post

Jasbeer Singh

(Chief Editor)

National

ਫੌਜ ਦੇ ਤਿੰਨ ਵੱਖ-ਵੱਖ ਅਪਰੇਸ਼ਨਾਂ `ਚ ਪੰਜ ਅੱਤਵਾਦੀ ਉਤਰੇ ਮੌਤ ਦੇ ਘਾਟ ਤੇ ਤਿੰਨ ਜ਼ਖਮੀ

post-img

ਫੌਜ ਦੇ ਤਿੰਨ ਵੱਖ-ਵੱਖ ਅਪਰੇਸ਼ਨਾਂ `ਚ ਪੰਜ ਅੱਤਵਾਦੀ ਉਤਰੇ ਮੌਤ ਦੇ ਘਾਟ ਤੇ ਤਿੰਨ ਜ਼ਖਮੀ ਪਾਕਿਸਤਾਨ : ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ `ਚ ਫੌਜ ਦੇ ਤਿੰਨ ਵੱਖ-ਵੱਖ ਅਪਰੇਸ਼ਨਾਂ `ਚ ਪੰਜ ਅੱਤਵਾਦੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ `ਚ ਕਿਹਾ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਰਾਤ ਸੂਬੇ ਦੇ ਕੇਚ, ਪੰਜਗੁਰ ਅਤੇ ਜ਼ੋਬ ਜ਼ਿਲਿਆਂ `ਚ ਤਿੰਨ ਆਪਰੇਸ਼ਨ ਕੀਤੇ। ਇਸ ਦੌਰਾਨ ਜ਼ਬਰਦਸਤ ਗੋਲੀਬਾਰੀ ਹੋਈ, ਜਿਸ `ਚ ਪੰਜ ਅੱਤਵਾਦੀ ਮਾਰੇ ਗਏ। ਬਿਆਨ `ਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੀ ਭਾਲ ਲਈ ਵੱਡੇ ਪੱਧਰ `ਤੇ ਮੁਹਿੰਮ ਚਲਾਈ ਜਾ ਰਹੀ ਹੈ। ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ `ਚ ਨਹੀਂ ਲਿਆਂਦਾ ਜਾਂਦਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲ ਰਾਸ਼ਟਰ ਦੇ ਨਾਲ ਕਦਮ ਮਿਲਾ ਕੇ ਖੜ੍ਹੇ ਹੋਣ ਅਤੇ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਨੂੰ ਭੰਗ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਦ੍ਰਿੜ ਹਨ।

Related Post