟਿਸ ਏ ਐਸ ਓਕਾ ਇਸ ਦੇ ਨਵੇਂ ਮੈਂਬਰ ਹਨ । ਜਸਟਿਸ ਡੀ. ਵਾਈ ਚੰਦਰਚੂੜ ਦੇ 10 ਨਵੰਬਰ ਨੂੰ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪੰਜ ਅਤੇ ਤਿੰਨ ਮੈਂਬਰੀ ਕਾਲਜੀਅਮ ਦਾ ਪੁਨਰਗਠਨ ਕੀਤਾ ਗਿਆ ਹੈ । ਜਸਟਿਨ ਖੰਨਾ ਨੇ ਸੋਮਵਾਰ ਨੂੰ ਹੀ ਅਹੁਦਾ ਸੰਭਾਲ ਲਿਆ ਹੈ।ਚੀਫ਼ ਜਸਟਿਸ ਖੰਨਾ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜਾਂ ਦੀ ਚੋਣ ਕਰਨ ਵਾਲੇ ਪੰਜ ਮੈਂਬਰੀ ਕੌਲਿਜੀਅਮ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ, ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਏਐਸ ਓਕਾ ਸ਼ਾਮਲ ਹਨ। ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਹਾਈ ਕੋਰਟ ਦੇ ਜੱਜਾਂ ਦੀ ਚੋਣ ਲਈ ਤਿੰਨ ਮੈਂਬਰੀ ਕੌਲਿਜੀਅਮ ਦੇ ਮੈਂਬਰ ਹੋਣਗੇ ।