ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ 70053 ਵੋਟਾਂ ਦੇ ਫਰਕ ਨਾਲ ਜੇਤੂ, ਆਪ ਦੇ ਕਰਮਜੀਤ ਅਨਮੋਲ ਨੂ
- by Aaksh News
- June 4, 2024
ਦੋ ਮਸ਼ਹੂਰ ਪੰਜਾਬੀ ਗਾਇਕਾਂ ਦੇ ਆਉਣ ਨਾਲ ਇਸ ਸੀਟ ਦੀ ਲੜਾਈ ਵੀ ਰੋਚਕ ਹੋ ਗਈ ਹੈ। ਭਾਜਪਾ ਨੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਭਗਵੰਤ ਮਾਨ ਦੇ ਦੋਸਤ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਕਾਂਗਰਸ ਤੋਂ ਅਮਰਜੀਤ ਕੌਰ ਸਾਹੋਕੇ ਦੂਜੀ ਵਾਰ ਚੋਣ ਲੜ ਰਹੇ ਹਨ ਤੇ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਪਹਿਲੀ ਵਾਰ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਕਿਸਮਤ ਅਜ਼ਮਾ ਰਹੇ ਹਨ। ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ’ਚ ਉਤਰੇ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆ ਗਿਆ ਹੈ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ 2,98,062 ਵੋਟਾਂ ਪ੍ਰਾਪਤ ਕਰ ਕੇ ‘ਆਪ’ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕਰਮਜੀਤ ਅਨਮੋਲ ਨੂੰ 2,28,009, ਜਦਕਿ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 1,60,357 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਚੌਥੇ ਸਥਾਨ ’ਤੇ ਰਹਿਣ ਵਾਲੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 1,38,251, ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ 1,23,533, ਸੀ.ਪੀ.ਆਈ. ਉਮੀਦਵਾਰ ਗੁਰਚਰਨ ਸਿੰਘ ਮਾਨ ਨੂੰ 14,950, ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੂੰ 8210, ਆਜ਼ਾਦ ਉਮੀਦਵਾਰਾਂ ਕ੍ਰਮਵਾਰ ਅਵਤਾਰ ਸਿੰਘ ਸਹੋਤਾ ਨੂੰ 4160, ਕਿੱਕਰ ਸਿੰਘ ਧਾਲੀਵਾਲ 3517, ਕਰਮ ਸਿੰਘ ਮਲੂਕਾ 2862, ਰੁਪਿੰਦਰ ਸਿੰਘ ਕੋਹਾਰਵਾਲਾ 2677, ਬਲਦੇਵ ਸਿੰਘ ਗਗੜਾ 2395, ਨਿਰਮਲ ਸਿੰਘ ਰਾਜੇਆਣਾ 2289, ਬਾਦਲ ਸਿੰਘ ਭਲੂਰ 2028, ਰਾਜ ਕੁਮਾਰ ਚੌਹਾਨ 1961, ਓਮ ਪ੍ਰਕਾਸ਼ ਬੈਂਕਾ 1950, ਕੈਪਟਨ ਬਹਾਦਰ ਸਿੰਘ 1640, ਮੇਜਰ ਸਿੰਘ ਭੱਟੀ 1612, ਸੁਖਬੀਰ ਸਿੰਘ ਭੱਟੀ 1530, ਗੁਰਮੀਤ ਸਿੰਘ 1420, ਅਮਰੀਕ ਸਿੰਘ 1414, ਮਨਪ੍ਰੀਤ ਸ਼ਾਂਤ 1377, ਪੇ੍ਰਮ ਪਾਲ 1165, ਪ੍ਰਗਟ ਸਿੰਘ ਰਾਜੇਆਣਾ 1131, ਜਸਵੰਤ ਰਾਏ ਰਾਜੋਰਾ 1047, ਡਾ. ਦੇਵਇੰਦਰ ਗਗਲਾਨੀ 1040, ਪ੍ਰੀਤਮ ਸਿੰਘ 939, ਕੁਲਵੰਤ ਕੌਰ ਨੂੰ 786 ਵੋਟ ਮਿਲੇ, ਜਦਕਿ ‘ਨੋਟਾ’ ਨੂੰ 4143 ਵੋਟਾਂ ਪਈਆਂ। ਇਸ ਤਰਾਂ 20 ਉਮੀਦਵਾਰਾਂ ਨੂੰ ‘ਨੋਟਾ’ ਤੋਂ ਵੀ ਘੱਟ ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਰਾਜਨੀਤਿਕ ਮਾਹਰ ਹੈਰਾਨ ਹਨ ਕਿ ਸਰਬਜੀਤ ਨੂੰ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਸੀ, ਉਲਟਾ ਪੰਥਕ ਉਮੀਦਵਾਰ ਸਰਬਜੀਤ ਦੇ ਮੁਕਾਬਲੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਵਲੋਂ ਵੀ ਉਮੀਦਵਾਰ ਉਤਾਰੇ ਗਏ ਸਨ। ਸਰਬਜੀਤ ਦਾ ਹਲਕੇ ਵਿੱਚ ਕੋਈ ਜਥੇਬੰਦਕ ਢਾਂਚਾ ਨਹੀਂ ਸੀ, ਕੋਈ ਰਣਨੀਤੀ ਜਾਂ ਵਿਉਂਤਬੰਦੀ ਵੀ ਨਹੀਂ ਸੀ, ਸਰਬਜੀਤ ਜਾਂ ਉਸਦੇ ਸਮਰਥਕਾਂ ਨੇ ਨਾ ਸ਼ਰਾਬ ਵੰਡੀ ਅਤੇ ਨਾ ਹੀ ਵੋਟ ਖਰੀਦਣ ਦੀ ਜ਼ਰੂਰਤ ਸਮਝੀ ਪਰ ਸਿਆਸੀ ਪੱਖੋਂ ਪੂਰੀ ਤਰਾਂ ਅਨਾੜੀ ਨੌਜਵਾਨ ਵਲੋਂ 70 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਲੈਣੀ, ਰਵਾਇਤੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਲਈ ਇਕ ਸਬਕ ਹੈ। ਇਹ ਵੀ ਪੜ੍ਹੋ ਹਰਸਿਮਰਤ ਕੌਰ ਬਾਦਲ ਨੂੰ ਵਧਾਈ ਦੇਣ ਲਈ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਪਿੰਡ ਬਾਦਲ ਪੁੱਜੇਹਰਸਿਮਰਤ ਕੌਰ ਬਾਦਲ ਨੂੰ ਵਧਾਈ ਦੇਣ ਲਈ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਪਿੰਡ ਬਾਦਲ ਪੁੱਜੇ ਜ਼ਿਕਰਯੋਗ ਹੈ ਕਿ ਪਿਛਲੀਆਂ ਆਮ ਚੋਣਾਂ ਵਿਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 419065 ਵੋਟਾਂ ਮਿਲੀਆਂ ਸਨ, ਜਦੋਂਕਿ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ 335809 ਵੋਟਾਂ ਮਿਲੀਆਂ। ਉਦੋਂ ਜਿੱਤ ਦਾ ਫ਼ਰਕ 83259 ਵੋਟਾਂ ਦਾ ਰਿਹਾ ਸੀ। 5.43 p.m. : Faridkot Lok Sabha Election Result Update ਸਰਬਜੀਤ ਸਿੰਘ (ਆਜ਼ਾਦ) - 296922 ਕਰਮਜੀਤ ਅਨਮੋਲ (ਆਪ)- 226676 ਰਾਜਵਿੰਦਰ ਸਿੰਘ (ਸ਼ਿਅਦ) - 137776 ਅਮਰਜੀਤ ਕੌਰ ਸਾਹੋਕੇ (ਕਾਂਗਰਸ) -159352 ਹੰਸ ਰਾਜ ਹੰਸ (ਭਾਜਪਾ) - 123007 2.53 p.m. : ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ ਜੇਤੂ ਲੀਡ ਹਾਸਿਲ ਸਰਬਜੀਤ ਸਿੰਘ (ਆਜ਼ਾਦ) - 249484 ਕਰਮਜੀਤ ਅਨਮੋਲ (ਆਪ)- 190244 ਰਾਜਵਿੰਦਰ ਸਿੰਘ (ਸ਼ਿਅਦ) - 114276 ਅਮਰਜੀਤ ਕੌਰ ਸਾਹੋਕੇ (ਕਾਂਗਰਸ) -130219 ਹੰਸ ਰਾਜ ਹੰਸ (ਭਾਜਪਾ) - 96737 2.39 p.m. : ਫ਼ਰੀਦਕੋਟ ਲੋਕ ਸਭਾ ਸਭਾ ਚੋਣ ਨਤੀਜੇ ਅਪਡੇਟ ਸਰਬਜੀਤ ਸਿੰਘ (ਆਜ਼ਾਦ) - 229944 ਕਰਮਜੀਤ ਅਨਮੋਲ (ਆਪ)- 172388 ਰਾਜਵਿੰਦਰ ਸਿੰਘ (ਸ਼ਿਅਦ)- 105309 ਅਮਰਜੀਤ ਕੌਰ ਸਹੋਕੇ (ਕਾਂਗਰੇਸ)-115949 55,582 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਚੱਲ ਰਹੇ ਅੱਗੇ ਼ ਸਰਬਜੀਤ ਸਿੰਘ (ਆਜ਼ਾਦ) - 226549 ਕਰਮਜੀਤ ਅਨਮੋਲ (ਆਪ) - 170667 ਰਾਜਵਿੰਦਰ ਸਿੰਘ (ਸ਼ਿਅਦ) - 104563 ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 114979 ਹੰਸ ਰਾਜ ਹੰਸ (ਭਾਜਪਾ) - 81913 1.11 p.m. : Faridkot Lok Sabha Election Result Update ਸਰਬਜੀਤ ਸਿੰਘ (ਆਜ਼ਾਦ) -195610 ਕਰਮਜੀਤ ਅਨਮੋਲ (ਆਪ) - 139739 ਰਾਜਵਿੰਦਰ ਸਿੰਘ (ਸ਼ਿਅਦ) - 85355 ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 92854 51,261 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਚੱਲ ਰਹੇ ਅੱਗੇ ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 169997 ਕਰਮਜੀਤ ਅਨਮੋਲ (ਆਪ) - 118736 ਰਾਜਵਿੰਦਰ ਸਿੰਘ (ਸ਼ਿਅਦ) - 75501 ਅਮਰਜੀਤ ਕੌਰ ਸਾਹੋਕੇ (ਕਾਂਗਰਸ) - 78748 ਹੰਸ ਰਾਜ ਹੰਸ (ਭਾਜਪਾ) - 47517 ਸਰਬਜੀਤ ਸਿੰਘ (ਅਜ਼ਾਦ) - 133218 ਕਰਮਜੀਤ ਅਨਮੋਲ (ਆਪ) - 91460 ਰਾਜਵਿੰਦਰ ਸਿੰਘ (ਸ਼ਿਅਦ) - 58622 ਅਮਰਜੀਤ ਕੌਰ ਸਾਹੋਕੇ (ਕਾਂਗਰਸ) - 60184 ਹੰਸ ਰਾਜ ਹੰਸ (ਭਾਜਪਾ) - 36798 11.50 a.m : ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ : 41,792 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸ ਚੱਲ ਰਹੇ ਹਨ ਅੱਗੇ naidunia_image ਸਰਬਜੀਤ ਸਿੰਘ (ਆਜ਼ਾਦ) - 123101 ਵੋਟਾਂ ਕਰਮਜੀਤ ਅਨਮੋਲ (ਆਪ) - 81309 ਵੋਟਾਂ ਰਾਜਵਿੰਦਰ ਸਿੰਘ (ਸ਼ਿਅਦ) - 54062 ਵੋਟਾਂ ਅਮਰਜੀਤ ਕੌਰ ਸਾਹੋਕੇ (ਕਾਂਗਰਸ) - 54871 ਵੋਟਾਂ ਹੰਸ ਰਾਜ ਹੰਸ (ਭਾਜਪਾ) - 31740 ਵੋ ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 117444 ਕਰਮਜੀਤ ਅਨਮੋਲ (ਆਪ)- 76897 ਰਾਜਵਿੰਦਰ ਸਿੰਘ (ਸ਼ਿਅਦ)- 52286 ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-52747 ਹੰਸ ਰਾਜ ਹੰਸ (ਭਾਜਪਾ)-30613
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.