

ਭਾਰਤ ਪਾਕਿ ਤਣਾਅ ਦੇ ਚਲਦਿਆਂ ਕਰਤਾਰਪੁਰ ਕੋਰੀਡੋਰ ਵੀ ਭਾਰਤ ਨੇ ਕੀਤਾ ਬੰਦ 60 ਸ਼ਰਧਾਲੂ ਮੁੜੇ ਵਾਪਸ ਗੁਰਦਾਸਪੁਰ, 7 ਮਈ 2025 : ਭਾਰਤ ਪਾਕਿਸਤਾਨ ਦੇ ਆਪਸੀ ਵਧਦੇ ਤਣਾਅ ਦੇ ਚਲਦਿਆਂ ਭਾਰਤ ਨੇ ਹਾਲ ਹੀ ਵਿਚ ਕਰਤਾਰਪੁਰ ਕਾਰੀਡੋਰ ਵੀ ਬੰਦ ਕਰ ਦਿੱਤਾ ਹੈ, ਜਿਸਦੇ ਚਲਦਿਆਂ 60 ਦੇ ਕਰੀਬ ਸ਼ਰਧਾਲੂ ਵਾਪਸ ਮੁੜੇ ਹਨ।ਦੱਸਣਯੋਗ ਹੈ ਕਿ ਉਕਤ ਫ਼ੈਸਲਾ ਭਾਰਤ ਵਲੋਂ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 491 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਚੈਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ।