post

Jasbeer Singh

(Chief Editor)

Sports

ਸ.ਸ.ਸ.ਸ. ਰੌਹਟਾ ਦੀ ਮਨਦੀਪ ਕੌਰ ਨੇ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ

post-img

ਸ.ਸ.ਸ.ਸ. ਰੌਹਟਾ ਦੀ ਮਨਦੀਪ ਕੌਰ ਨੇ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ ਪਟਿਆਲਾ, 16 ਜਨਵਰੀ 2026 : 69ਵੀਆਂ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਅੰਡਰ-14 ਲੜਕੀਆਂ ਲੁਧਿਆਣਾ ਵਿਖੇ ਮਿਤੀ 6 ਜਨਵਰੀ ਤੋਂ 11 ਜਨਵਰੀ ਤੱਕ ਕਰਵਾਈਆਂ ਗਈਆਂ । ਇਹਨਾਂ ਖੇਡਾਂ ਵਿੱਚ ਭਾਰਤ ਤੇ ਸਾਰੇ ਰਾਜਾਂ ਅਤੇ ਯੂ.ਟੀ. ਦੇ ਬੱਚਿਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਪੰਜਾਬ ਦੀ ਮਨਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ, ਕਰਮਜੀਤ ਕੌਰ ਜੋ ਕਿ ਸ.ਸ.ਸ.ਸ. ਰੌਹਟਾ (ਪਟਿਆਲਾ) ਵਿਖੇ ਪੜਦੀ ਹੈ, ਨੇ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਅੰਡਰ-14 ਲੜਕੀਆਂ ਵਿੱਚ ਗੋਲਡ ਮੈਡਲ ਹਾਸਲ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਗਣੇਸ਼ ਗੁਪਤਾ ਜੀ ਨੇ ਦੱਸਿਆ ਕਿ ਮਨਦੀਪ ਕੌਰ ਨੇ ਸਟੇਟ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਸੀ।‌ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਮਨਦੀਪ ਕੌਰ ਨੇ ਆਪਣੇ ਸਕੂਲ, ਇਲਾਕੇ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਗਣੇਸ਼ ਗੁਪਤਾ ਜੀ ਨੇ ਸ੍ਰੀ ਬੁੱਧਰਾਮ (ਡੀ.ਪੀ.ਈ.) ਅਤੇ ਮਨਦੀਪ ਕੌਰ ਨੂੰ ਉਹਨਾਂ ਦੀ ਇਸ ਸਫਲਤਾ ਤੇ ਵਧਾਈ ਦਿੱਤੀ।‌ ਪ੍ਰਿੰਸੀਪਲ ਸ੍ਰੀ ਗਣੇਸ਼ ਗੁਪਤਾ ਜੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਸਕੂਲ ਨੂੰ ਮਿਲ ਰਹੀਆਂ ਇਹ ਸਫਲਤਾਵਾਂ ਸ੍ਰੀ ਬੁੱਧਰਾਮ (ਡੀ.ਪੀ.ਈ.) ਦੀ ਕੜੀ ਮਿਹਨਤ ਦਾ ਨਤੀਜਾ ਹਨ। ਜ਼ਿਕਰਯੋਗ ਹੈ ਕਿ ਸਕੂਲ ਦੇ ਪਹਿਲਾਂ ਵੀ ਪੰਜ ਵਿਦਿਆਰਥੀ ਸਟੇਟ ਖੇਡਾਂ ਲਈ ਚੁਣੇ ਗਏ ਹਨ ਅਤੇ ਤਿੰਨ ਵਿਦਿਆਰਥੀ ਨੈਸ਼ਨਲ ਪੱਧਰ ਤੇ ਖੇਡ ਚੁੱਕੇ ਹਨ। ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਲਖਵਿੰਦਰ ਸਿੰਘ, ਸਾਬਕਾ ਸਰਪੰਚ ਸ਼੍ਰੀ ਤੇਜਿੰਦਰ ਸਿੰਘ ਤੇਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਰੌਹਟਾ ਸਾਹਿਬ ਦੇ ਮੈਨੇਜਰ ਸ੍ਰੀ ਅਮਰੀਕ ਸਿੰਘ ਮੌਜੂਦ ਸਨ।

Related Post

Instagram