
Sports
0
ਗਰੈਂਡ ਸ਼ਤਰੰਜ ਟੂਰ ’ਚ ਭਾਰਤ ਦੇ ਮੁਕੇਸ਼ ਹੋਣਗੇ ਮਜ਼ਬੂਤ ਦਾਅਵੇਦਾਰ, ਸੰਸਾਰ ਦੇ ਸਿਖਰਲੇ ਖਿਡਾਰੀ ਲੈ ਰਹੇ ਹਨ ਹਿੱਸਾ
- by Aaksh News
- June 27, 2024

ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਮੁਕੇਸ਼ ਅੱਜ (ਵੀਰਵਾਰ) ਤੋਂ ਹੋਣ ਵਾਲੇ ਸਭ ਤੋਂ ਵੱਡੇ ਇਨਾਮੀ ਟੂਰਨਾਮੈਂਟ ਗਰੈਂਡ ਸ਼ਤਰੰਜ ਟੂਰ ’ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰਨਗੇ, ਜਦਕਿ ਆਰ ਪ੍ਰਗਨਾਨੰਦ ਦੀ ਨਜ਼ਰ ਵੀ ਸਫਲਤਾ ਹਾਸਲ ਕਰਨ ’ਤੇ ਹੋਵੇਗੀ। ਇਸ ਵੱਕਾਰੀ ਟੂਰਨਾਮੈਂਟ ’ਚ ਸੰਸਾਰ ਦੇ ਕੁਝ ਸਿਖਰਲੇ ਖਿਡਾਰੀ ਹਿੱਸਾ ਲੈ ਰਹੇ ਹਨ, ਜੋ ਆਪਣੀ ਬਾਦਸ਼ਾਹਤ ਨੂੰ ਕਾਇਮ ਕਰਨ ਤੇ ਚੰਗੀ ਰਕਮ ਹਾਸਲ ਕਨ ਲਈ ਇਕ ਦੂਜੇ ਨਾਲ ਮੁਕਾਬਲਾ ਕਰਨਗੇ।• ਰੋਮਾਨੀਆ ਦੇ ਬੁਖਾਰੈਸਟ ਦਾ ਸ਼ਤਰੰਜ ’ਚ ਖੁਸ਼ਹਾਲ ਇਤਿਹਾਸ ਰਿਹਾ ਹੈ ਤੇ ਇਸ ਟੂਰਨਾਮੈਂਟ ’ਚ ਕਰੀਬੀ ਮੁਕਾਬਲੇ ਹੋਣ ਦੀ ਪੂਰੀ ਸੰਭਾਵਨਾ ਹੈ। ਇਹ ਲਗਪਗ ਤੈਅ ਹੈ ਕਿ ਸ਼ਤਰੰਜ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਦੌਰਾਨ ਸਖਤ ਮੁਕਾਬਲਾ, ਸ਼ਾਨਦਾਰ ਰਣਨੀਤੀਆਂ ਤੇ ਉੱਚ ਕੋਟੀ ਦਾ ਹੁਨਰ ਦੇਖਣ ਨੂੰ ਮਿਲੇਗਾ।