post

Jasbeer Singh

(Chief Editor)

National

ਉਤਰ ਪ੍ਰਦੇਸ਼ ਵਿਚ 2 ਸਾਲਾ ਬੱਚੀ ਸੋਸਾਇਟੀ ਦੀ 27ਵੀਂ ਮੰਜਿਲ ਤੋਂ ਡਿੱਗ 12ਵੀਂ ਮੰਜਿ਼ਲ `ਤੇ ਜਾ ਫਸਣ ਕਾਰਨ ਹੋਈ ਜ਼ਖ਼ਮੀ

post-img

ਉਤਰ ਪ੍ਰਦੇਸ਼ ਵਿਚ 2 ਸਾਲਾ ਬੱਚੀ ਸੋਸਾਇਟੀ ਦੀ 27ਵੀਂ ਮੰਜਿਲ ਤੋਂ ਡਿੱਗ 12ਵੀਂ ਮੰਜਿ਼ਲ `ਤੇ ਜਾ ਫਸਣ ਕਾਰਨ ਹੋਈ ਜ਼ਖ਼ਮੀ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵੈਸਟ ਵਿੱਚ ਇੱਕ ਉੱਚਾਈ ਵਾਲੀ ਸੁਸਾਇਟੀ ਵਿੱਚ ਇੱਕ ਦੋ ਸਾਲਾ ਮਾਸੂਮ ਬੱਚੀ (ਲੜਕੀ) ਸ਼ੁੱਕਰਵਾਰ ਦੁਪਹਿਰ ਨੂੰ 2 ਸਾਲ ਦੀ ਮਾਸੂਮ ਬੱਚੀ ਸੋਸਾਇਟੀ ਦੀ 27ਵੀਂ ਮੰਜਿ਼ਲ ਤੋਂ 12ਵੀਂ ਮੰਜਿ਼ਲ `ਤੇ ਜਾ ਫਸਣ ਦੇ ਚਲਦਿਆਂ ਜ਼ਖ਼ਮੀ ਹੋ ਗਈ, ਜਿਸਨੰੁ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਬੱਚੀ ਦਾ ਇਲਾਜ ਜਾਰੀ ਹੈ।ਜਾਣਕਾਰੀ ਮੁਤਾਬਕ ਬਿਸਰਖ ਥਾਣਾ ਖੇਤਰ ਦੇ ਅਧੀਨ ਪੈਂਦੇ ਗੌੜ ਸਿਟੀ-14 ਐਵੇਨਿਊ ਦੀ ਇਕ ਉੱਚੀ-ਉੱਚੀ ਸੋਸਾਇਟੀ `ਚ ਇਕ ਬੱਚੀ 27ਵੀਂ ਮੰਜ਼ਿਲ ਤੋਂ ਡਿੱਗ ਗਈ। ਆਪਣੇ ਘਰ ਦੀ ਬਾਲਕੋਨੀ `ਚ ਖੇਡਦੇ ਸਮੇਂ ਦੋ ਸਾਲਾਂ ਦੀ ਮਾਸੂਮ ਬੱਚੀ ਕਿਸੇ ਤਰ੍ਹਾਂ ਤਿਲਕ ਗਈ ਅਤੇ ਅਚਾਨਕ ਉਪਰ ਤੋਂ 12ਵੀਂ ਮੰਜ਼ਿਲ `ਤੇ ਅਟਕ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਬੱਚੀ ਦੀ ਮਾਂ ਖਾਣਾ ਬਣਾ ਰਹੀ ਸੀ, ਜਿਸ ਕਾਰਨ ਬੱਚੀ ਵੱਲ ਧਿਆਨ ਨਹੀਂ ਦਿੱਤਾ ਜਾ ਸਕਿਆ।ਖੁਸ਼ਕਿਸਮਤੀ ਇਹ ਰਹੀ ਕਿ ਮਾਸੂਮ ਬੱਚੀ 12ਵੀਂ ਮੰਜ਼ਿਲ ਦੀ ਬਾਲਕੋਨੀ ਵਿੱਚ ਫਸ ਗਈ। ਜੇਕਰ ਬੱਚੀ ਜ਼ਮੀਨ `ਤੇ ਡਿੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ, ਜਿਸ `ਚ ਬੱਚੀ ਦੇ ਪਰਿਵਾਰਕ ਮੈਂਬਰ ਉਸ ਨੂੰ ਗੋਦੀ `ਚ ਚੁੱਕਦੇ ਨਜ਼ਰ ਆ ਰਹੇ ਹਨ।ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਮਾਸੂਮ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਸਥਿਰ ਹੈ। ਇਸ ਘਟਨਾ ਨੇ ਉੱਚੀਆਂ ਇਮਾਰਤਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਨਿਵਾਸੀਆਂ ਨੇ ਬਾਲਕੋਨੀਆਂ `ਤੇ ਵਾਧੂ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ ਹੈ। ਘਟਨਾ ਸ਼ੁੱਕਰਵਾਰ ਦੁਪਹਿਰ 12.30 ਵਜੇ ਦੀ ਦੱਸੀ ਜਾ ਰਹੀ ਹੈ।ਬਿਸਰਖ ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਿਸਰਖ ਥਾਣਾ ਖੇਤਰ ਦੇ ਅਧੀਨ 14 ਐਵੇਨਿਊ ਸੋਸਾਇਟੀ ਦੀ ਰਹਿਣ ਵਾਲੀ 2 ਸਾਲਾ ਬੱਚੀ 27ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਖੇਡਦੇ ਹੋਏ 12ਵੀਂ ਮੰਜ਼ਿਲ `ਤੇ ਡਿੱਗ ਗਈ। ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Related Post

Instagram