
ਹਲਕਾ ਘਨੌਰ ਦੇ ਪਿੰਡਾਂ ਵਿੱਚ ਪੋਰਟੇਬਲ ਸਰਫੇਸ ਵਾਟਰ ਸਪਲਾਈ ਲਈ ਸਕਾਡਾ ਸਿਸਟਮ ਦੀ ਸਥਾਪਨਾ
- by Jasbeer Singh
- January 23, 2025

ਹਲਕਾ ਘਨੌਰ ਦੇ ਪਿੰਡਾਂ ਵਿੱਚ ਪੋਰਟੇਬਲ ਸਰਫੇਸ ਵਾਟਰ ਸਪਲਾਈ ਲਈ ਸਕਾਡਾ ਸਿਸਟਮ ਦੀ ਸਥਾਪਨਾ -ਪ੍ਰੋਜੈਕਟ ਅਧੀਨ ਆਉਂਦੇ ਪਿੰਡਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਅੰਮ੍ਰਿਤਸ਼ਿਵਰਾਜ ਸਿੰਘ ਚਹਿਲ ਘਨੌਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਨਹਿਰੀ ਪਾਣੀ ਆਧਾਰਤ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਵਿਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਹੰਭਲੇ ਮਾਰੇ ਜਾ ਰਹੇ ਹਨ । ਇਸ ਤਹਿਤ ਹੀ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਤਹਿਤ ਪਿੰਡ ਕਬੂਲਪੁਰ ਦੇ ਸਰਪੰਚ ਜਗਬੀਰ ਸਿੰਘ ਜੱਗੀ ਅਤੇ ਪੰਚਾਇਤ ਮੈਂਬਰਾਂ ਦੇ ਯਤਨਾਂ ਸਦਕਾ ਪਿੰਡ ਕਬੂਲਪੁਰ ਵਿੱਚ ਪੋਰਟੇਬਲ ਸਰਫੇਸ ਜਲ ਸਪਲਾਈ ਸ਼ੁਰੂ ਕਰਨ ਲਈ (ਸਕਾਡਾ)(ਸੁਪਰਵਾਈਜ਼ਰੀ ਕੰਟਰੋਲ ਐਂਡ ਡਾਟਾ ਐਕਵਾਇਰ) ਸਿਸਟਮ ਲਗਾਇਆ ਗਿਆ । ਇਹ ਨਵੀਨਤਾਕਾਰੀ ਪ੍ਰਣਾਲੀ ਵਾਟਰ ਸਪਲਾਈ ਨੈਟਵਰਕ ਦੀ ਅਸਲ-ਸਮੇਂ ਦੀ ਨਿਗਰਾਨੀ ਅਤੇ ਨਿਯੰਤਰਣ ਨੂੰ ਸਮਰੱਥ ਕਰੇਗੀ ਅਤੇ ਇਸ 1162 ਦੀ ਆਬਾਦੀ ਵਾਲੇ ਪਿੰਡ ਦੇ 236 ਘਰਾਂ ਵਿੱਚ ਪਾਣੀ ਦੀ ਕੁਸ਼ਲ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਸਕਾਡਾ ਸਿਸਟਮ ਪਾਣੀ ਦੀ ਗੁਣਵੱਤਾ, ਦਬਾਅ, ਅਤੇ ਵਹਾਅ ਦੀਆਂ ਦਰਾਂ 'ਤੇ ਮਹੱਤਵਪੂਰਨ ਡੇਟਾ ਵੀ ਪ੍ਰਦਾਨ ਕਰੇਗਾ । ਜਿਸ ਨਾਲ ਕਿਸੇ ਵੀ ਮੁੱਦੇ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ । ਸਕਾਡਾ ਪ੍ਰਣਾਲੀ ਦੀ ਸਥਾਪਨਾ ਪਿੰਡਾਂ ਲਈ ਇੱਕ ਭਰੋਸੇਯੋਗ ਅਤੇ ਕੁਸ਼ਲ ਜਲ ਸਪਲਾਈ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ । ਉਨ੍ਹਾਂ ਕਿਹਾ ਕਿ ਵਿਭਾਗ ਇਸ ਪ੍ਰੋਜੈਕਟ ਦੇ ਅਧੀਨ ਆਉਂਦੇ ਪਿੰਡਾਂ ਨੂੰ ਸਭ ਤੋਂ ਵਧੀਆ ਸੰਭਵ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ । ਵਿਭਾਗ ਦੇ ਅਧਿਕਾਰੀ ਚੀਫ ਜੇ. ਜੇ. ਗੋਇਲ, ਐਸ. ਈ. ਨਵਲ ਵਰਮਾ, ਐਕਸ਼ਨ ਦੇ. ਐਸ. ਸਿੱਧੂ, ਅੰਮ੍ਰਿਤਸ਼ਿਵਰਾਜ ਸਿੰਘ ਚਾਹਲ, ਐਸ. ਡੀ. ਈ. ਓ. ਡਬਲਯੂ. ਟੀ. ਪੀ., ਮੰਡੋਲੀ, ਪਵਨਦੀਪ ਸਿੰਘ ਜੇ. ਈ. ਦੀ ਦੇਖ-ਰੇਖ ਵਿੱਚ ਪਿੰਡ ਵਿੱਚ ਸਕਾਡਾ ਪ੍ਰਣਾਲੀ ਨੂੰ ਚਾਲੂ ਕੀਤਾ ਗਿਆ । ਇਸ ਮੌਕੇ ਸਰਪੰਚ ਜਗਬੀਰ ਸਿੰਘ ਜੱਗੀ ਕਬੂਲਪੁਰ, ਹਰਜਿੰਦਰ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਹਿੰਮਤ ਸਿੰਘ ਪੰਚ, ਸਤਨਾਮ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਬਿੰਦਰ ਸਿੰਘ, ਅਮਨਜੋਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਬੰਤਾ ਸਿੰਘ, ਅਮਰਦੀਪ ਸਿੰਘ, ਓਂਕਾਰ, ਪੂਰਨ ਸਿੰਘ ਸਾਬਕਾ ਸਰਪੰਚ ਆਦਿ ਹਾਜਰ ਸਨ ।