
ਯੁੱਧ ਨਸ਼ਿਆਂ ਵਿਰੁੱਧ ਤਹਿਤ ਬਲਾਕ ਰਾਜਪੁਰਾ-2 ਦੇ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਕਰਵਾਏ
- by Jasbeer Singh
- September 12, 2025

ਯੁੱਧ ਨਸ਼ਿਆਂ ਵਿਰੁੱਧ ਤਹਿਤ ਬਲਾਕ ਰਾਜਪੁਰਾ-2 ਦੇ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਪਟਿਆਲਾ/ਰਾਜਪੁਰਾ, 12 ਸਤੰਬਰ 2025 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਹੇਠ ਬਲਾਕ ਰਾਜਪੁਰਾ-2 ਦੇ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ ਆਯੋਜਿਤ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਭਾਸ਼ਣ, ਗਰੁੱਪ ਵਿਚਾਰ ਵਟਾਂਦਰਾ (ਗਰੁੱਪ ਡਿਸ਼ਕਸ਼ਨ) , ਕਵਿਤਾ ਉਚਾਰਨ, ਡਰਾਇੰਗ, ਸਲੋਗਨ ਅਤੇ ਲੇਖ ਰਚਨਾ ਦੇ ਮੁਕਾਬਲੇ ਸ਼ਾਮਲ ਸਨ । ਭਾਗੀਦਾਰ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਕਾਬਲੀਅਤ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲੀ ਪੱਧਰ 'ਤੇ ਚੁਣੇ ਹੋਏ ਵਿਦਿਆਰਥੀਆਂ ਨੇ ਬਲਾਕ ਪੱਧਰ ਤੱਕ ਪਹੁੰਚ ਕੇ ਆਪਣੀ ਮਿਹਨਤ ਅਤੇ ਜੋਸ਼ ਨਾਲ ਸਭਨਾਂ ਨੂੰ ਪ੍ਰਭਾਵਿਤ ਕੀਤਾ । ਇਸ ਮੌਕੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬੀਐੱਨਓ ਰਾਜਪੁਰਾ-2 ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਦੇ ਉੱਜਵਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿ-ਅਕਾਦਮਿਕ ਮੁਕਾਬਲੇ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਵਿਸ਼ਵਾਸੀ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਸ ਮੌਕੇ ਪ੍ਰਿੰਸੀਪਲ ਜੁਗਰਾਜਬੀਰ ਕੌਰ, ਵੀਨਾ ਅਰੋੜਾ, ਸੰਗੀਤਾ ਵਰਮਾ, ਵਰਿੰਦਰਜੀਤ ਕੌਰ ਲੈਕਚਰਾਰ, ਰਾਜਿੰਦਰ ਸਿੰਘ ਚਾਨੀ, ਰਾਜਦੀਪ ਕੌਰ, ਰਣਜੋਧ ਸਿੰਘ, ਗੁਰਜਿੰਦਰ ਕੌਰ, ਸੀਮਾ ਸੇਠੀ, ਮੈਡਮ ਵਿਧੀ ਅਤੇ ਹੋਰ ਅਧਿਆਪਕਾਂ ਨੇ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ । ਇਹਨਾਂ ਮੁਕਾਬਲਿਆਂ ਵਿੱਚ ਕਵਿਤਾ ਉਚਾਰਨ ਦੇ ਮਿਡਲ ਵਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਸਕੰਸਸਸ ਰਾਜਪੁਰਾ ਟਾਊਨ, ਦੂਜਾ ਸਥਾਨ ਕੁਲਵਿੰਦਰ ਕੌਰ ਸਹਸ ਬਠੌਣੀਆਂ ਅਤੇ ਤੀਜਾ ਸਥਾਨ ਗੁਰਨੀਤ ਕੌਰ ਸਹਸ ਘੱਗਰ ਸਰਾਏ ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਨ ਦੇ ਹਾਈ ਵਿੰਗ ਵਿੱਚ ਪਹਿਲਾ ਸਥਾਨ ਸਿਮਰਨ ਕੌਰ ਸਕੰਸਸਸ ਰਾਜਪੁਰਾ ਟਾਊਨ, ਦੂਜਾ ਸਥਾਨ ਸੰਦੀਪ ਕੌਰ ਸਹਸ ਘੱਗਰ ਸਰਾਏ ਅਤੇ ਤੀਜਾ ਸਥਾਨ ਹਰਸ਼ਦੀਪ ਕੌਰ ਸਹਸ ਬਠੌਣੀਆਂ ਨੇ ਪ੍ਰਾਪਤ ਕੀਤਾ । ਗਰੁੱਪ ਡਿਸਕਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਹਸ ਢਕਾਂਨਸੂ ਕਲਾਂ, ਦੂਜਾ ਸਥਾਨ ਸਹਸ ਬਠੌਣੀਆਂ ਅਤੇ ਤੀਜਾ ਸਥਾਨ ਸ. ਹ. ਸ. ਥੂਹਾ ਨੇ ਪ੍ਰਾਪਤ ਕੀਤਾ । ਭਾਸ਼ਣ ਮੁਕਾਬਲੇ ਵਿੱਚ ਸ. ਕੰ. ਸ. ਸ. ਸ. ਮਾਣਕਪੁਰ, ਦੂਜਾ ਸਥਾਨ ਸ. ਹ. ਸ. ਗੁਰਦਿੱਤ ਪੁਰਾ ਨੱਤਿਆਂ ਅਤੇ ਤੀਜਾ ਸਥਾਨ ਸ. ਹ. ਸ. ਘੱਗਰ ਸਰਾਏ ਨੇ ਪ੍ਰਾਪਤ ਕੀਤਾ । ਡਰਾਇੰਗ ਅਤੇ ਸਲੋਗਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਿਆਂਸ਼ੂ ਸ. ਕੰ. ਸ. ਸ. ਸ. ਰਾਜਪੁਰਾ ਟਾਊਨ, ਦੂਜਾ ਸਥਾਨ ਸਹਸ ਗੁਰਦਿੱਤ ਪੁਰਾ ਨੱਤਿਆਂ ਅਤੇ ਤੀਜਾ ਸਥਾਨ ਸੁਮਨਪਰੀਤ ਕੌਰ ਪੀ. ਐਮ. ਸ੍ਰੀ ਸ. ਹ. ਸ. ਖੇੜਾ ਗੱਜੂ ਨੇ ਪ੍ਰਾਪਤ ਕੀਤਾ । ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਿਮਾਨੀ ਸ਼ਰਮਾ ਸ. ਹ. ਸ. ਬਠੌਣੀਆਂ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਪੀ. ਐਮ. ਸ੍ਰੀ ਸ. ਹ. ਸ. ਢਕਾਂਨਸੂ ਕਲਾਂ ਅਤੇ ਤੀਜਾ ਸਥਾਨ ਮਹਿਕ ਕੌਰ ਪੀ. ਐਮ. ਸ੍ਰੀ ਸ. ਸ. ਸ. ਸ. ਮਾਣਕਪੁਰ ਮੁੰਡੇ ਨੇ ਪ੍ਰਾਪਤ ਕੀਤਾ ।