go to login
post

Jasbeer Singh

(Chief Editor)

Punjab, Haryana & Himachal

ਡੀ. ਜੀ. ਜੀ. ਆਈ. ਨੇ ਨਕਲੀ ਆਈ.ਟੀ.ਸੀ. ਵਿਰੁੱਧ ਮੁਹਿੰਮ ਤਹਿਤ ਕੀਤਾ 314 ਕਰੋੜ ਦੇ ਫਰਜ਼ੀ ਬਿੱਲਾਂ ਜ਼ਰੀਏ 56.52 ਕਰੋੜ ਰੁ

post-img

ਡੀ. ਜੀ. ਜੀ. ਆਈ. ਨੇ ਨਕਲੀ ਆਈ.ਟੀ.ਸੀ. ਵਿਰੁੱਧ ਮੁਹਿੰਮ ਤਹਿਤ ਕੀਤਾ 314 ਕਰੋੜ ਦੇ ਫਰਜ਼ੀ ਬਿੱਲਾਂ ਜ਼ਰੀਏ 56.52 ਕਰੋੜ ਰੁਪਏ ਦੇ ਨਾਜਾਇਜ਼ ਇਨਪੁਟ ਟੈਕਸ ਕ੍ਰੈਡਿਟ ਦੀ ਗਲਤ ਲਾਭ ਤੇ ਵਰਤੋਂ ’ਚ ਲੱਗੇ ਹੋਣ ਤੇ ਦੋ ਵਿਰੁੱਧ ਕੇਸ ਦਰਜ ਲੁਧਿਆਣਾ : ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀ.ਜੀ.ਜੀ.ਆਈ.) ਲੁਧਿਆਣਾ ਵੱਲੋਂ ਨਕਲੀ ਆਈ.ਟੀ.ਸੀ. ਵਿਰੁੱਧ ਮੁਹਿੰਮ ਤਹਿਤ ਟੈਕਸ ਚੋਰਾਂ ਖਿਲਾਫ ਕੇਸ ਦਰਜ ਕਰਨਾ ਜਾਰੀ ਹੈ। ਇਸੇ ਕੜੀ ਤਹਿਤ ਕਾਰਵਾਈ ਕਰਦੇ ਹੋਏ ਵਿਭਾਗ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ, ਜਿਸ ਦੇ ਤਹਿਤ ਡੀ. ਜੀ. ਜੀ. ਆਈ. ਨੇ ਪਿਓ-ਪੁੱਤ ਦੀ ਜੋੜੀ ਮੈਸਰਜ਼ ਸੋਨਾ ਕਾਸਟਿੰਗਸ ਪ੍ਰਾਈਵੇਟ ਲਿਮ. ਸਥਾਨਕ ਮੰਡੀ ਗੋਬਿੰਦਗੜ੍ਹ ਦੇ ਪਵਨ ਕੁਮਾਰ ਗੋਇਲ ਤੇ ਪਿਊਸ਼ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ ਉਕਤ ਫਰਮ ਐੱਮ.ਐੱਸ. ਬਿਲੇਟਸ, ਹਾਟ ਰੋਲਡ (ਐੱਚ.ਆਰ.) ਕਾਇਲਸ ਅਤੇ ਈ.ਆਰ.ਡਬਲਯੂ. ਪਾਈਪਸ ਤੇ ਟਿਊਬਸ ਦੀ ਮੈਨੂਫੈਕਚਰਿੰਗ ’ਚ ਲੱਗੀ ਹੋਈ ਹੈ। ਉਕਤ ਦੋਵੇਂ ਮੁਲਜ਼ਮ ਬਿਨਾਂ ਮਾਲ ਦੀ ਸੇਲ ਦੇ 314 ਕਰੋੜ ਦੇ ਫਰਜ਼ੀ ਬਿੱਲਾਂ ਜ਼ਰੀਏ 56.52 ਕਰੋੜ ਰੁਪਏ ਦੇ ਨਾਜਾਇਜ਼ ਇਨਪੁਟ ਟੈਕਸ ਕ੍ਰੈਡਿਟ ਦੀ ਗਲਤ ਲਾਭ ਤੇ ਵਰਤੋਂ ’ਚ ਲੱਗੇ ਹੋਏ ਸਨ। ਤਲਾਸ਼ੀ ਮੁਹਿੰਮ ਦੌਰਾਨ ਮੁੱਖ ਵਿਅਕਤੀਆਂ ਦੇ ਰਿਹਾਇਸ਼ੀ ਤੇ ਕਾਰੋਬਾਰੀ ਕੰਪਲੈਕਸਾਂ ਤੋਂ ਡਿਜ਼ੀਟਲ ਯੰਤਰ ਜਿਵੇਂ ਸੀ.ਪੀ.ਯੂ., ਮੋਬਾਈਲ ਫੋਨ ਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਜਿਵੇਂ- ਹੱਥ ਨਾਲ ਲਿਖੀਆਂ ਕੱਚੀਆਂ ਪਰਚੀਆਂ, ਡਾਇਰੀਆਂ ਜ਼ਬਤ ਕੀਤੀਆਂ ਗਈਆਂ। ਮਾਸਟਰਮਾਈਂਡ ਦੇ ਰੂਪ ’ਚ ਉਨ੍ਹਾਂ ਨੇ ਸੀ.ਜੀ.ਐੱਸ.ਟੀ. ਐਕਟ-2017 ਦੀਆਂ ਵਿਵਸਥਾਵਾਂ ਤੇ ਉਸ ਦੇ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਦੇ ਹੋਏ 314.02 ਕਰੋੜ ਦੀ ਫਰਜ਼ੀ ਬਿਲਿੰਗ ਜ਼ਰੀਏ ਮਾਲ ਦੀ ਆਵਾਜਾਈ ਤੋਂ ਬਿਨਾਂ ਲਗਭਗ 56.52 ਕਰੋੜ ਦੀ ਫਰਜ਼ੀ ਆਈ.ਟੀ.ਸੀ. ਦਾ ਲਾਭ ਉਠਾਇਆ ਤੇ ਉਸ ਦੀ ਵਰਤੋਂ ਕੀਤੀ।ਇਹ ਡੀ.ਜੀ.ਜੀ.ਆਈ. ਲੁਧਿਆਣਾ ਵੱਲੋਂ ਫਰਜ਼ੀ ਬਿਲਿੰਗ ਜ਼ਰੀਏ ਬੋਗਸ ਇਨਪੁਟ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲਿਆਂ ’ਤੇ ਰੋਕ ਲਗਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਇਕ ਲੜੀ ਮੁਤਾਬਕ ਹੈ। ਪਿਛਲੇ 2 ਹਫਤਿਆਂ ’ਚ ਡੀ.ਜੀ.ਜੀ.ਆਈ. ਲੁਧਿਆਣਾ ਨੇ ਫਰਜ਼ੀ ਆਈ.ਟੀ.ਸੀ. ਤੇ 1,250 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘਪਲਿਆਂ ’ਚ ਲਗਭਗ 200 ਕਰੋੜ ਰੁਪਏ ਦੇ ਫਰਜ਼ੀ ਆਈ.ਟੀ.ਸੀ. ਤੇ ਲਾਭ ਦੇ ਕਈ ਮਾਮਲਿਆਂ ’ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਜੀ.ਜੀ.ਆਈ. ਲੁਧਿਆਣਾ ਵੱਖ-ਵੱਖ ਸੰਸਥਾਵਾਂ ਦੀ ਪਛਾਣ ਕਰ ਕੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਫਰਜ਼ੀ ਬਿਲਿੰਗ ਤੇ ਕਰਾਂ ਦਾ ਭੁਗਤਾਨ ਕੀਤੇ ਬਿਨਾਂ ਮਾਲ ਖਰੀਦਣ ਤੇ ਵੇਚਣ ’ਚ ਧੋਖਾਦੇਹੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਹਨ।

Related Post