post

Jasbeer Singh

(Chief Editor)

National

ਭਾਰਤੀ ਫੌਜੀ ਜਵਾਨਾਂ ਨੇ ਕੁਲਗਾਮ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਮਾਰੇ

post-img

ਭਾਰਤੀ ਫੌਜੀ ਜਵਾਨਾਂ ਨੇ ਕੁਲਗਾਮ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਮਾਰੇ ਸ੍ਰੀਨਗਰ,9 ਸਤੰਬਰ 2025 : ਭਾਰਤ ਦੇਸ ਨੂੰ ਅੱਤਵਾਦੀਆਂ ਤੋਂ ਬਚਾ ਕੇ ਰੱਖਣ ਦੇ ਚਲਦਿਆਂ ਲਗਾਤਾਰ ਮੁਕਾਬਲੇ ਕਰ ਰਹੇ ਭਾਰਤੀ ਫੌੋਜੀ ਜਵਾਨਾਂ ਨੇ ਲੰਘੇ ਦਿਨ ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਇਸ ਦੌਰਾਨ ਦੋ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ। ਕੀ ਦੱਸਿਆ ਫੌਜੀ ਅਧਿਕਾਰੀਆਂ ਨੇ ਭਾਰਤੀ ਫੌਜੀ ਅਧਿਕਾਰੀਆਂ ਨੇ ਦਸਿਆ ਕਿ ਮੁਹਿੰਮ ਦੌਰਾਨ ਦੋ ਜਵਾਨ ਸੂਬੇਦਾਰ ਪਰਭਾਤ ਗੌੜ ਅਤੇ ਲਾਂਸ ਨਾਇਕ ਨਰਿੰਦਰ ਸਿੰਧੂ ਅਤੇ ਫੌਜ ਦਾ ਇਕ ਮੇਜਰ ਜ਼ਖਮੀ ਹੋ ਗਏ। ਜਿ਼ਆਦਾ ਜ਼ਖ਼ਮੀ ਹੋਣ ਕਾਰਨ ਗੌੜ ਅਤੇ ਸਿੰਧੂ ਨੇ ਦਮ ਤੋੜ ਦਿਤਾ ਜਦਕਿ ਮੇਜਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫੌਜ ਦੀ ਕਸ਼ਮੀਰ ਸਥਿਤ ਚਿਨਾਰ ਕੋਰ ਨੇ ਇਕ ਟਵੀਟ ’ਚ ਕਿਹਾ ਕਿ ਉਹ ਦੇਸ਼ ਲਈ ਡਿਊਟੀ ਨਿਭਾਉਂਦੇ ਹੋਏ ਬਹਾਦਰਾਂ ਸੂਬੇਦਾਰ ਪਰਭਾਤ ਗੌਰ ਅਤੇ ਲਾਂਸ ਨਾਇਕ ਨਰਿੰਦਰ ਸਿੰਧੂ ਦੇ ਸਰਵਉੱਚ ਬਲੀਦਾਨ ਦਾ ਸਨਮਾਨ ਕਰਦੀ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ।

Related Post