post

Jasbeer Singh

(Chief Editor)

Punjab

ਪਹਿਲਾਂ ਵਿਰਸਾ ਸਿੰਘ ਵਲਟੋਹਾ ਜਰੀਏ ਸਾਜਿਸ਼ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਉਸੇ ਫੇਲ ਹੋਈ ਸ਼ਾਜਿਸ ਨੂੰ ਨਵੇਂ ਰੂਪ ਵਿੱਚ

post-img

ਪਹਿਲਾਂ ਵਿਰਸਾ ਸਿੰਘ ਵਲਟੋਹਾ ਜਰੀਏ ਸਾਜਿਸ਼ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਉਸੇ ਫੇਲ ਹੋਈ ਸ਼ਾਜਿਸ ਨੂੰ ਨਵੇਂ ਰੂਪ ਵਿੱਚ ਅੱਗੇ ਕੀਤਾ ਜਾ ਰਿਹਾ ਹੈ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਅਤੇ ਐਸਜੀਪੀਸੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਜਸਵੰਤ ਸਿੰਘ ਪੂੜੇਣ, ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਮਲਕੀਤ ਕੌਰ ਕਮਾਲਪੁੱਰ ਅਤੇ ਮੈਂਬਰ ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਬੀਬੀ ਪਰਮਜੀਤ ਕੌਰ ਲਾਡਰਾ, ਮਲਕੀਤ ਸਿੰਘ ਚੰਗਾਲ ਵਲੋ ਜਾਰੀ ਮੀਡੀਆ ਦੇ ਨਾਮ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਅੱਜ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਨਾਲ ਕੀਤੀ ਮੁਲਾਕਾਤ ਨੂੰ ਓਸੇ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਹੈ ਜਿਹੜੀ ਸਾਜਿਸ਼ ਪਿਛਲੇ ਦਿਨਾਂ ਤੋਂ ਲਗਾਤਾਰ ਜਾਰੀ ਸੀ। ਆਗੂਆਂ ਨੇ ਕਿਹਾ ਕਿ ਪਹਿਲਾਂ ਵਿਰਸਾ ਸਿੰਘ ਵਲਟੋਹਾ ਜਰੀਏ ਸਾਜਿਸ਼ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਓਸੇ ਫੇਲ ਹੋਈ ਸ਼ਾਜਿਸ ਨੂੰ ਨਵੇਂ ਰੂਪ ਵਿੱਚ ਅੱਗੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ, ਗਿਣੀ ਮਿਥੀ ਸਾਜਿਸ਼ ਤਹਿਤ ਸਿੰਘ ਸਾਹਿਬਾਨਾਂ ਤੇ ਪਹਿਲਾਂ ਜਾਤੀ ਹਮਲੇ ਬੋਲੇ ਗਏ ਅਤੇ ਬਾਅਦ ਵਿੱਚ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਜੱਥੇਦਾਰ ਸਾਹਿਬਾਨਾਂ ਤੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸਾਜਸ਼ ਰਚੀ ਗਈ ਹੈ। ਅਕਾਲੀ ਦਲ ਦੀ ਮੌਜੂਦਾ ਕਾਬਜ ਧਿਰ “ਤਨਖਾਹੀਆ” ਸ਼ਬਦ ਦੀ ਨਵੀਂ ਪਰਿਭਾਸ਼ਾ ਪੈਦਾ ਕਰਨੀ ਚਾਹੁੰਦੀ ਹੈ। ਮੀਰੀ-ਪੀਰੀ ਦੇ ਸਿਧਾਂਤ ਨੂੰ ਰੋਲਣ ਦੀ ਵੱਡੀ ਸਾਜ਼ਿਸ਼ ਹੈ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਛੋਟੇ ਦੋਸ਼ਾਂ ਕਾਰਨ ਨਹੀਂ ਬਲਕਿ ਵੱਡੇ ਗੁਨਾਹਾਂ ਕਾਰਨ “ਤਨਖਾਹੀਆ” ਕਰਾਰ ਦਿੱਤਾ ਗਿਆ ਹੈ ਜਿਸ ਕਰਕੇ ਵਰਕਰਾਂ ਦੀ ਅਸਲ ਭਾਵਨਾ ਇਹ ਹੈ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇਣ ਜਿਸ ਨਾਲ ਪੰਥਕ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਬਚਾਇਆ ਜਾ ਸਕੇ। ਇਹੀ ਭਾਵਨਾ ਪਹਿਲਾਂ ਝੂੰਦਾ ਕਮੇਟੀ ਵੇਲੇ ਨੱਬੇ ਹਲਕਿਆਂ ਦੇ ਵਰਕਰ ਪ੍ਰਗਟ ਚੁੱਕੇ ਸਨ। ਆਗੂਆਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਰਚੀ ਗਈ ਸ਼ਾਜਿਸ ਖਿਲਾਫ ਮੋਰਚਾ ਬੰਦੀ ਕਰਨ ਅਤੇ ਅਜਿਹੇ ਪੰਥਕ ਦੋਖੀਆਂ ਖਿਲਾਫ ਆਵਾਜ ਚੁੱਕਣ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਜਿਸ ਪ੍ਰਧਾਨ ਨੇ ਪਹਿਲਾਂ ਪਾਰਟੀ ਦਾ ਬੇੜਾ ਗਰਕ ਕੀਤਾ ਹੈ ਤੇ ਪਾਰਟੀ ਹਾਸ਼ੀਏ ਤੇ ਲੈਕੇ ਗਏ ਹਨ ਅੱਜ ਓਹ ਆਪਣੇ ਸਿਆਸੀ ਸਵਾਰਥਾਂ ਸਾਜ਼ਿਸ਼ ਤਹਿਤ ਪੰਥ ਅਤੇ ਜਥੇਦਾਰ ਸਾਹਿਬਾਨਾਂ ਦੀ ਪ੍ਰਭੂਸੱਤਾ ਨੂੰ ਲੇਖੇ ਲਗਾਉਣ ਦੀ ਤਿਆਰੀ ਵਿੱਢ ਚੁੱਕਾ ਹੈ। ਇਸ ਸਾਜਿਸ਼ ਦੇ ਨਤੀਜੇ ਠੀਕ ਉਸੇ ਤਰ੍ਹਾਂ ਹੋਣਗੇ ਜਿਸ ਤਰੀਕੇ ਡੇਰਾ ਸਾਧ ਨੂੰ ਮੁਆਫੀ ਦਿਵਾਈ ਅਤੇ ਬਾਅਦ ਵਿੱਚ ਐਸਜੀਪੀਸੀ ਤੋ ਇਸ਼ਤਿਹਾਰ ਦਿਵਾ ਕੇ ਕੌਮ ਦੇ ਹਿਤਾਂ ਨੂੰ ਛਿੱਕੇ ਟੰਗਿਆ ਸੀ।

Related Post