
ਆਰਸੇਟੀ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ
- by Jasbeer Singh
- October 25, 2024

ਆਰਸੇਟੀ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ ਪਟਿਆਲਾ, 25 ਅਕਤੂਬਰ : ਭਾਰਤੀ ਸਟੇਟ ਬੈਂਕ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਬਲਾਕ ਸਨੌਰ ਵੱਲੋਂ ਚਲਾਏ ਜਾ ਰਹੇ ਵੁਮੈਨ ਟੇਲਰ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ । ਬੀ. ਪੀ. ਐਮ. ਨਵਦੀਪ ਸਿੰਘ ਗਰੇਵਾਲ ਨੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਆਰਸੇਟੀ ਪਟਿਆਲਾ ਉੱਦਮੀ ਵਿਕਾਸ ਲਈ ਹੁਨਰ ਸਿਖਲਾਈ ਦੇ ਕੇ ਪੇਂਡੂ ਖੇਤਰਾਂ ਦੇ ਵਸਨੀਕਾਂ ਲਈ ਚੰਗਾ ਕੰਮ ਕਰ ਰਹੀ ਹੈ । ਉਹਨਾਂ ਆਰਸੇਟੀ ਉਮੀਦਵਾਰਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਆਨਲਾਈਨ ਮਾਰਕੀਟਿੰਗ'ਤੇ ਵੀ ਜ਼ੋਰ ਦੇਣ ਲਈ ਕਿਹਾ । ਜ਼ਿਕਰਯੋਗ ਹੈ ਕਿ ਬੈਚ ਵਿਚ ਅਲੱਗ ਅਲੱਗ ਪਿੰਡਾ ਤੋਂ ਜ਼ਿਲ੍ਹਾ ਪਟਿਆਲਾ ਦੀਆਂ ਲੜਕੀਆਂ ਕੋਰਸ ਕਰ ਰਹੀਆਂ ਹਨ, ਜਿਸ ਵਿਚ ਬਲਾਕ ਸਨੌਰ ਤੋਂ 10 ਲੜਕੀਆਂ ਕੋਰਸ ਵਿਚ ਸ਼ਾਮਲ ਹਨ, ਇਨ੍ਹਾਂ ਨੂੰ ਉਤਸ਼ਾਹ ਨਾਲ ਆਰਸੇਟੀ ਵਿਚ ਭੇਜਣ ਲਈ ਬੀ ਪੀ ਐਮ ਸਨੌਰ ਨੇ ਮਦਦ ਕੀਤੀ । ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ, ਕੁਸ਼ਲ ਵਿਕਾਸ ਸਿਖਲਾਈਆਂ ਦੁਆਰਾ ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਿਕ ਤੌਰ 'ਤੇ ਪ੍ਰਭਾਵਿਤ ਕਰਨ ਦੇ ਯੋਗ ਹੋਏ ਹਨ। ਸਿਖਲਾਈ ਵਿੱਚ ਪ੍ਰਾਪਤ ਕੀਤੇ ਹੁਨਰਾਂ ਅਤੇ ਸਕਾਰਾਤਮਿਕ ਮਾਨਸਿਕਤਾਵਾਂ ਅਤੇ ਆਤਮ-ਵਿਸ਼ਵਾਸਾਂ ਨੇ ਸਿੱਖਿਆਰਥੀਆਂ ਨੂੰ ਆਪਣੇ ਉੱਦਮ ਸਥਾਪਤ ਕਰਨ ਅਤੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਹੈ । ਆਰਸੇਟੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿਖਲਾਈ ਲਈ ਸਹੀ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਅਤੇ ਚੁਣਨ ਲਈ, ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਉੱਦਮੀ ਜਾਗਰੂਕਤਾ ਪ੍ਰੋਗਰਾਮ (ਈ. ਏ. ਪੀ.) ਕਰਵਾਏ ਜਾਂਦੇ ਹਨ । ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਆਰਸੇਟੀ ਪਟਿਆਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਆਂ ਸਾਰੀਆਂ 17 ਆਰਸੇਟੀਆ ਵਿੱਚੋਂ ਪਹਿਲੇ ਸਥਾਨ ਤੇ ਹੈ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਨੇ ਪਿਛਲੇ 4 ਸਾਲਾਂ ਦੀ ਸਾਲਾਨਾ ਗਰੇਡਿੰਗ ਵਿੱਚ ਇਸ ਇੰਸਟੀਚਿਊਟ ਨੂੰ 200/200 ਅੰਕ ਦਿੱਤੇ ਗਏ ਹਨ। ਇਸ ਮੌਕੇ (ਆਰਸੇਟੀ) ਪਟਿਆਲਾ ਦੇ ਬਲਜਿੰਦਰ ਸਿੰਘ (ਫੈਕਲਟੀ), ਹਰਦੀਪ ਸਿੰਘ ਰਾਏ (ਫੈਕਲਟੀ) ਅਜੀਤ ਇੰਦਰ ਸਿੰਘ ਸ਼ਾਮਲ ਰਹੇ ।