post

Jasbeer Singh

(Chief Editor)

Patiala News

ਬੱਚਿਆਂ ਅਤੇ ਨੌਜਵਾਨਾਂ ਵਿੱਚ ਵੱਧ ਰਹੇ ਦਿਲ‌ ਦੇ ਦੌਰੇ ਅਤੇ ਕਾਲਾ ਪੀਲੀਆਂ ਦੇ ਖ਼ਤਰੇ

post-img

ਬੱਚਿਆਂ ਅਤੇ ਨੌਜਵਾਨਾਂ ਵਿੱਚ ਵੱਧ ਰਹੇ ਦਿਲ‌ ਦੇ ਦੌਰੇ ਅਤੇ ਕਾਲਾ ਪੀਲੀਆਂ ਦੇ ਖ਼ਤਰੇ ਅੱਜ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਅਤੇ ਆਪਣੇ ਭਾਰਤ ਅਤੇ ਪੰਜਾਬ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਦਿਲ, ਸਾਹ, ਅਨੀਮੀਆ, ਅੰਧਰਾਤਾ, ਹੱਡੀਆਂ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਲੀਵਰ ਦੀ ਘਾਤਕ ਬਿਮਾਰੀ ਕਾਲਾ ਪੀਲੀਆਂ ਦਿਲ ਦੇ ਦੌਰੇ, ਅਨਜਾਇਨਾ ਅਤੇ ਕਾਰਡੀਅਕ ਅਰੈਸਟ ਦੇ ਖ਼ਤਰੇ ਵੱਧ ਗਏ ਹਨ, ਕਿਉਂਕਿ ਮਾਪਿਆਂ ਦੀ ਨਲਾਇਕੀਆਂ ਅਤੇ ਲਾਪਰਵਾਹੀਆਂ ਕਾਰਨ ਬਚਪਨ ਤੋਂ ਬੱਚਿਆਂ ਨੂੰ ਤਾਕਤਵਰ, ਸਿਹਤਮੰਦ, ਤਦਰੁੰਸਤ , ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੰਸਕਾਰਾਂ ਫਰਜ਼ਾਂ ਜ਼ੁਮੇਵਾਰੀਆਂ ਵਜੋਂ ਉਤਸ਼ਾਹਿਤ ਕਰਕੇ, ਖੁਸ਼ਹਾਲ ਰੱਖਣ ਵਾਲੇ ਢੰਗ ਤਰੀਕੇ ਛੱਡਕੇ ਹੁਣ ਮਾਪਿਆਂ ਵਲੋਂ ਆਪਣੇ ਅਤੇ ਬੱਚਿਆਂ ਦੇ ਸੰਵਾਦਾਂ , ਖੁਸ਼ੀਆਂ, ਆਰਾਮ ਪ੍ਰਸਤੀਆ ਦੇ ਢੰਗ ਤਰੀਕੇ ਅਪਣਾਏ ਜਾ ਚੁੱਕੇ ਹਨ, ਜਿਸ ਕਾਰਨ ਬੱਚਿਆਂ ਵਿੱਚ ਬਿਮਾਰੀਆਂ ਪੈਦਾ ਹੋ ਰਹੀਆਂ ਹਨ । ਹਰ ਸਾਲ 40 ਲੱਖ ਤੋਂ ਵੱਧ ਬੱਚੇ, ਜਮਾਂਦਰੂ , ਦਿਲ ਵਿੱਚ ਛੇਕ ਜਾਂ ਦਿਲ, ਸਾਹ, ਅਨੀਮੀਆ, ਅੰਧਰਾਤਾ, ਸ਼ਕਰ ਰੋਗ ਦੀਆਂ ਬਿਮਾਰੀਆਂ, ਘੱਟ ਭਾਰ ਜਾਂ 9 ਮਹੀਨਿਆਂ ਤੋਂ ਪਹਿਲਾਂ ਜਨਮ ਲੈ ਰਹੇ ਹਨ। ਜੋਂ ਜਦੋ ਤਕ ਉਹ ਜਿਉਂਦੇ ਰਹਿੰਦੇ ਹਨ ਦਵਾਈਆਂ ਦੇ ਸਹਾਰੇ ਹੀ ਜੀਵਨ ਹਰ ਪਲ ਮੌਤ ਵਲ ਵੱਧਦਾ ਜਾਂਦਾ ਹੈ । ਸਚਾਈ ਹੈ ਕਿ ਕੁਦਰਤ ਅਤੇ ਧਰਤੀ ਮਾਤਾ ਦੀ ਮਿੱਟੀ ਵਿੱਚੋ ਪੈਦਾ ਹੋਏ ਭੋਜਨ, ਪਾਣੀ, ਹਵਾਵਾਂ, ਫਲ, ਫੁੱਲ ,ਸਬਜ਼ੀਆਂ, ਦਾਲਾਂ, ਅਨਾਜ, ਆਦਿ ਸਰੀਰਕ, ਮਾਨਸਿਕ, ਸਮਾਜਿਕ, ਅਤੇ ਆਰਥਿਕ ਤੋਰ ਤੇ ਲਾਭਦਾਇਕ ਸਿੱਧ ਹੁੰਦੇ ਰਹੇ ਹਨ। ਚੰਗੀ ਸਿਹਤ, ਤਦੰਰੁਸਤੀ, ਤਾਕ਼ਤ, ਅਰੋਗਤਾ ਅਤੇ ਸੁਰੱਖਿਆ ਲਈ ਇਨਸਾਨ, ਪਸ਼ੂ ਪੰਛੀਆਂ, ਜਾਨਵਰਾਂ ਕੀੜੇ ਮਕੌੜਿਆ ਨੂੰ ਕੁਦਰਤੀ ਭੋਜਨ, ਪਾਣੀ, ਹਵਾਵਾਂ, ਅਤੇ ਸਿਹਤਮੰਦ, ਅਮਨ ਸ਼ਾਂਤੀ ਪ੍ਰੇਮ ਹਮਦਰਦੀ ਦੇ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ। ਆਕਸੀਜਨ, ਗੁਲੂਕੋਜ਼, ਵਿਟਾਮਿਨ, ਪ੍ਰੋਟੀਨ ਅਤੇ ਸੰਤੁਲਿਤ ਭੋਜਨ ਦੇ ਦੂਸਰੇ ਤੱਤ, ਧਰਤੀ ਮਾਤਾ ਦੀ ਗੋਦ ਵਿੱਚੋ ਪੈਦਾ ਹੋਏ ਪਲਾਂਟਾਂ ( ਪੋਦਿਆਂ ) ਰਾਹੀਂ ਹੀ ਮਿਲਦੇ ਹਨ ਪਰ ਅੱਜ ਦੇ ਮਾਪਿਆਂ ਨੇ ਕੁਦਰਤ ਅਤੇ ਕੁਦਰਤੀ ਪਲਾਟਾਂ ( ਪੋਦਿਆਂ/ ਦਰਖਤਾਂ ਫਸਲਾਂ) ਦੀ ਥਾਂ, ਇਨਸਾਨਾਂ ਦੁਆਰਾ ਤਿਆਰ ਕੀਤੇ ਪਲਾਟਾਂ ( ਮਸ਼ੀਨਾਂ, ਕਾਰਖਾਨਿਆਂ ਆਦਿ ਵਾਲੇ ਪਲਾਂਟਾਂ ) ਰਾਹੀਂ ਤਿਆਰ ਹੋਕੇ ਲਿਫਾਫਿਆ, ਬੋਤਲਾਂ ਅਤੇ ਪੈਕਟਾਂ ਵਿੱਚ ਬੰਦ ਹੋਕੇ ਆ ਰਹੇ ਭੋਜਨ, ਪਾਣੀ, ਬੰਦ ਕਮਰਿਆਂ ਦੀਆਂ ਏ ਸੀ, ਹਵਾਵਾਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕਾਂ ਅਤੇ ਨਸ਼ਿਆਂ ਦੀਆਂ ਚੀਜ਼ਾਂ ਪੂਰੇ ਸੰਵਾਦਾਂ ਅਤੇ ਅਨੰਦ ਨਾਲ ਘਰਾਂ ਵਿੱਚ ਹਰਰੋਜ ਮੰਗਵਾ ਰਹੇ ਹਨ, ਆਪਣੇ ਬੱਚਿਆਂ ਨੂੰ ਵੀ ਦੇ ਰਹੇ ਹਨ ਕਿਉਂਕਿ ਭੋਜਨ, ਦਾਲਾਂ, ਸਬਜ਼ੀਆਂ, ਰੋਟੀਆਂ, ਸਲਾਦ ਤਿਆਰ ਕਰਨ ਲਈ ਮਾਵਾਂ ਅਤੇ ਘਰ ਪਰਿਵਾਰਾਂ ਦੇ ਮੈਂਬਰਾਂ ਵਲੋਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ। , ਕੰਮਕਾਜੀ ਔਰਤਾਂ ਕੋਲ ਧੰਨ, ਦੌਲਤ, ਸਮਝ ਅਤੇ ਜਾਣਕਾਰੀਆਂ ਤਾਂ ਹਨ ਪਰ ਆਪਣੇ ਬੱਚਿਆਂ, ਘਰ ਪਰਿਵਾਰ ਨੂੰ ਤਾਜ਼ਾ ਭੋਜਨ ਤਿਆਰ ਕਰਨ ਲਈ ਸਮਾਂ, ਸ਼ਕਤੀਆਂ, ਤਾਕਤ ਅਤੇ ਇਰਾਦੇ ਨਹੀਂ ਹੁੰਦੇ, ਦੂਸਰੇ ਪਾਸੇ, ਇੱਕ ਫੋਨ ਕਰਕੇ, ਕਈ ਘੰਟੇ ਜਾ ਕੁੱਝ ਦਿਨ ਪਹਿਲਾਂ ਤੋਂ ਹੀ ਤਿਆਰ ਸੰਵਾਦੀ ਭੋਜਨ, ਘਰਾਂ ਵਿੱਚ ਪਹੁੰਚ ਰਹੇ ਹਨ ਜਿਨ੍ਹਾਂ ਨੂੰ ਖ਼ਾਕੇ ਪੇਟ ਤਾਂ ਭਰ ਸਕਦੇ, ਪਰ ਤਾਕਤ, ਤਦੰਰੁਸਤੀ, ਸ਼ਕਤੀਆਂ, ਅਮਨ ਚੈਨ ਅਤੇ ਅਰੋਗਤਾ ਨਹੀਂ ਮਿਲਦੇ। ਬੱਚਿਆਂ ਅਤੇ ਨੌਜਵਾਨਾਂ ਦੇ ਲੀਵਰ ਵਿਚੋਂ ਜੋ ਭੋਜਨ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ਿਆਂ ਦੀਆਂ ਚੀਜ਼ਾਂ ਆਦਿ ਹਰਰੋਜ ਜਾ ਰਹੇ ਹਨ, ਉਨ੍ਹਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਤਣਾਅ, ਗੁੱਸੇ, ਆਕੜ, ਸੈਕਸੀ ਉਤੇਜਨਾ ਵੱਧਦੇ ਜਾ ਰਹੇ ਹਨ। ਆਕਸੀਜਨ, ਗੁਲੂਕੋਜ਼, ਭੋਜਨ ਪਾਣੀ ਹਵਾਵਾਂ ਨੂੰ ਹਜ਼ਮ ਕਰਨ ਲਈ ਕਸਰਤਾਂ, ਦੋੜਣਾ, ਭੱਜਣਾ, ਖੁਸ਼ ਰਹਿਣਾ, ਸ਼ਰੀਰਕ ਤੌਰ ਤੇ ਵੱਧ ਕਾਰਜ਼ ਕਰਨੇ ਬਹੁਤ ਜ਼ਰੂਰੀ ਹਨ। ਪਰ ਆਰਾਮ ਪ੍ਰਸਤੀਆ ਅਤੇ ਸੰਵਾਦਾਂ ਦੀ ਪੂਰਤੀ ਲਈ ਜੋਂ ਭੋਜਨ, ਪਾਣੀ, ਹਵਾਵਾਂ, ਤਾਕਤ ਵਧਾਉਣ ਦੀਆਂ ਵਰਤੀਆਂ ਜਾਂਦੀਆਂ ਦਵਾਈਆਂ, ਸੁਸਤੀ, ਨੀਂਦ, ਕਬਜ਼ ਜਾ ਉਤੇਜਨਾ ਪੈਦਾ ਕਰ ਰਹੇ ਹਨ। ਉਹ ਭੋਜਨ, ਪਾਣੀ, ਹਵਾਵਾਂ, ਨੁਕਸਾਨ ਦਿੰਦੇ ਹਨ। ਜੋਂ ਭੋਜਨ, ਦਿਲ, ਦਿਮਾਗ, ਸਰੀਰਕ ਨੂੰ ਤਾਜ਼ਗੀ, ਚੂਸਤੀ, ਤਾਕਤ, ਤਦੰਰੁਸਤੀ, ਹਿੰਮਤ, ਹੌਸਲੇ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਦੇਣ, ਉਹ ਭੋਜਨ, ਪਾਣੀ, ਹਵਾਵਾਂ ਹਮੇਸ਼ਾ ਲਾਭਦਾਇਕ ਹੁੰਦੇ ਹਨ‌। ਦੁਨੀਆਂ ਦੇ ਮਾਹਿਰਾਂ ਨੇ ਦੱਸਿਆ ਕਿ ਅੱਜ 80 ਪ੍ਰਤੀਸ਼ਤ ਬੱਚੇ, ਨੋਜਵਾਨ, ਕੁਦਰਤੀ ਪੋਦਿਆਂ ਦਾ ਨਹੀਂ, ਮਸ਼ੀਨਾਂ ਰਾਹੀਂ ਤਿਆਰ ਭੋਜਨ, ਪਾਣੀ, ਹਵਾਵਾਂ ਲੈ ਰਹੇ ਹਨ, 90 ਪ੍ਰਤੀਸ਼ਤ ਤੋਂ ਵੱਧ ਬੱਚੇ, ਨੋਜਵਾਨ ਅਤੇ ਮਾਤਾ ਪਿਤਾ ਕਦੇ ਵੀ ਕਸਰਤਾਂ, ਦੋੜਣਾ, ਭੱਜਣਾ, ਹਸਦੇ ਨਚਦੇ, ਗਾਉਂਦੇ ਨਹੀਂ, ਸ਼ਰੀਰਕ ਕਾਰਜ਼ ਨਹੀਂ ਕਰਦੇ, ਉਹ ਕਦੇ ਵੀ ਸੂਰਜ ਦੀ ਧੁੱਪ ਵਿੱਚ ਨਹੀਂ ਜਾਂਦੇ, ਗਰਾਉਂਡ ਜਾਂ ਪਾਰਕਾਂ ਵਿੱਚ ਖੇਡਣ, ਦੋੜਣ ਕਸਰਤਾਂ, ਕਰਨ ਲਈ ਨਾ ਆਪ ਜਾਂਦੇ ਅਤੇ ਨਾ ਹੀ ਬੱਚਿਆਂ ਨੂੰ ਜਾਣ ਦਿੰਦੇ । ਇਸੇ ਕਰਕੇ ਵੱਧ ਬੱਚਿਆਂ ਅਤੇ ਨੋਜਵਾਨਾਂ ਨੂੰ ਹਮੇਸ਼ਾ ਕਬਜ਼ ਰਹਿੰਦੀ, ਉਹ ਦੋ ਦੋ ਦਿਨ ਟੱਟੀ ਨਹੀਂ ਕਰਦੇ, ਪਿਸ਼ਾਬ ਬਹੁਤ ਘੱਟ ਕਰਦੇ ਹਨ ਕਿਉਂਕਿ ਪਾਣੀ ਦੀ ਥਾਂ ਕੋਲਡ ਡਰਿੰਕ ਲੈਂਦੇ ਹਨ ਅਤੇ ਹਮੇਸ਼ਾ ਸੁਸਤ, ਆਰਾਮ ਦਾਇਕ, ਬੈਚੈਨੀ, ਤਣਾਓ, ਗੁੱਸੇ, ਆਕੜ ਅਤੇ ਉਤਾਵਲੇ ਹਾਲਤਾਂ ਵਿੱਚ ਰਹਿੰਦੇ, ਪੈਦਲ ਨਹੀਂ ਚੱਲਦੇ, ਸਾਇਕਲ ਨਹੀਂ ਚਲਾਉਂਦੇ। ਪੋੜੀਆਂ ਨਹੀਂ ਚੜਦੇ ਉਤਰਦੇ । ਇਨ੍ਹਾਂ ਕਾਰਨਾਂ ਕਰਕੇ, ਬਚਪਨ ਤੋਂ ਹੀ ਬੱਚਿਆਂ ਨੂੰ ਕਈ ਬਿਮਾਰੀਆਂ, ਮੋਟਾਪਾ, ਸੁਸਤੀ, ਉਤੇਜਨਾ, ਤਣਾਅ, ਗੁੱਸੇ ਆਕੜ, ਚਿੜਚਿੜਾਪਣ, ਅਤੇ ਸੈਕਸੀ ਵਿਚਾਰਾਂ ਆਦਤਾਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ । ਕੋਰੋਨਾ ਮਹਾਂਮਾਰੀ ਮਗਰੋਂ ਹਰ ਬੱਚੇ ਦੇ ਹੱਥਾਂ ਵਿੱਚ ਮੋਬਾਈਲ, ਪੱਕੇ ਦੋਸਤਾਂ ਵਾਂਗ ਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀਆਂ ਨੀਂਦਰਾਂ, ਭੱਜ ਦੋੜ, ਆਰਾਮ, ਅਮਨ ਸ਼ਾਂਤੀ, ਭੋਜਨ, ਪਾਣੀ ਸੱਭ ਖ਼ਤਮ ਹੋ ਰਹੇਂ ਹਨ, ਮਾਪੇ ਖੁਸ਼ ਰਹਿੰਦੇ ਕਿ ਉਨ੍ਹਾਂ ਦੇ ਬੱਚੇ ਤੰਗ ਪ੍ਰੇਸਾਨ ਨਹੀਂ ਕਰਦੇ। ਅਤੇ ਬਿਮਾਰਾਂ ਵਾਂਗ ਮੰਜਿਆਂ ਤੇ ਬੈਠੇ ਰਹਿੰਦੇ ਹਨ, ਅਚਾਨਕ ਦੋੜਣ, ਭੱਜਣ, ਜਾਂ ਤਣਾਅ ਕਾਰਨ ਬੱਚਿਆਂ ਨੋਜਵਾਨਾਂ ਨੂੰ ਸਾਹ ਚੜਦੇ, ਥਕਾਵਟ ਹੁੰਦੀ, ਪਸੀਨਾ ਆਉਂਦਾ, ਕਮਜ਼ੋਰੀ ਮਹਿਸੂਸ ਹੁੰਦੀ ਹੈ। ਜਦਕਿ ਦਿਲ ਦੇ ਦੌਰੇ ਜਾਂ ਅਨਜਾਇਨਾ ਭਾਵ ਦਿਲ ਦੇ ਦੌਰੇ ( ਥਕਾਵਟ, ਤਣਾਅ, ਗੁੱਸੇ, ਬੇਸਬਰੀ ਕਾਰਨ ਹੁੰਦਾ) ਤੋਂ ਪਹਿਲਾਂ ਅਕਸਰ ਬੱਚਿਆਂ, ਨੋਜਵਾਨਾਂ ਅਤੇ ਇਨਸਾਨਾਂ ਨੂੰ ਸਾਹ ਚੜ੍ਹਦਾ, ਪਸੀਨਾ ਆਉਂਦਾ, ਥਕਾਵਟ ਹੁੰਦੀ, ਕਮਜ਼ੋਰੀ ਮਹਿਸੂਸ ਹੁੰਦੀ ਅਤੇ ਉਸ ਮਗਰੋਂ ਦਿਲ, ਛਾਤੀ, ਪਿੱਠ, ਮੋਢੇ, ਕੰਨ, ਬਾਂਹ,ਜਬਾੜੇ, ਵਿੱਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ, ਭਾਵ ਵੱਧ ਦੋੜ ਭੱਜ ਕਰਦੇ,‌ ਕਦੇ ਕਦਾਈਂ ਗਰਾਉਂਡ ਵਿੱਚ ਦੋੜਦੇ, ਦੋੜਦੇ, ਪੋੜੀਆਂ ਚੜਦੇ ਸਮੇਂ, ਥਕਾਵਟ ਕਾਰਨ ਦਿਲ ਦੇ ਦੌਰੇ ਜਾਂ ਅਨਜਾਇਨਾ ਦੌਰੇ ਆ ਰਹੇ ਹਨ । 60/70 ਪ੍ਰਤੀਸ਼ਤ ਬੱਚੇ, ਨੋਜਵਾਨ ਅਤੇ ਇਨਸਾਨ, ਅਚਾਨਕ ਆਏਂ ਦਿਲ ਦੇ ਦੌਰੇ, ਅਨਜਾਇਨਾ, ਅਤੇ ਉਸ ਮਗਰੋਂ ਬੇਹੋਸ਼ੀ, ਸਦਮੇਂ ਅਤੇ ਕਾਰਡੀਅਕ ਅਰੈਸਟ ਹੋਣ ਤੇ ਹਸਪਤਾਲਾਂ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਮਰ ਰਹੇ ਹਨ। ਕਿਉਂਕਿ ਮਦਦ ਕਰਨ ਵਾਲਿਆਂ ਨੂੰ ਫ਼ਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਕਰਨੀ ਨਹੀਂ ਆਉਂਦੀ । ਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਨਿਸ਼ਾਨੀਆਂ ਅਤੇ ਬਿਮਾਰੀਆਂ ਬਾਰੇ ਅਤੇ ਮੋਕੇ ਤੇ ਦਿੱਤੀ ਜਾਣ ਵਾਲੀ ਠੀਕ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਏ ਬੀ ਸੀ ਡੀ, ਦੀ ਜਾਣਕਾਰੀ 90 ਪ੍ਰਤੀਸ਼ਤ ਮਾਪਿਆਂ, ਅਧਿਆਪਕਾਂ, ਡਰਾਈਵਰਾਂ, ਨਾਗਰਿਕਾਂ, ਅਤੇ ਕਰਮਚਾਰੀਆਂ ਨੂੰ ਨਹੀਂ ਹੈ, ਜਿਸ ਕਾਰਨ ਵੱਧ ਮੌਤਾਂ ਹੋ ਰਹੀਆਂ ਹਨ। ਜਦਕਿ ਮੋਕੇ ਤੇ ਠੀਕ ਢੰਗ ਤਰੀਕਿਆਂ ਨਾਲ ਦਿੱਤੀ ਫ਼ਸਟ ਏਡ, ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ ਅਤੇ ਸੀ ਪੀ ਆਰ, 80 ਪ੍ਰਤੀਸ਼ਤ ਕੀਮਤੀ ਜਾਨਾਂ ਬਚਾ ਸਕਦੇ ਹਨ। ਸਾਡੇ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਅਤੇ ਪਿਛਲੇ ਮਹੀਨੇ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਏ ਬੀ ਸੀ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੱਤੀ ਹੈ। ਅਕਸਰ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ, ਪੁਲਿਸ ਅਤੇ ਸੜ੍ਹਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਧੰਨਵਾਦ ਕਰਦੇ ਹੋਏ ਦਸਿਆ ਜਾਂਦਾ ਕਿ ਉਨ੍ਹਾਂ ਨੂੰ ਇਹ ਟਰੇਨਿੰਗ ਆਪਣੇ ਸਕੂਲ ਜਾਂ ਕਾਲਜ ਵਿਖੇ ਕਦੇ ਵੀ ਨਹੀਂ ਕਰਵਾਈ ਗਈ਼। ਜੇਕਰ ਕਾਰਵਾਈ ਜਾਂਦੀ ਤਾਂ ਉਹ ਪੀੜਤਾਂ ਦੇ ਮਦਦਗਾਰ ਦੋਸਤਾਂ ਵਜੋਂ ਅਨੇਕਾਂ ਜਾਨਾਂ, ਆਪਣੇ ਘਰ ਪਰਿਵਾਰ ਮਹੱਲੇ ਅਤੇ ਸੜਕਾਂ ਤੇ ਬਚਾ ਸਕਦੇ ਸਨ। ਭਾਰਤ ਵਿੱਚ ਹਰ ਸਾਲ ਲਗਭਗ 45/50 ਲੱਖ, ਬੱਚਿਆਂ, ਨੋਜਵਾਨਾਂ ਅਤੇ ਮਾਪਿਆਂ ਨੂੰ, ਕੰਮ ਕਰਦੇ, ਰਾਤੀਂ ਸੁਤੇ ਪਏ, ਚਲਦੇ ਫਿਰਦੇ, ਨੱਚਦੇ ਟੱਪਦੇ, ਗਰਾਉਂਡ ਵਿਖੇ ਖੇਡਦੇ ਹੋਏ, ਦਿਲ ਦਾ ਦੌਰਾ ਜਾਂ ਅਨਜਾਇਨਾ, ਆ ਜਾਂਦੇ ਹਨ, ਉਸ ਸਮੇਂ ਉਪਰ ਦੱਸੀਆਂ ਨਿਸ਼ਾਨੀਆਂ ਦੇਖਣ ਨੂੰ ਮਿਲਦੀਆਂ ਪਰ 99 ਪ੍ਰਤੀਸ਼ਤ ਅਧਿਆਪਕਾਂ, ਮਾਪਿਆਂ, ਕਰਮਚਾਰੀਆਂ ਅਤੇ 80 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਨਹੀਂ ਪਤਾ ਕਿ ਅਨਜਾਇਨਾ, ਦਿਲ ਦੇ ਦੌਰੇ ਜਾਂ ਕਾਰਡੀਅਕ ਅਰੈਸਟ ਬੇਹੋਸ਼ੀ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮੌਕੇ ਤੇ ਤੁਰੰਤ ਕੀ ਫ਼ਸਟ ਏਡ ਕਰਨੀ ਚਾਹੀਦੀ ਹੈ ਅਤੇ ਸਚਾਈ ਹੈ ਕਿ ਜੇਕਰ ਮੌਕੇ ਤੇ ਤੁਰੰਤ ਠੀਕ ਫ਼ਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਕਰ ਦਿੱਤੇ ਜਾਣ, ਤਾਂ 60 ਪ੍ਰਤੀਸ਼ਤ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਸਿੱਖਿਆ ਸੰਸਥਾਵਾਂ ਵਿਖ਼ੇ ਬੱਚਿਆਂ ਨੂੰ ਫੈਸ਼ਨਾਂ, ਨੱਚਣ, ਟੱਪਣ, ਮੋਜ਼ ਮਸਤੀਆਂ, ਐਸ਼ ਪ੍ਰਸਤੀਆਂ, ਸੰਵਾਦਾਂ ਅਤੇ ਮਨੋਰੰਜਨ ਬਾਰੇ ਤਾਂ ਜਾਗਰੂਕ ਕੀਤਾ ਜਾ ਰਿਹਾ ਹੈ, ਕਿਸੇ ਮਨੋਰੰਜਨ ਪ੍ਰੋਗਰਾਮ ਲਈ ਬੱਚਿਆਂ ਨੂੰ ਕਈ ਕਈ ਦਿਨ ਅਭਿਆਸ ਕਰਵਾਏ ਜਾਂਦੇ ਹਨ, ਪਰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਲਈ ਸਕੂਲਾਂ, ਕਾਲਜਾਂ ਵਲੋਂ ਸਾਲ ਵਿੱਚ ਕੁੱਝ ਘੰਟੇ ਵੀ ਵਿਸ਼ਾ ਮਾਹਿਰਾਂ ਨੂੰ ਟ੍ਰੇਨਿੰਗ ਦੇਣ ਲਈ ਨਹੀਂ ਦਿੱਤੇ ਜਾਂਦੇ। ਵਲੋਂ ਕਾਕਾ ਰਾਮ ਵਰਮਾ ਪਟਿਆਲਾ 78141-82749

Related Post