July 6, 2024 01:21:26
post

Jasbeer Singh

(Chief Editor)

Patiala News

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਰਕਾਰੀ ਓਲਡ ਪੁਲਸ ਲਾਈਨ ਸਕੂਲ ’ਚ ਸਥਾਪਿਤ ਕੀਤਾ ਗਿਆ ਇੰਟ੍ਰੈਕਟ ਕਲੱਬ

post-img

ਪਟਿਆਲਾ, 4 ਮਈ (ਜਸਬੀਰ)-ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਰੋਟਰੀ ਜ਼ਿਲਾ 3090 ਇੰਟ੍ਰੈਕਟ ਚੇਅਰਮੈਨ ਮਾਨਿਕ ਰਾਜ ਸਿੰਗਲਾ ਦੀ ਅਗਵਾਈ ਵਿਚ ਪਟਿਆਲਾ ਸ਼ਹਿਰ ਦੇ ਸਰਕਾਰੀ ਸੀਨਅਰ ਸਕੈਡੰਰੀ ਸਕੂਲ ਲੜਕੀਆਂ ਦੇ ਸਕੂਲ ਓਲਡ ਪੁਲਸ ਲਾਈਨ ਵਿਖੇ ਰੋਟਰੀ ਦੇ ਇੰਟ੍ਰੈਕਟ ਕਲੱਬ ਦੀ ਸਥਾਪਨਾ ਕੀਤੀ ਗਈ। ਕਲੱਬ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਸਕੂਲ ਦੇ ਪਿ੍ਰੰਸੀਪਲ ਮਨਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਇੰਟ੍ਰੈਕਟ ਦਾ ਤਾਜਪੋਸ਼ੀ ਦਾ ਸਮਾਗਮ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਅਸ਼ੋਕ ਰੌਣੀ ਨੇ ਦੱਸਿਆ ਕਿ ਇੰਟ੍ਰੈਕਟ ਰੋਟਰੀ ਦਾ ਇਕ ਬਹੁਤ ਮਹੱਤਵਪੂਰਨ ਅੰਗ ਹੈ। ਇੰਟ੍ਰੈਕਟ ਦੇ ਮਾਧਿਅਮ ਰਾਹੀਂ 12 ਤੋਂ 18 ਸਾਲ ਦੇ ਸਕੂਲ ਦੇ ਵਿਦਿਆਰਥੀ ਰੋਟਰੀ ਇੰਟਰਨੈਸ਼ਨਲ ਦਾ ਹਿੱਸਾ ਬਣਦੇ ਹਨ ਅਤੇ ਸਕੂਲ ਤੋਂ ਪਾਸ ਹੋਣ ਤੋਂ ਬਾਅਦ ਓੁਹ ਰੋਟਰੀ ਦੇ ਕਾਲਜ ਦੇ ਵਿੰਗ ਰੋਟ੍ਰੈਕਟ ਨੂੰ ਜੁਆਇਨ ਕਰਕੇ ਅਖੀਰ ਵਿਚ ਇਕ ਕਾਮਯਾਬ ਰੋਟਰੀਅਨ ਬਣ ਕੇ ਸਮਾਜ ਸੇਵਾ ਵਿਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਸਕੂਲ ਦੇ ਪਿ੍ਰੰਸੀਪਲ ਮਨਦੀਪ ਕੌਰ ਸਿੱਧੂ, ਵਾਇਸ ਪਿ੍ਰੰਸੀਪਲ ਨੀਲਮ, ਕੁਆਰਡੀਨੇਟਰ ਹਰਜਿੰਦਰ ਕੌਰ ਹਨੀ ਅਤੇ ਸਮੂਹ ਸਟਾਫ ਵਲੋਂ ਆਏ ਹੋਏ ਰੋਟੇਰੀਅਨਜ਼ ਦਾ ਦਿੱਲ ਦੀ ਗਹਿਰਾਈ ਤੋਂ ਸਵਾਗਤ ਕੀਤਾ ਗਿਆ ਅਤੇ ਇੰਟ੍ਰੈਕਟ ਕਲੱਬ ਸਕੂਲ ਵਿਚ ਬਣਾਉਣ ਲਈ ਧੰਨਵਾਦ ਵੀ ਕੀਤਾ ਗਿਆ। ਇੰਟ੍ਰੈਕਟ ਚੇਅਰਮੈਨ ਜ਼ਿਲਾ 3090 ਰੋਟੇਰੀਅਨ ਮਾਨਿਕ ਰਾਜ ਸਿੰਗਲਾ ਨੇ ਦੱਸਿਆ ਕਿ ਇੰਟ੍ਰੈਕਟ ਕਲੱਬ ਦੀ ਸਥਾਪਨਾ ਕਰਕੇ ਸਕੂਲ ਦੀ ਇਕ ਨੌਜਾਵਣ ਵਿਦਿਆਰਥਣ ਆਸ਼ੂ ਕੁਮਾਰੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਦੇ ਨਾਲ ਉਸ ਦੀ ਪੂਰੀ ਟੀਮ ਨੂੰ ਰੋਟਰੀ ਦੀ ਸਹੁੰ ਖਵਾ ਕੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਹੈ। ਮਾਨਿਕ ਰਾਜ ਸਿੰਗਲਾ ਨੇ ਇਸ ਮੌਕੇ ਦੱਸਿਆ ਕਿ ਪੂਰੀ ਦੁਨੀਆ ਵਿਚ 15449 ਇੰਟ੍ਰੈਕਟ ਕਲੱਬ ਹਨ ਅਤੇ ਇਸ ਵਿਚ 355327 ਵਿਦਿਆਰਥੀ ਬਤੌਰ ਇੰਟਰਐਕਟਰ ਭਾਗ ਲੈਂਦੇ ਹਨ ਅਤੇ ਸਮਾਜ ਸੇਵਾ ਦੇ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਪ੍ਰਧਾਨ ਅਸ਼ੋਕ ਰੌਣੀ ਨੇ ਇਸ ਮੌਕੇ ਵਿਸ਼ਵਾਸ਼ ਦਵਾਇਆ ਕੇ ਇੰਟ੍ਰੈਕਟ ਕਲੱਬ ਨੂੰ ਅੱਗੇ ਵਧਾਉਣ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਹ ਹਰ ਸਮੇਂ ਤਿਆਰ ਹਨ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਐਨ. ਕੇ. ਜੈਨ, ਰੋਟੇਰੀਅਨ ਵਿਸ਼ਾਲ ਸ਼ਰਮਾ ਅਤੇ ਸਕੂਲ ਦਾ ਸਮੂਹ ਸਟਾਫ ਖਾਸ ਤੌਰ ’ਤੇ ਹਾਜ਼ਰ ਸਨ।

Related Post