ਬਾਲ ਦਿਵਸ-2024 ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਅੰਤਰ-ਸੰਸਥਾਗਤ 'ਮੰਗਲ ਉਤਸਵ' ਆਯੋਜਿਤ
- by Jasbeer Singh
- November 13, 2024
ਬਾਲ ਦਿਵਸ-2024 ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਅੰਤਰ-ਸੰਸਥਾਗਤ 'ਮੰਗਲ ਉਤਸਵ' ਆਯੋਜਿਤ ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਬਾਲ ਦਿਵਸ-2024 ਮਨਾਉਣ ਲਈ ਅੰਤਰ-ਸੰਸਥਾਗਤ 'ਮੰਗਲ ਉਤਸਵ' ਦਾ ਆਯੋਜਨ ਕੀਤਾ। ਇਹ ਵਿਲੱਖਣ 'ਉਤਸਵ' ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਵਾਦ-ਵਿਵਾਦ, ਭਾਸ਼ਣ-ਕਲਾ ਅਤੇ ਕਵਿਤਾ ਪਾਠ ਦਾ ਆਯੋਜਨ ਕਰਕੇ ਕਲਾਤਮਕ ਅਤੇ ਰਚਨਾਤਮਕ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਗਿਆਰਾਂ ਵਿਦਿਅਕ ਸੰਸਥਾਵਾਂ ਦੇ ਲਗਭਗ ਸੱਤਰ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੰਗਲ ਉਤਸਵ ਨੇ ਪ੍ਰਮੁੱਖ ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਪ੍ਰਦਰਸ਼ਿਤ ਲਈ ਪਲੇਟਫਾਰਮ ਪ੍ਰਦਾਨ ਕੀਤਾ।ਇਸ ਵਿੱਚ ਮੁੱਖ ਮਹਿਮਾਨ ਵੱਜੋਂ ਡਾ. ਰਜਨੀਸ਼ ਗੁਪਤਾ, ਪ੍ਰਿੰਸੀਪਲ, ਗੌਰਮਿੰਟ ਮਾਢਲ ਸੀਨੀਅਰ ਸੈਕੰਡਰੀ ਸਕੂਲ, ਫੀਲ-ਖਾਨਾ, ਪਟਿਆਲਾ ਨੇ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਵਾਗਤ ਕਰਦਿਆ ਕਿਹਾ ਕਿ ਇਹ ਮੰਗਲ ਉਤਸਵ ਵਿਦਿਆਰਥੀਆਂ ਲਈ ਆਪਣੀ ਰਚਨਾਤਮਕ ਹੁਨਰ ਅਤੇ ਕਲਾਤਮਕ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਢੁਕਵਾਂ ਪਲੇਟਫਾਰਮ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਫਲ ਅਤੇ ਲਾਭਕਾਰੀ ਜੀਵਨ ਲਈ ਸਖ਼ਤ ਮਿਹਨਤ ਕਰਨ ਅਤੇ ਤਰਕ ਭਰਪੂਰ ਵਿਸ਼ਲੇਸ਼ਣਾਤਮਕ ਹੁਨਰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ । ਇਸ ਪ੍ਰੋਗਰਾਮ ਵਿੱਚ ਆਯੋਜਿਤ ਕੀਤੇ ਵਾਦ-ਵਿਵਾਦ ਮੁਕਾਬਲੇ ਵਿੱਚ ਮਾਊਂਟ ਲਿਟਰਾ ਜ਼ੀ ਸਕੂਲ, ਪਟਿਆਲਾ ਦੀ ਤਨਿਸ਼ ਕੌਰ ਅਤੇ ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਦੀ ਮਨਸਿਮਰਤ ਕੌਰ ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਵੀ ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਦੇ ਹਰਸ਼ਿਤ ਕੱਕੜ ਅਤੇ ਮਾਊਂਟ ਲਿਟਰਾ ਜ਼ੀ ਸਕੂਲ, ਪਟਿਆਲਾ ਦੀ ਸਾਜ਼ੀਆ ਨੇ ਸਾਂਝੇ ਤੌਰ 'ਤੇ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਦਿੱਲੀ ਪਬਲਿਕ ਸਕੂਲ, ਪਟਿਆਲਾ ਦੇ ਤੇਗ ਮਾਨ ਨੇ ਪਹਿਲਾ ਅਤੇ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਦੇ ਤਨਿਸ਼ਕ ਨੇ ਦੂਜਾ ਸਥਾਨ ਹਾਸਿਲ ਕੀਤਾ । ਇਸ ਮੁਕਾਬਲੇ ਵਿੱਚ ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਕੋਮਲ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਰਿਵਰਸ ਮਾਈਗ੍ਰੇਸ਼ਨ: ਹਾਰਕਿੰਗ ਬੈਕ ਟੂ ਹੋਮ', 'ਵੂਮੈਨ ਸੇਫਟੀ ਇਨ ਇੰਡੀਆ' ਅਤੇ 'ਰੀਲ ਲਾਈਫ ਵਰਸਿਜ਼ ਰੀਅਲ ਲਾਈਫ' ਵਿਸ਼ਿਆਂ ਤੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਵਿੱਚ ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਦੀ ਦਿਸ਼ਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਦਿੱਲੀ ਪਬਲਿਕ ਸਕੂਲ ਦੀ ਅਲੀਮਾ ਨੇ ਦੂਜੇ ਸਥਾਨ ਤੇ ਰਹੀ। ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਤੋਂ ਰੀਆ ਤੀਜੇ ਨੰਬਰ ਤੇ ਰਹੀ । ਇਸ ਸਮਾਗਮ ਦੇ ਕੋ-ਕੋਆਰਡੀਨੇਟਰ ਡਾ: ਹਰਮੋਹਨ ਸ਼ਰਮਾ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ: ਭਾਨਵੀ ਵਧਾਵਨ, ਡਾ: ਵਨੀਤ ਕੌਰ, ਡਾ: ਮਨਿੰਦਰਦੀਪ ਚੀਮਾ, ਡਾ: ਗਗਨਪ੍ਰੀਤ ਕੌਰ, ਡਾ: ਸੰਤੋਸ਼ ਬਾਲਾ, ਡਾ: ਰੁਪਿੰਦਰ ਸਿੰਘ ਢਿੱਲੋਂ, ਡਾ. ਰੁਪਿੰਦਰ ਸ਼ਰਮਾ, ਪ੍ਰੋ. ਅਮਨਦੀਪ ਕੌਰ, ਪ੍ਰੋ/ ਤਨਵੀਰ ਕੌਰ, ਪ੍ਰੋ. ਮਨਿੰਦਰ ਕੌਰ ਬੈਂਸ, ਪ੍ਰੋ. ਗਗਨਪ੍ਰੀਤ ਕੌਰ ਅਤੇ ਡਾ. ਕੁਲਦੀਪ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਸਟੇਜ ਪ੍ਰਬੰਧਨ ਕਾਲਜ ਦੇ ਵਿਦਿਆਰਥੀਆਂ ਮੁਕਤੀ, ਏਕਮਪ੍ਰੀਤ, ਅਮਨਦੀਪ ਕੌਰ, ਉਜਸ, ਬਲਜੀਤ ਸਿੰਘ, ਰੇਣੂਕਾ, ਤਰੁਣ ਅਤੇ ਅਭੈ ਨੇ ਕੀਤਾ । ਸਮਾਗਮ ਦੇ ਅੰਤ ਵਿੱਚ 19 ਅਕਤੂਬਰ, 2024 ਨੂੰ ਕਰਵਾਏ ਗਏ ਲੇਖ ਲੇਖਣ ਮੁਕਾਬਲੇ ਦੇ ਜੇਤੂਆਂ ਨੂੰ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਉਜਸ ਅਤੇ ਦੂਜਾ ਸਥਾਨ ਜੀਨੀਅਸ ਨੇ ਪ੍ਰਾਪਤ ਕੀਤਾ । ਤੀਜਾ ਸਥਾਨ ਸਾਂਝੇ ਤੌਰ ਤੇ ਮੁਕਤੀ ੳਤੇ ਮੁਸਕਾਨ ਨੇ ਜਿੱਤਿਆ । ਇਸ ਮੌਕੇ ਵਾਈਸ ਪ੍ਰਿੰਸੀਪਲ ਡਾ: ਜਸਬੀਰ ਕੌਰ, ਡਾ: ਗੁਰਦੀਪ ਸਿੰਘ, ਡਾ: ਅਜੀਤ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.