post

Jasbeer Singh

(Chief Editor)

Sports

ਭਾਰਤੀ ਨਿਸ਼ਾਨੇਬਾਜ਼ ਸਵਪਨਿਲ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ’ਚ

post-img

ਭਾਰਤੀ ਨਿਸ਼ਾਨੇਬਾਜ਼ ਸਵਪਨਿਲ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ’ਚ ਚੈਟੋਰੌਕਸ, 31 ਜੁਲਾਈ : ਭਾਰਤੀ ਖਿਡਾਰੀ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਪਰ ਐਸ਼ਵਰਯ ਪ੍ਰਤਾਪ ਤੋਮਰ ਨਿਸ਼ਾਨੇ ਤੋਂ ਖੂੰਝ ਗਿਆ। ਕੁਸਾਲੇ ਕੁਆਲੀਫਾਈ ਰਾਉਂਡ ਵਿੱਚ 590 ਦਾ ਸਕੋਰ ਹਾਸਲ ਕਰਦਿਆਂ ਸੱਤਵੇਂ ਸਥਾਨ ’ਤੇ ਰਿਹਾ ਅਤੇ ਐਸ਼ਵਰੀਆ ਪ੍ਰਤਾਪ 589 ਸਕੋਰ ਹਾਸਲ ਕਰਦਿਆਂ 11 ਸਥਾਨ ’ਤੇ ਰਿਹਾ। ਜ਼ਿਕਰਯੋਗ ਹੈ ਕਿ ਆਖ਼ਰੀ ਅੱਠ ਨਿਸ਼ਾਨੇਬਾਜ਼ ਹੀ ਫਾਈਨਲ ਲਈ ਕੁਆਲੀਫਆਈ ਕਰਦੇ ਹਨ।

Related Post