post

Jasbeer Singh

(Chief Editor)

National

ਵਿਦਿਆਰਥਣ ਨੂੰ ਮਹੀਨਾ ਆਉਣ ਤੇ ਪੈਡ ਦੇਣ ਦੀ ਥਾਂ ਪਿ੍ਰੰਸੀਪਲ ਵਿਦਿਆਰਥਣ ਨੂੰ ਕੱਢਿਆ ਕਲਾਸ ਵਿਚੋਂ ਤੇ ਫਿਰ ਭੇਜਿਆ ਘਰ

post-img

ਵਿਦਿਆਰਥਣ ਨੂੰ ਮਹੀਨਾ ਆਉਣ ਤੇ ਪੈਡ ਦੇਣ ਦੀ ਥਾਂ ਪਿ੍ਰੰਸੀਪਲ ਵਿਦਿਆਰਥਣ ਨੂੰ ਕੱਢਿਆ ਕਲਾਸ ਵਿਚੋਂ ਤੇ ਫਿਰ ਭੇਜਿਆ ਘਰ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਰੇਲੀ ਵਿਖੇ ਇਕ ਸਕੂਲੀ 11 ਸਾਲਾ ਵਿਦਿਆਰਥਣ ਨੂੰ ਮਹੀਨਾ ਆਉਣ ਤੇ ਸਕੂਲ ਪਿ੍ਰੰਸੀਪਲ ਵਲੋਂ ਵਿਦਿਆਰਥਣ ਦੇ ਦੱਸਣ ਅਤੇ ਪੈਡ ਮੰਗਣ ਦੇ ਬਾਵਜੂਦ ਉਸਨੂੰ ਪੈਡ ਨਾ ਦੇ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰਨ ਦੇ ਨਾਲ ਨਾਲ ਪਿ੍ਰੰਸੀਪਲ ਵਲੋਂ ਪਹਿਲਾਂ ਵਿਦਿਆਰਥਣ ਨੂੰ ਕਲਾਸ ਵਿਚੋਂ ਕੱਢਣ ਅਤੇ ਫਿਰ ਮਹੀਨਾ ਲੱਗਣ ਕਾਰਨ ਮੈਲੇ ਹੋ ਚੁੱਕੇ ਕੱਪੜਿਆਂ ਵਿਚ ਹੀ ਘਰੇ ਭੇਜਣ ਦੀ ਸਿ਼ਕਾਇਤ ਲੜਕੀ ਦੇ ਪਿਤਾ ਵਲੋਂ ਜਿ਼ਲਾ ਮੈਜਿਸਟ੍ਰੇਟ ਨੂੰ ਕੀਤੇ ਜਾਣ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਪੀੜਤ ਲੜਕੀ ਜਿਸਦਾ 25 ਜਨਵਰੀ ਨੂੰ ਇਮਤਿਹਾਨ ਸੀ ਅਤੇ ਇਸੇ ਦੌਰਾਨ ਵਿਦਿਆਰਥਣ ਦੇ ਪੀਰੀਅਡ ਸ਼ੁਰੂ ਹੋ ਗਏ ਪਰ ਉਹ ਪ੍ਰੀਖਿਆ ਜਿਸਨੂੰ ਉਹ ਛੱਡ ਨਹੀਂ ਸਕਦੀ ਸੀ ਦੇ ਚਲਦਿਆਂ ਵਲੋਂ ਜਦੋਂ ਪ੍ਰਿੰਸੀਪਲ ਨੂੰ ਉਸਨੂੰ ਪੀਰੀਅਡ ਆਉਣ ਵਾਲੇ ਦੱਸਿਆ ਗਿਆ ਤਾਂ ਪਿ੍ਰੰਸੀਪਲ ਨੇ ਸਕੂਲੀ ਵਿਦਿਆਰਥਣ ਦੀ ਸਮੱਸਿਆ ਨੂੰ ਸਮਝ ਕੇ ਉਸਦਾ ਹੱਲ ਕੱਢਣ ਦੀ ਥ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਕਲਾਸਰੂਮ ਵਿਚੋਂ ਹੀ ਬਾਹਰ ਖੜ੍ਹਾ ਕਰ ਦਿੱਤਾ । ਲੜਕੀ ਦੇ ਪਰਿਵਾਰ ਮੁਤਾਬਕ ਲੜਕੀ ਨੂੰ ਪ੍ਰੀਖਿਆ ਹਾਲ ਦੇ ਬਾਹਰ ਇੱਕ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਪਰ ਉਸ ਨੂੰ ਪੈਡ ਨਹੀਂ ਦਿੱਤਾ ਗਿਆ।ਇਥੇ ਹੀ ਬਸ ਨਹੀਂ ਫਿਰ ਉਸ ਨੂੰ ਇਮਤਿਹਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸੇ ਕੱਪੜਿਆਂ ਵਿਚ ਘਰ ਭੇਜ ਦਿੱਤਾ ਗਿਆ । ਪਰਿਵਾਰਕ ਮੈਂਬੁਰਾਂ ਦਾ ਕਹਿਣਾ ਹੈ ਕਿ ਲੜਕੀ ਨੇ ਪ੍ਰਿੰਸੀਪਲ ਤੋਂ ਸੈਨੇਟਰੀ ਪੈਡ ਮੰਗੇ ਸਨ। ਪਹਿਲਾਂ ਤਾਂ ਪ੍ਰਿੰਸੀਪਲ ਨੇ ਲੜਕੀ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਜਦੋਂ ਉਸਨੇ ਦੁਬਾਰਾ ਆਪਣੀ ਸਮੱਸਿਆ ਦੱਸੀ ਤਾਂ ਉਸਨੂੰ ਕਥਿਤ ਤੌਰ `ਤੇ ਕਲਾਸਰੂਮ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇੱਕ ਘੰਟੇ ਲਈ ਖੜ੍ਹੇ ਰਹਿਣ ਲਈ ਕਿਹਾ ਗਿਆ । ਇਸ ਬਾਰੇ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ।ਉਸਨੇ ਸਕੂਲ ਦੇ ਜ਼ਿਲ੍ਹਾ ਇੰਸਪੈਕਟਰ (ਡੀ. ਆਈ. ਓ. ਐਸ.), ਰਾਜ ਮਹਿਲਾ ਕਮਿਸ਼ਨ ਅਤੇ ਮਹਿਲਾ ਭਲਾਈ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਡੀ. ਆਈ. ਓ. ਐਸ. ਦੇਵਕੀ ਨੰਦਨ ਨੇ ਪਿਤਾ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਬੂਤਾਂ ਨੂੰ ਦੇਖਦਿਆਂ ਅਗਲੀ ਕਾਰਵਾਈ ਕੀਤੀ ਜਾਵੇਗੀ ।

Related Post