post

Jasbeer Singh

(Chief Editor)

National

ਭਾਰਤ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਬਾਹਰੀ ਝਟਕਿਆਂ ਪ੍ਰਤੀ ਮਜ਼ਬੂਤੀ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹ

post-img

ਭਾਰਤ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਬਾਹਰੀ ਝਟਕਿਆਂ ਪ੍ਰਤੀ ਮਜ਼ਬੂਤੀ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ : ਸੀਤਾਰਮਨ ਨਿਊਯਾਰਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਲਮੀ ਆਰਥਿਕ ਮਾਹੌਲ ਚੁਣੌਤੀਆਂ ਪੇਸ਼ ਕਰ ਸਕਦਾ ਹੈ ਪਰ ਭਾਰਤ ਵਿਕਾਸ ਦੇ ਨਵੇਂ ਮੌਕਿਆਂ ਦਾ ਲਾਭ ਉਠਾਉਣ ਦੀ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਆਪਣੀਆਂ ਸਪਲਾਈ ਲੜੀਆਂ ਦਾ ਮੁੜ ਮੁਲਾਂਕਣ ਕਰ ਰਹੇ ਹਨ ਤਾਂ ਭਾਰਤ ਨੂੰ ਆਸ ਹੈ ਕਿ ਉਹ ਵਸਤਾਂ ਤੇ ਸੇਵਾਵਾਂ ਦੇ ਸਰੋਤਾਂ ’ਚ ਵੰਨ-ਸੁਵੰਨਤਾ ਲਿਆਉਣ ਦੇ ਇੱਛੁਕ ਕਈ ਮੁਲਕਾਂ ਲਈ ਅਹਿਮ ਭਾਈਵਾਲ ਬਣੇਗਾ। ਸੀਤਾਰਮਨ ਨੇ ਕੋਲੰਬੀਆ ਯੂਨੀਵਰਸਿਟੀ ’ਚ ‘ਚੁਣੌਤੀਪੂਰਨ ਤੇ ਬੇਯਕੀਨੀ ਵਾਲੇ ਆਲਮੀ ਮਾਹੌਲ ਵਿਚਾਲੇ ਭਾਰਤ ਦੀ ਆਰਥਿਕ ਮਜ਼ਬੂਤੀ ਤੇ ਸੰਭਾਵਨਾਵਾਂ’ ਵਿਸ਼ੇਸ਼ ’ਤੇ ਵਿਸ਼ੇਸ਼ ਭਾਸ਼ਣ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਬਾਹਰੀ ਝਟਕਿਆਂ ਪ੍ਰਤੀ ਮਜ਼ਬੂਤੀ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਸੀਤਾਰਮਨ ਨੇ ਕਿਹਾ ਨੇ ਕਿਹਾ ਕਿ ਹਾਲਾਂਕਿ ਪਿਛਲੇ ਦਹਾਕਿਆਂ ’ਚ ਵੱਡੇ ਪੱਧਰ ’ਤੇ ਬਹੁਪੱਖੀ ਵਪਾਰ ਕਾਰਨ ਆਲਮੀ ਵਿਕਾਸ ਹੋਇਆ ਹੈ ਪਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਾਲ ਰਣਨੀਤਕ ਆਰਥਿਕ ਭਾਈਵਾਲੀਆਂ ਵੱਲੋਂ ਪਰਿਭਾਸ਼ਤ ਹੋਣਗੇ ਅਤੇ ਭਾਰਤ ਇਸ ਤਬਦੀਲੀ ਦਾ ਲਾਭ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਆਲਮੀ ਆਰਥਿਕ ਵਾਤਾਵਰਣ ਚੁਣੌਤੀਆਂ ਪੇਸ਼ ਕਰ ਸਕਦਾ ਹੈ ਪਰ ਭਾਰਤ ਵਿਕਾਸ ਦੇ ਨਵੇਂ ਮੌਕਿਆਂ ਦਾ ਲਾਹਾ ਲੈਣ ਦੀ ਚੰਗੀ ਸਥਿਤੀ ਵਿੱਚ ਹੈ। ਭਾਰਤ ਦੀਆਂ ਆਰਥਿਕ ਨੀਤੀਆਂ ਬਾਰੇ ਇਹ ਭਾਸ਼ਣ ਕੋਲੰਬੀਆ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ’ਚ ਦੀਪਕ ਤੇ ਨੀਰਾ ਰਾਜ ਸੈਂਟਰ ਵੱਲੋਂ ਕੀਤਾ ਗਿਆ। ਸੀਤਾਰਮਨ ਮੈਕਸੀਕੋ ਦੀ ਯਾਤਰਾ ਮੁਕੰਮਲ ਕਰਨ ਮਗਰੋਂ ਲੰਘੇ ਐਤਵਾਰ ਨਿਊਯਾਰਕ ਪੁੱਜੇ ਹਨ। ਨਿਊਯਾਰਕ ’ਚ ਉਨ੍ਹਾਂ ਨਿਊਯਾਰਕ ਸਟਾਕ ਐਕਸਚੇਂਜ ’ਚ ‘ਭਾਰਤ ਵਿੱਚ ਨਿਵੇਸ਼ ਦੇ ਮੌਕੇ’ ਬਾਰੇ ਇੱਕ ਗੋਲਮੇਜ਼ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਆਈ. ਬੀ. ਐੱਮ. ਦੇ ਚੇਅਰਮੈਨ ਤੇ ਸੀ. ਈ. ਓ. ਅਰਵਿੰਦ ਕ੍ਰਿਸ਼ਨ ਨਾਲ ਭਾਰਤ ਦੇ ਆਰਥਿਕ ਸੁਧਾਰਾਂ ਤੇ ਆਰਥਿਕ ਵਿਕਾਸ ਬਾਰੇ ਚਰਚਾ ’ਚ ਹਿੱਸਾ ਲਿਆ।

Related Post