ਰਿੱਛ ਦੇ ਹਮਲੇ ਨਾਲ ਹੋਈ ਕੈਨੇਡਾ ਵਿਖੇ ਭਾਰਤੀ ਨੌਜਵਾਨ ਦੀ ਮੌਤ ਵੈਨਕੂਵਰ, 14 ਮਈ 2026 : ਕੈਨੇਡਾ ਦੇਸ਼ ਦੇ ਸੂਬੇ ਸਸਕੈਚਵਨ ਦੇ ਉਤਰੀ ਖੇਤਰ ਦੇ ਜੰਗਲੀ ਖੇਤਰ ਵਿਖੇ ਕੰਮ ਕਰਦੇ ਵੇਲੇ ਇਕ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ ਕਾਰਨ ਮੌਤ ਹੋ ਗਈ ਹੈ। ਕੀ ਹੈ ਪੂਰਾ ਮਾਮਲਾ ਕੈਨੇਡਾ ਦੇ ਸਸਕਾਚਵਨ ਸੂਬੇ ਦੇ ਉਤਰੀ ਖੇਤਰ ਦੇ ਜੰਗਲੀ ਇਲਾਕੇ ’ਚ ਇਕ ਕਾਲੇ ਰਿੱਛ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੌਰਾਨ ਜੋ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ ਵਾਲੀ ਇਹ ਘਟਨਾ ਯੂਰੇਨੀਅਮ ਖੋਜ ਸਥਾਨ ’ਤੇ ਵਾਪਰੀ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਨੌਜਵਾਨ ਉਕਤ ਖੋਜ ਸਥਾਨ ’ਤੇ ਕੰਮ ਕਰ ਰਿਹਾ ਸੀ, ਜਦੋਂ ਅਚਾਨਕ ਇਕ ਕਾਲੇ ਰਿੱਛ ਨੇ ਉਸ ’ਤੇ ਹਮਲਾ ਕਰ ਦਿਤਾ। ਘਟਨਾ ਮਗਰੋਂ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਪਰ ਨੌਜਵਾਨ ਦੀ ਜਾਨ ਨਹੀਂ ਬਚ ਸਕੀ। ਸਸਕਾਚਵਨ ਦੇ ਦੂਰ- ਦੁਰਾਡੇ ਜੰਗਲੀ ਇਲਾਕੇ ਵਿਚ ਜੰਗਲੀ ਜੀਵਾਂ ਦੀ ਮੌਜੂਦਗੀ ਆਮ ਗੱਲ ਮੰਨੀ ਜਾਂਦੀ ਹੈ । ਅਧਿਕਾਰੀ ਕਰ ਰਹੇ ਹਨ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਮਗਰੋਂ ਸਥਾਨਕ ਭਾਈਚਾਰੇ ਤੇ ਸਾਥੀ ਕਰਮਚਾਰੀਆਂ ਵਿਚ ਸੋਗ ਦਾ ਮਾਹੌਲ ਹੈ। ਕਈ ਲੋਕਾਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।
