
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਜੌੜਾਮਾਜਰਾ ਵੱਲੋਂ ਤਰਖਾਣ ਮਾਜਰਾ, ਬਾਦਸ਼ਾਹਪੁਰ ਕਾਲੇਕੀ, ਮਿਆਲ ਕਲਾਂ ਤੇ ਮਿਆਲ ਖੁਰਦ ਦੇ
- by Jasbeer Singh
- April 28, 2025

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਜੌੜਾਮਾਜਰਾ ਵੱਲੋਂ ਤਰਖਾਣ ਮਾਜਰਾ, ਬਾਦਸ਼ਾਹਪੁਰ ਕਾਲੇਕੀ, ਮਿਆਲ ਕਲਾਂ ਤੇ ਮਿਆਲ ਖੁਰਦ ਦੇ ਸਰਕਾਰੀ ਸਕੂਲਾਂ ‘ਚ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ -ਐਮ. ਐਲ. ਏ. ਚੇਤਨ ਸਿੰਘ ਨੇ ਕਿਹਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕ ਨੇ ਪੂਰੇ ਦੇਸ਼ ਵਿੱਚ ਮਿਸਾਲ ਕਾਇਮ ਕੀਤੀ ਸਮਾਣਾ, 28 ਅਪ੍ਰੈਲ : ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਮਿਡਲ ਸਕੂਲ ਤਰਖਾਣ ਮਾਜਰਾ 3.1 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਵਿਖੇ 1.13 ਲੱਖ ਰੁਪਏ, ਮਿਆਲ ਕਲਾਂ ਤੇ ਮਿਆਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਇਸ ਮੌਕੇ ਸੰਬੋਧਨ ਕਰਦਿਆ ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਮਿਆਰੀ ਸੁਧਾਰਾਂ ਕਰਕੇ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਕਿਹਾ ਵਿਦਿਆਰਥੀ ਕੌਮੀ ਪੱਧਰ ਦੇ ਵਿੱਦਿਅਕ ਖੇਤਰ ਅਤੇ ਹੋਰ ਮੁਕਾਬਲਿਆਂ ਵਿੱਚ ਮੋਹਰੀ ਰਹੇ ਹਨ ਜਦਕਿ ਅਧਿਆਪਕਾਂ ਨੂੰ ਵਿਦੇਸ਼ੀ ਸਿੱਖਿਆ ਪ੍ਰਣਾਲੀ ਦੀ ਸਿਖਲਾਈ ਦਿਵਾਈ ਗਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾ ਦਿੱਤਾ ਗਿਆ ਹੈ ਅਤੇ ਹੁਣ ਇਹਨਾਂ ਸਕੂਲਾਂ ਵਿੱਚ ਡਿਜੀਟਲ ਇੰਟ੍ਰੈਕਟਿਵ ਸਕਰੀਨਾਂ, ਨਵੇਂ ਬੈਂਚ ਤੇ ਕਮਰਿਆਂ ਸਮੇਤ ਲਾਇਬ੍ਰੇਰੀਆਂ, ਲੈਬਾਰਟਰੀਆਂ, ਚਾਰਦੀਵਾਰੀਆਂ, ਨਵਾਂ ਫਰਨੀਚਰ, ਪੀਣ ਵਾਲਾ ਪਾਣੀ, ਟੁਆਇਲਟ ਬਲਾਕ ਸਮੇਤ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਗਿਆ ਹੈ।ਉਹਨਾਂ ਅੱਗੇ ਕਿਹਾ ਕਿ ਸਾਡੇ ਬੱਚੇ ਤੇ ਅਧਿਆਪਕ ਬਦਲਦੇ ਪੰਜਾਬ ਦੇ ਗਵਾਹ ਬਣ ਗਏ ਹਨ । ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਕੂਲਾਂ ਦੇ ਪ੍ਰਿੰਸੀਪਲ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਮਾਪੇ ਤੇ ਹੋਰ ਪਤਵੰਤੇ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.