post

Jasbeer Singh

(Chief Editor)

Punjab

ਅੰਮ੍ਰਿਤਸਰ- ਜਲੰਧਰ ਵਿਚਕਾਰ ਵਿਛਾਈ ਜਾ ਰਹੀ ਹੈ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਲਗੱਡੀਆਂ ਚਲਾਉਣ ਲਈ 60 ਗ

post-img

ਅੰਮ੍ਰਿਤਸਰ- ਜਲੰਧਰ ਵਿਚਕਾਰ ਵਿਛਾਈ ਜਾ ਰਹੀ ਹੈ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਲਗੱਡੀਆਂ ਚਲਾਉਣ ਲਈ 60 ਗੇਜ਼ ਦੀ ਰੇਲਵੇ ਲਾਈਨ ਅੰਮ੍ਰਿਤਸਰ : ਅੰਮ੍ਰਿਤਸਰ- ਜਲੰਧਰ ਵਿਚਕਾਰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਲਗੱਡੀਆਂ ਚਲਾਉਣ ਲਈ 60 ਗੇਜ਼ ਦੀ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ। ਇਸ ਦਾ ਕੰਮ ਸਟੇਸ਼ਨ ਤੇ ਰੇਲਵੇ ਯਾਰਡ `ਚ ਪਿਛਲੇ ਦੋ ਹਫਤਿਆਂ ਤੋਂ ਜਾਰੀ ਹੈ। ਲੁਧਿਆਣਾ `ਚ ਰੇਲਵੇ ਟਰੈਕ ਬਦਲਿਆ ਜਾ ਚੁੱਕਾ ਹੈ। ਰੇਲਵੇ ਸੂਤਰਾਂ ਅਨੁਸਾਰ ਉਕਤ ਟਰੈਕ ਬਦਲਣ ਦਾ ਕੰਮ ਜੰਗੀ ਪੱਧਰ `ਤੇ ਜਾਰੀ ਹੈ। ਹਾਲ ਦੀ ਘੜੀ ਜਲੰਧਰ ਸਿਟੀ ਸਟੇਸ਼ਨ `ਤੇ 52 ਗੇਜ਼ ਦੇ ਰੇਲਵੇ ਟਰੈਕ `ਤੇ ਰੇਲਾਂ ਦੀ ਆਵਾਜਾਈ ਜਾਰੀ ਹੈ। ਦੱਸਣਯੋਗ ਹੈ ਕਿ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਲਗੱਡੀਆਂ ਚਲਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਯੋਜਨਾ ਚੱਲ ਰਹੀ ਸੀ ਪਰ ਮੌਜੂਦਾ ਰੇਲਵੇ ਟਰੈਕ ਤੇਜ਼ ਰਫਤਾਰ ਗੱਡੀਆਂ ਚਲਾਉਣ ਲਈ ਉਚਿਤ ਨਾ ਹੋਣ ਕਾਰਨ ਸਮੱਸਿਆ ਪੈਦਾ ਹੋ ਰਹੀ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਹੁਣ 60 ਗੇਜ਼ ਦੀ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਰੇਲਵੇ ਬੜੌਦਾ ਹਾਊਸ ਦੇ ਰੇਲਵੇ ਮੈਨੇਜਰ ਤੇ ਚੀਫ ਇੰਜੀਨੀਅਰ ਪੱਧਰ ਦੇ ਰੇਲ ਅਧਿਕਾਰੀਆਂ ਵੱਲੋਂ ਇੰਸਪੈਕਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੀ ਰਿਪੋਰਟ ਦੇ ਆਧਾਰ `ਤੇ ਹੀ ਕੰਮ ਸੁਰੂ ਕੀਤਾ ਜਾ ਰਿਹਾ ਹੈ। ਮੌਜੂਦਾ ਸਾਲ ਦੇ ਸ਼ੁਰੂ `ਚ ਰੇਲ ਅਧਿਕਾਰੀਆਂ ਵਲੋਂ ਵਿੰਡੋ ਇੰਸਪੈਕਸ਼ਨ ਵੀ ਕੀਤੀ ਗਈ ਸੀ ਜਿਸ ਦੇ ਬਾਅਦ ਹੀ 60 ਗੇਜ਼ ਦੀ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਬਣੀ ਸੀ। ਇਸ ਤਹਿਤ ਬੀਤੇ ਅਪ੍ਰੈਲ ਮਹੀਲੇ `ਚ ਸਿਟੀ ਰੇਲਵੇ ਸਟੇਸ਼ਨ ਤੇ ਵਾਸ਼ੇਵਲ ਐਪ੍ਰਨ ਤੋੜ ਕੇ ਮਿੱਟੀ ਵਾਲਾ ਟਰੈਕ ਬਣਾਇਆ ਗਿਆ ਹੈ ਅਤੇ ਹੁਣ 52 ਗੇਜ਼ ਦੀ ਲਾਈਨ ਬਦਲ ਕੇ 60 ਗੇਜ਼ ਦੀ ਲਾਈਨ ਵਿਛਾਈ ਜਾ ਰਹੀਮੌਜੂਦਾ ਸਮੇਂ ਰੇਲਾਂ ਦੀ ਰਫਤਾਰ 110 ਕਿਲੋਮੀਟਰ, 160 ਨਾਲ ਦੌੜੇਗੀ ਵੰਦੇ ਭਾਰਤ ਜਲੰਧਰ-ਅੰਮ੍ਰਿਤਸਰ ਵਿਚਕਾਰ 60 ਗੇਜ਼ ਦੀ ਲਾਈਨ ਵਿਛਾਉਣ ਦਾ ਕੰਮ ਪੂਰਾ ਹੋਣ `ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਦੌੜਨ ਵਾਲੀ ਵੰਦੇ ਭਾਰਤ ਪਹਿਲੀ ਰੇਲਗੱਡੀ ਹੋਵੇਗੀ ਪਰ ਸ਼ੁਰੂ `ਚ ਉਸ ਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੀ ਰਖੀ ਜਾਏਗੀ। ਹਾਲ ਦੀ ਘੜੀ ਉਕਤ ਯੋਜਨਾ ਅਧੀਨ ਰਾਜਧਾਨੀ ਐਕਸਪ੍ਰੈੱਸ, ਸ਼ਤਾਬਦੀ ਐਕਸਪ੍ਰੈੱਸ ਆਦਿ 130 ਕਿਲੋਮੀਟਰ ਦੀ ਰਫਤਾਰ ਨਾਲ ਹੀ ਚੱਲ ਰਹੀਆਂ ਹਨ। ਜਦੋਂ ਲੁਧਿਆਣਾ ਤੋਂ ਜਲੰਧਰ ਤੇ ਅੰਮ੍ਰਿਤਸਰ ਵਿਚਕਾਰ 60 ਗੇਜ਼ ਲਾਈਨ ਦਾ ਕੰਮ ਪੂਰਾ ਹੋ ਜਾਏਗਾ ਤਾਂ ਫਿਰ ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈੱਸ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨਗੀਆਂ। ਅਜਿਹਾ ਹੋਣ ਨਾਲ ਜਲੰਧਰ- ਅੰਮ੍ਰਿਤਸਰ ਦਾ ਸਫਰ ਕੇਵਲ 40 ਮਿੰਟਾਂ ਦਾ ਰਹਿ ਜਾਏਗਾ। ਸਿਟੀ ਸਟੇਸ਼ਨ ਦੇ 18 ਕਾਂਟੇ ਬਦਲੇ ਜਲੰਧਰ ਦਾ ਰੇਲਵੇ ਟਰੈਕ 60 ਗੇਜ਼ ਦਾ ਕਰਨ ਅਤੇ ਉਸ `ਤੇ ਤੇਜ਼ ਰਫਤਾਰ ਗੱਡੀਆਂ ਚਲਾਉਣ ਲਈ ਰੇਲਵੇ ਯਾਰਡ `ਚ 18 ਕਾਂਟੇ ਬਦਲੇ ਜਾ ਚੁੱਕਦੇ ਹਨ। ਬਾਕੀ ਕਾਂਟੇ ਬਦਲਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ।

Related Post