post

Jasbeer Singh

(Chief Editor)

Patiala News

ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਨੇ ਕੀਤਾ ਭਗਵਾਨ ਜਗਨ ਨਾਥ ਰ

post-img

ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਨੇ ਕੀਤਾ ਭਗਵਾਨ ਜਗਨ ਨਾਥ ਰੱਥ ਯਾਤਰਾ ਦੀ 22ਵੀਂ ਵਾਰ ਸਮਾਪਨ ਸਮਾਰੋਹ ਦਾ ਆਯੋਜਨ ਪਟਿਆਲਾ : ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨ ਕਾਊਸੀਨੇਸ਼ਨ ਇਸ਼ਕਾਨ ਚੰਡੀਗੜ੍ਹ ਅਤੇ ਇਸ਼ਕਾਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਭਗਵਾਨ ਜਗਨ ਨਾਥ ਰੱਥ ਯਾਤਰਾ ਦੀ 22ਵੀਂ ਵਾਰ ਸਮਾਪਨ ਸਮਾਰੋਹ ਅੱਜ ਹਰਮਨ ਕੋਹਲੀ ਗਲੀ ਨੰਬਰ 1, ਗੁਰਬਖਸ਼ ਕਲੋਨੀ ਵਿਖੇ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਮਹਾਂ ਆਰਤੀ ਅਤੇ ਛੱਪਨ ਭੋਗ ਦੇ ਨਾਲ ਸਮਾਪਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬ੍ਰਿਦਾਬੰਦ ਤੋਂ ਪਰਮ ਪੁਜਨੀਅ ਸ੍ਰੀ ਮਨਰਾਧਾ ਬਲਬ ਪ੍ਰਭੂ, ਪਰਮ ਪੁਜਨੀਅ ਸ੍ਰੀ ਧਾਮ ਪ੍ਰਭੂ ਵ੍ਰਿੰਦਾਵਨ ਤੋਂ, ਅਕਰੂਰ ਨੰਦਨ ਪ੍ਰਭੂ, ਅੰਕਿਚਨ ਪ੍ਰਭੂ ਚੰਡੀਗੜ੍ਹ ਤੋਂ, ਪ੍ਰਭੋਸ਼ ਪ੍ਰਭੂ ਚੰਡੀਗੜ੍ਹ ਤੋਂ, ਸ੍ਰੀਮਤ ਤੀਰਥ ਰਾਜ ਪ੍ਰਭੂ, ਅੰਕੁਰ ਨੰਦਨ ਪ੍ਰਭੂ, ਨਾਮ ਪ੍ਰੇਮ ਪ੍ਰਭੂ, ਮਹਾਜਨ ਦਾਸ, ਪ੍ਰਭੂ ਅਹੋਵਲਮ ਨਰਸਿੰਗ ਪ੍ਰਭੂ ਨੇ ਭਗਵਾਨ ਜਗਨ ਨਾਥ ਜੀ ਦਾ ਕ੍ਰਿਤੀ ਗਾਨ ਕੀਤਾ। ਭਗਵਾਨ ਦੇ ਵਿਸ਼ਾਲ ਸਵਰੂਪ ਸਜਾਏ ਗਏ। ਭਗਵਾਨ ਜਗਨਨਾਥ, ਭਗਵਾਨ ਬਲਰਾਮ ਅਤੇ ਦੇਵੀ ਸਬੁਦਰਾ ਦੇ ਸਵਰੂਪ ਦੀ ਵਿਦਾਇਗੀ ਕੀਤੀ ਗਈ। ਇਸ ਸਮਾਪਨ ਸਮਾਰੋਹ ਦਾ ਆਕਰਸ਼ਨ ਭਗਵਾਨ ਜਗਨਨਾਥ , ਭਗਵਾਨ ਬਲਰਾਮ ਅਤੇ ਦੇਵੀ ਸਬੁਦਰਾ, ਦੇ ਵਿਸ਼ਾਲ ਬਿਗਰੈਹ ਸੀ। ਇਸਕਾਮ ਫੈਸਟੀਵਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਗੋਇਲ, ਪ੍ਰਧਾਨ ਧੀਰਜ ਚਲਾਨਾ, ਮਹਾਂ ਸਚਿਵ ਸੀ.ਐਮ. ਮਿੱਤਲ ਸੀ। ਇਸ ਮੌਕੇ ਸੀ.ਐਮ. ਮਿੱਤਲ ਜੀ ਨੇ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪਟਿਆਲਾ ਦੇ ਲੋਕਾਂ ਨੇ ਭਗਵਾਨ ਜਗਨ ਨਾਥ ਰੱਥ ਯਾਤਰਾ ਜ਼ੋ ਵਿਸ਼ਾਲ ਨਿਕਲੀ ਸੀ ਉਸ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਭਾਸ਼ ਗੁਪਤਾ, ਸੁਦਰਸ਼ਨ ਮਿੱਤਲ, ਵਿਨੋਦ ਬਾਂਸਲ, ਬਿਕਰਮ ਅਹੁਜਾ, ਕਮਲਦੀਪ ਕਪਿਲਾ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਚੰਦਰ ਸ਼ੇਖਰ, ਜਿੰਮੀ ਗੁਪਤਾ, ਰਾਜਾ, ਆਦਿ ਹਾਜਰ ਸਨ।

Related Post