post

Jasbeer Singh

(Chief Editor)

National

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਕੀਤਾ ਖੇਤਰੀ ਤੇ ਆਲਮੀ ਮਸਲਿਆਂ ਤੋਂ ਇਲਾਵ

post-img

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਕੀਤਾ ਖੇਤਰੀ ਤੇ ਆਲਮੀ ਮਸਲਿਆਂ ਤੋਂ ਇਲਾਵਾ ਦੁਵੱਲਾ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਦੋਹਾ : ਭਾਰਤ ਦੇਸ਼ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖੇਤਰੀ ਤੇ ਆਲਮੀ ਮਸਲਿਆਂ ਤੋਂ ਇਲਾਵਾ ਦੁਵੱਲਾ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਹ ਜੈਸ਼ੰਕਰ ਦੀ ਇਸ ਸਾਲ ਦੀ ਪਹਿਲੀ ਕੂਟਨੀਤਕ ਭਾਗੀਦਾਰੀ ਸੀ ਜੋ 30 ਦਸੰਬਰ ਨੂੰ ਤਿੰਨ ਰੋਜ਼ਾ ਯਾਤਰਾ ’ਤੇ ਇੱਥੇ ਪਹੁੰਚੇ ਸਨ। ਉਨ੍ਹਾਂ ਐਕਸ ’ਤੇ ਲਿਖਿਆ, ‘ਅੱਜ ਦੋਹਾ ’ਚ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਐੱਮਬੀਏ ਅਲ ਥਾਨੀ ਨੂੰ ਮਿਲ ਕੇ ਖੁਸ਼ੀ ਹੋਈ। 2025 ’ਚ ਮੇਰੀ ਪਹਿਲੀ ਕੂਟਨੀਤਕ ਭਾਗੀਦਾਰੀ। ਸਾਡੇ ਦੁਵੱਲੇ ਸਹਿਯੋਗ ਦੀ ਇੱਕ ਸਾਰਥਕ ਸਮੀਖਿਆ। ਹਾਲ ਹੀ ਦੇ ਖੇਤਰੀ ਤੇ ਆਲਮੀ ਵਿਕਾਸ ਬਾਰੇ ਚਰਚਾ ਹੋਈ।’ ਵਿਦੇਸ਼ ਮੰਤਰਾਲੇ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੈਸ਼ੰਕਰ ਦੀ ਯਾਤਰਾ ਦੋਵਾਂ ਧਿਰਾਂ ਨੂੰ ਸਿਆਸੀ, ਵਪਾਰ, ਨਿਵੇਸ਼, ਊਰਜਾ, ਸੁਰੱਖਿਆ, ਸੱਭਿਆਚਾਰ ਤੋਂ ਇਲਾਵਾ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਸਮੇਤ ਦੁਵੱਲੇ ਸਬੰਧਾਂ ਦੇ ਵੱਖ ਵੱਖ ਪੱਖਾਂ ਦੀ ਸਮੀਖਿਆ ਕਰਨ ਦੇ ਸਮਰੱਥ ਬਣਾਏਗੀ।

Related Post