
ਸਾਡੇ ਪੁਰਖਿਆਂ ਵੱਲੋਂ ਨਿਰਧਾਰਿਤ ਕੀਤੇ ਗਏ ਸਿਧਾਂਤਾਂ ਕਾਰਨ ਭਾਰਤ ਉਨ੍ਹਾਂ ਦੇਸ਼ਾਂ ਦੀ ਵੀ ਮਦਦ ਕਰਦਾ ਹੈ : ਮੋਹਨ ਭਾਗਵਤ
- by Jasbeer Singh
- October 18, 2024

ਸਾਡੇ ਪੁਰਖਿਆਂ ਵੱਲੋਂ ਨਿਰਧਾਰਿਤ ਕੀਤੇ ਗਏ ਸਿਧਾਂਤਾਂ ਕਾਰਨ ਭਾਰਤ ਉਨ੍ਹਾਂ ਦੇਸ਼ਾਂ ਦੀ ਵੀ ਮਦਦ ਕਰਦਾ ਹੈ : ਮੋਹਨ ਭਾਗਵਤ ਸੂਰਤ : ਰਾਸ਼ਟਰੀ ਸਵੈਮਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਨਿਰਧਾਰਿਤ ਕੀਤੇ ਗਏ ਸਿਧਾਂਤਾਂ ਕਾਰਨ ਭਾਰਤ ਉਨ੍ਹਾਂ ਦੇਸ਼ਾਂ ਦੀ ਵੀ ਮਦਦ ਕਰਦਾ ਹੈ, ਜਿਨ੍ਹਾਂ ਨੇ ਕਦੇ ਉਸ ਖਿਲਾਫ਼ ਜੰਗ ਲੜੀ ਸੀ। ਭਾਗਵਤ ਇੱਥੇ ਜੈਨ ਭਾਈਚਾਰੇ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ, ਜਿਸ ਵਿੱਚ ਜੈਨ ਧਰਮ ਗੁਰੂ ਆਚਰਿਆ ਮਹਾਸ਼ਰਮਣ ਵੀ ਮੌਜੂਦ ਸੀ। ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਆਪਣੇ ਪੁਰਖਿਆਂ ਵੱਲੋਂ ਸਥਾਪਤ ਕੀਤੇ ਗਏ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਆਪਣੀ ਵਚਨਬੱਧਤਾ ਕਾਰਨ, ਭਾਰਤ ਉਨ੍ਹਾਂ ਦੇਸ਼ਾਂ ਨੂੰ ਵੀ ਆਪਣਾ ਸਮਰਥਨ ਦਿੰਦਾ ਹੈ, ਜਿਨ੍ਹਾਂ ਨੇ ਪਹਿਲਾਂ ਸਾਡੇ ਖ਼ਿਲਾਫ਼ ਜੰੰਗ ਛੇੜੀ ਸੀ। ਅਸੀਂ ਪਹਿਲਾਂ ਹਮਲਾ ਸ਼ੁਰੂ ਨਹੀਂ ਕਰਦੇ ਅਤੇ ਨਾ ਹੀ ਅਸੀਂ ਆਪਣੇ ’ਤੇ ਕੋਈ ਹਮਲਾ ਬਰਦਾਸ਼ਤ ਕਰਦੇ ਹਾਂ।ਉਨ੍ਹਾਂ ਕਿਹਾ ਕਿ ਜਦੋਂ ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ਨੇ ਸਾਡੇ ’ਤੇ ਹਮਲਾ ਕੀਤਾ ਸੀ ਤਾਂ ਭਾਰਤ ਕੋਲ ਬਦਲ ਮੌਜੂਦ ਸੀ ਕਿ ਜੇ ਅਸੀਂ ਚਾਹੁੰਦੇ ਤਾਂ ਆਪਣੇ ਗੁਆਂਢੀ ’ਤੇ ਜਵਾਬੀ ਕਾਰਵਾਈ ਕਰ ਸਕਦੇ ਸੀ ਪਰ ਸਾਡੀ ਫ਼ੌਜ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸੀ ਉਹ ਸਰਹੱਦ ਪਾਰ ਨਾ ਕਰਨ। ਸੈਨਾ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ, ਜੋ ਸਾਡੀ ਸਰਹੱਦ ਦੇ ਅੰਦਰ ਸੀ।