
ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਅਜ਼ਾਦੀ ਦਿਵਸ ਸਮਾਰੋਹ
- by Jasbeer Singh
- August 14, 2024

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਅਜ਼ਾਦੀ ਦਿਵਸ ਸਮਾਰੋਹ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿਖੇ ਆਜ਼ਾਦੀ ਦਿਵਸ ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ । ਸਮਾਰੋਹ ਵਿੱਚ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲ ਸੰਬੰਧਿਤ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਇਸ ਦਿਨ ਦੀ ਮਹੱਤਤਾ ਨਾਲ ਵੀ ਰੂ ਬ ਰੂ ਕਰਵਾਉਣ ਲਈ ਵਿਦਿਆਰਥੀਆਂ ਨੇ ਅਲੱਗ ਅਲੱਗ ਆਜ਼ਾਦੀ ਘੁਲਾਟੀਆਂ ਦੇ ਪਹਿਰਾਵੇ ਪਾਏ ਹੋਏ ਸਨ ਅਤੇ ਇਹਨਾਂ ਵਿਦਿਆਰਥੀਆਂ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਸ਼ਖਸ਼ੀਅਤ ਨਾਲ ਅਤੇ ਉਹਨਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਕੀ ਯੋਗਦਾਨ ਪਾਇਆ ਉਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੋ ਕਿ ਬੜਾ ਹੀ ਮਨਮੋਹਕ ਦਿ੍ਸ ਸੀ ਇਸ ਸਮੇਂ ਦੌਰਾਨ ਆਜ਼ਾਦੀ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਗਏ ਜੋ ਕਿ ਹਰ ਦਰਸ਼ਕ ਹਰ ਵਿਦਿਆਰਥੀ ਦੇ ਮਨ ਨੂੰ ਮੋਹ ਰਹੇ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰਾਂ ਕਿ ਆਜ਼ਾਦੀ ਸਮੇਂ ਦਾ ਦ੍ਰਿਸ਼ ਇਹਨਾਂ ਵਿਦਿਆਰਥੀਆਂ ਨੇ ਇਹਨਾਂ ਗੀਤਾਂ ਰਾਹੀਂ ਸਾਡੀਆ ਅੱਖਾਂ ਸਾਹਮਣੇ ਲਿਆ ਰੱਖਿਆ ਹੋਵੇ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜ਼ਾਦੀ ਦਿਵਸ ਸਿਰਫ਼ ਇੱਕ ਵਿਸ਼ੇਸ਼ ਦਿਨ ਹੀ ਨਹੀਂ ਹੈ, ਸਗੋਂ ਦੇਸ਼ ਦੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਨ ਦਾ ਇੱਕ ਤਰੀਕਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਸਨ । ਇਹ ਦਿਨ ਰਾਸ਼ਟਰ ਪ੍ਰਤੀ ਸਾਡੀ ਏਕਤਾ ਅਤੇ ਵਫ਼ਾਦਾਰੀ ਦਿਖਾਉਣ ਦਾ ਵੀ ਦਿਨ ਹੈ।ਇਸ ਦੇ ਨਾਲ ,ਇਹ ਸ਼ੁਭ ਦਿਨ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ । ਇਹ ਸੁਤੰਤਰਤਾ ਦਿਵਸ ਸਾਡੇ ਲਈ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਣ ਅਤੇ ਦੇਸ਼ ਭਗਤੀ ਦੇ ਮਹੱਤਵ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ । ਅੰਤ ਵਿੱਚ ਵਿਦਿਆਰਥੀਆਂ ਵੱਲੋਂ ਐਨ. ਸੀ. ਸੀ. ਪਰੇਡ ਕੀਤੀ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।