ਪੇਸ਼ ਕੀਤੇ ਜਾਣ ਵਾਲੇ ਬਜਟ ਦਾ ਉਦੇਸ਼ ਬੇਰੁਜ਼ਗਾਰੀ ਤੇ ਵਧਦੀ ਨਾਬਰਾਬਰੀ ਜਿਹੇ ਫ਼ਿਕਰਾਂ ਨੂੰ ਮੁਖਾਤਿਬ ਹੋਣ ਦੀ ਥਾਂ ਸਰਕਾ
- by Jasbeer Singh
- July 19, 2024
ਪੇਸ਼ ਕੀਤੇ ਜਾਣ ਵਾਲੇ ਬਜਟ ਦਾ ਉਦੇਸ਼ ਬੇਰੁਜ਼ਗਾਰੀ ਤੇ ਵਧਦੀ ਨਾਬਰਾਬਰੀ ਜਿਹੇ ਫ਼ਿਕਰਾਂ ਨੂੰ ਮੁਖਾਤਿਬ ਹੋਣ ਦੀ ਥਾਂ ਸਰਕਾਰ ਦੇ ਕੁਝ ਗਿਣਤੀ ਦੇ ਲੰਗੋਟੀਏ ਪੂੰਜੀਪਤੀਆਂ ਨੂੰ ਹੋਰ ਅਮੀਰ ਬਣਾਉਣਾ ਹੋਵੇਗਾ : ਸ੍ਰੀਨੇਤ ਨਵੀਂ ਦਿੱਲੀ, 19 ਜੁਲਾਈ : ਕਾਂਗਰਸ ਨੇ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਅੱਜ ਦੋਸ਼ ਲਾਇਆ ਕਿ ਇਸ ਬਜਟ ਦਾ ਉਦੇਸ਼ ਬੇਰੁਜ਼ਗਾਰੀ ਤੇ ਵਧਦੀ ਨਾਬਰਾਬਰੀ ਜਿਹੇ ਫ਼ਿਕਰਾਂ ਨੂੰ ਮੁਖਾਤਿਬ ਹੋਣ ਦੀ ਥਾਂ ਸਰਕਾਰ ਦੇ ਕੁਝ ਗਿਣਤੀ ਦੇ ਲੰਗੋਟੀਏ ਪੂੰਜੀਪਤੀਆਂ ਨੂੰ ਹੋਰ ਅਮੀਰ ਬਣਾਉਣਾ ਹੋਵੇਗਾ। ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਇਸ ਸਰਕਾਰ ਨੂੰ ਆਮ ਲੋਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਮੱਧ ਵਰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਪਿਛਲੇ ਸਾਲਾਂ ਵਾਂਗ ਅਗਾਮੀ ਬਜਟ ਨੂੰ ਵੱਖ ਵੱਖ ਸੈਕਟਰਾਂ ਵਿਚ ਵਧੇਰੇ ਮੁਖਤਿਆਰੀ ਲਈ ਤਿਆਰ ਕੀਤਾ ਗਿਆ ਹੈ। ਹਾਲੀਆ ਰੇਲ ਹਾਦਸਿਆਂ ਦੇ ਹਵਾਲੇ ਨਾਲ ਸ੍ਰੀਨੇਤ ਨੇ ਸਵਾਲ ਕੀਤਾ ਕਿ ਰੇਲਵੇ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕੀ ਕੀਤਾ ਜਾ ਰਿਹਾ ਹੈ ਤੇ ਕੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਰੇਲਵੇ ਲਈ ਵਧੇਰੇ ਫੰਡ ਰੱਖਣਗੇ।

