post

Jasbeer Singh

(Chief Editor)

Sports

ਕ੍ਰਿਕਟ ਏਸ਼ੀਆ ਕੱਪ ਦੇ ਦੂਸਰੇ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

post-img

ਕ੍ਰਿਕਟ ਏਸ਼ੀਆ ਕੱਪ ਦੇ ਦੂਸਰੇ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਦੁਬਈ, 15 ਸਤੰਬਰ 2025 : ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੱਲ ਰਹੇ ਕ੍ਰਿਕਟ ਏਸ਼ੀਆ ਕੱਪ ਦੇ ਦੂਸਰੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਭਾਰਤ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਟੀਮ ਨੇ 15.5 ਉਵਰਾਂ ’ਚ ਆਸਾਨੀ ਨਾਲ ਪ੍ਰਾਪਤ ਕਰ ਲਿਆ। ਭਾਰਤ 2 ਮੈਚ ਜਿੱਤ ਕੇ ਗਰੁਪ ਏ ਵਿਚ ਸਿਖਰ ਉਤੇ ਹੈ। ਭਾਰਤੀ ਟੀਮ ਦੇ ਕਪਤਾਨ ਨੇ ਬਣਾਏ 47 ਰਣ ਕਪਤਾਨ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਜ਼ਿਆਦਾ 47 ਦੌੜਾਂ ਬਣਾਈਆਂ। ਤਿਲਕ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੇ 31-31 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਦੀ ਕਲਾਤਮਕਤਾ, ਅਕਸ਼ਰ ਪਟੇਲ ਦੇ ਅਨੁਸ਼ਾਸਨ ਅਤੇ ਵਰੁਣ ਚੱਕਰਵਰਤੀ ਦੀ ਚਲਾਕੀ ਨੇ ਪਾਕਿਸਤਾਨ ਨੂੰ ਨੌਂ ਵਿਕਟਾਂ ਉਤੇ 127 ਦੌੜਾਂ ਤੋਂ ਅੱਗੇ ਨਾ ਵਧਣ ਦਿਤਾ। ਕਿਹੜੇ ਓਵਰ ਵਿਚ ਕਿੰਨੀਆਂ ਵਿਕਟਾਂ ਤੇ ਕਿੰਨੇ ਸਕੋਰ ਸਪਿਨਰ ਅਕਸ਼ਰ (4 ਓਵਰਾਂ ਵਿਚ 2/18), ਕੁਲਦੀਪ (4 ਓਵਰਾਂ ਵਿਚ 3/18) ਅਤੇ ਵਰੁਣ (4 ਓਵਰਾਂ ਵਿਚ 1/24) ਲਾਈਨ ਅਤੇ ਲੰਬਾਈ ਦੇ ਮਾਮਲੇ ਵਿਚ ਸਟੀਕ ਸਨ ਅਤੇ ਕਿਸੇ ਵੀ ਪਾਕਿਸਤਾਨੀ ਬੱਲੇਬਾਜ਼ ਨੂੰ ਜ਼ਿਆਦਾ ਦੇਰ ਟਿਕਣ ਨਾ ਦਿਤਾ। ਜਸਪ੍ਰੀਤ ਬੁਮਰਾਹ (4 ਓਵਰਾਂ ਵਿਚ 2/28) ਨੇ ਵੀ ਬਿਹਤਰੀਨ ਸਵਿੰਗ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ 15ਵੇਂ ਓਵਰ ਦੀ 5ਵੀਂ ਗੇਂਦ ’ਤੇ ਛੱਕਾ ਮਾਰ ਕੇ ਭਾਰਤ ਨੂੰ ਜੇਤੂ ਬਣਾ ਦਿੱਤਾ।

Related Post