ਭਾਰਤੀ ਮਹਿਲਾਵਾਂ ਨੂੰ ਭਵਿੱਖ 'ਚ ਹਰਾਉਣਾ ਮੁਸ਼ਕਿਲ ਹੋਵੇਗਾ: ਐਸ਼ੇਲ ਗਾਰਡਨਰ
- by Jasbeer Singh
- January 7, 2026
ਭਾਰਤੀ ਮਹਿਲਾਵਾਂ ਨੂੰ ਭਵਿੱਖ 'ਚ ਹਰਾਉਣਾ ਮੁਸ਼ਕਿਲ ਹੋਵੇਗਾ: ਐਸ਼ੇਲ ਗਾਰਡਨਰ ਮੁੰਬਈ, 7 ਜਨਵਰੀ 2026 : ਐਸ਼ਲੇ ਗਾਰਡਨਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਇਸ ਸਮੇਂ ਮਹਿਲਾ ਕ੍ਰਿਕਟ ਵਿਚ ਸਰਵੋਤਮ ਟੀਮ ਹੈ ਪਰ ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਹਾਕੇ ਵਿਚ ਵਨ ਡੇ ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ ਨੂੰ ਹਰਾਉਣਾ ਕਾਫੀ ਮੁਸ਼ਕਿਲ ਹੋਵੇਗਾ । ਹਰਮਨਪ੍ਰੀਤ ਕੌਰ ਦੀ ਟੀਮ ਦੇ ਪ੍ਰਦਰਸ਼ਨ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ : ਗਾਰਡਨਰ ਪਿਛਲੇ ਸਾਲ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਹੱਥੋਂ ਹਾਰੀ ਆਸਟ੍ਰੇਲੀਅਨ ਟੀਮ ਦਾ ਹਿੱਸਾ ਰਹੀ ਗਾਰਡਨਰ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਦੀ ਟੀਮ ਦੇ ਪ੍ਰਦਰਸ਼ਨ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ । 9 ਜਨਵਰੀ ਤੋਂ ਸ਼ੁਰੂ ਹੋ ਰਹੀ ਮਹਿਲਾ ਪ੍ਰੀਮੀਅਰ ਲੀਗ ਵਿਚ ਗੁਜਰਾਤ ਜਾਇੰਟਸ ਲਈ ਖੇਡ ਰਹੀ ਗਾਰਡਨਰ ਨੇ ਕਿਹਾ, ਕਿ ਭਾਰਤੀ ਟੀਮ ਅਗਲੇ 5 ਤੋਂ 10 ਸਾਲ ਵਿਚ ਉਨ੍ਹਾਂ ਟੀਮਾਂ ਵਿਚੋਂ ਇਕ ਹੋਵੇਗੀ, ਜਿਸ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋਵੇਗਾ । ਉਸ ਨੇ ਕਿਹਾ ਕਿ ਆਸਟ੍ਰੇਲੀਅਨ ਹੋਣ ਦੇ ਨਾਤੇ ਮੈਂ ਇਸ ਤੋਂ ਕਾਫੀ ਹੈਰਾਨ ਹਾਂ ਪਰ ਇੱਥੇ ਖੇਡ ਦਾ ਤੇਜ਼ੀ ਨਾਲ ਵਿਕਾਸ ਦੇਖ ਕੇ ਚੰਗਾ ਲੱਗ ਰਿਹਾ ਹੈ ।
