post

Jasbeer Singh

(Chief Editor)

Latest update

ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨਾਲ ਪਾਕਿਸਤਾਨ ਵਿਚ ਹੋ ਸਕਦੀ ਹੈ 21 ਫ਼ੀ ਸਦੀ ਪਾਣੀ ਦੀ ਕਮ

post-img

ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨਾਲ ਪਾਕਿਸਤਾਨ ਵਿਚ ਹੋ ਸਕਦੀ ਹੈ 21 ਫ਼ੀ ਸਦੀ ਪਾਣੀ ਦੀ ਕਮੀ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਲੋਕਤਾਂਤਰਿਕ ਦੇਸ਼ ਭਾਰਤ ਦੇਸ਼ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ’ਚ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ। ਸਿੰਧੂ ਦਰਿਆ ਪ੍ਰਣਾਲੀ ਅਥਾਰਟੀ (ਆਈ. ਆਰ. ਐਸ. ਏ.) ਸਲਾਹਕਾਰ ਕਮੇਟੀ ਨੇ ਭਾਰਤ ਵਲੋਂ ਸਪਲਾਈ ਘੱਟ ਹੋਣ ਕਾਰਨ ਮਰਾਲਾ ਵਿਖੇ ਚਨਾਬ ਦਰਿਆ ਦੇ ਵਹਾਅ ਵਿਚ ਅਚਾਨਕ ਕਮੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਨ ਦੇ ਚਲਦਿਆਂ ਨਤੀਜੇ ਵਜੋਂ ਖਰੀਫ਼ ਸੀਜ਼ਨ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ 21 ਫ਼ੀ ਸਦੀ ਪਾਣੀ ਦੀ ਕਮੀ ਹੋਣ ਦਾ ਖਦਸਾ ਪ੍ਰਗਟ ਕੀਤਾ ਹੈ। ਆਈ. ਆਰ. ਐਸ. ਏ. ਸਲਾਹਕਾਰ ਕਮੇਟੀ ਦੀ ਮੀਟਿੰਗ ਆਈ. ਆਰ. ਐਸ. ਏ. ਹੈੱਡਕੁਆਰਟਰ ਇਸਲਾਮਾਬਾਦ ਵਿਖੇ ਆਈ. ਆਰ. ਐਸ. ਏ. ਦੇ ਚੇਅਰਮੈਨ ਸਾਹਿਬਜ਼ਾਦਾ ਮੁਹੰਮਦ ਸ਼ਬੀਰ ਦੀ ਪ੍ਰਧਾਨਗੀ ਹੇਠ ਮਈ ਤੋਂ ਸਤੰਬਰ 2025 ਤਕ ਖਰੀਫ਼ ਦੀ ਬਕਾਇਆ ਮਿਆਦ ਲਈ ਅਨੁਮਾਨਿਤ ਪਾਣੀ ਉਪਲਬਧਤਾ ਮਾਪਦੰਡਾਂ ਨੂੰ ਮਨਜ਼ੂਰੀ ਦੇਣ ਲਈ ਹੋਈ ਵਿਚ ‘ਇੰਡਸ ਰਿਵਰ ਸਿਸਟਮ ਅਥਾਰਟੀ ਐਡਵਾਈਜ਼ਰੀ ਕਮੇਟੀ ਨੇ ‘ਸ਼ੁਰੂਆਤੀ ਖਰੀਫ’ (ਮਈ - ਜੂਨ 10) ਦੇਰ ਨਾਲ ਖਰੀਫ (11 ਜੂਨ ਤੋਂ ਸਤੰਬਰ) ਸੀਜ਼ਨ ਦੇ ਬਾਕੀ ਮਹੀਨਿਆਂ ਲਈ ਪਾਣੀ ਦੀ ਸਥਿਤੀ ਦੀ ਸਮੀਖਿਆ ਕੀਤੀ ।ਇਸ ਚਿੰਤਾ ਨਾਲ ਸਰਬਸੰਮਤੀ ਨਾਲ ਨੋਟ ਕੀਤਾ ਗਿਆ ਕਿ ਭਾਰਤ ਵਲੋਂ ਸਪਲਾਈ ਦੀ ਘਾਟ ਕਾਰਨ ਮਰਾਲਾ ਵਿਖੇ ਚਨਾਬ ਨਦੀ ਦੇ ਵਹਾਅ ਵਿਚ ਅਚਾਨਕ ਕਮੀ ਆਉਣ ਨਾਲ ਸ਼ੁਰੂਆਤੀ ਖਰੀਫ ਸੀਜ਼ਨ ਵਿਚ ਹੋਰ ਕਮੀ ਆਵੇਗੀ।

Related Post