
ਪੰਜਾਬੀ ਯੂਨੀਵਰਸਿਟੀ ਵਿਖੇ ਸਰੀਰਿਕ ਸਿੱਖਿਆ ਵਿਭਾਗ ਦਾ ਕੌਮਾਂਤਰੀ ਦੋੋ-ਦਿਨਾ ਸੈਮੀਨਾਰ ਸ਼ੁਰੂ
- by Jasbeer Singh
- March 29, 2025

ਪੰਜਾਬੀ ਯੂਨੀਵਰਸਿਟੀ ਵਿਖੇ ਸਰੀਰਿਕ ਸਿੱਖਿਆ ਵਿਭਾਗ ਦਾ ਕੌਮਾਂਤਰੀ ਦੋੋ-ਦਿਨਾ ਸੈਮੀਨਾਰ ਸ਼ੁਰੂ ਪਟਿਆਲਾ, 29 ਮਾਰਚ : ਪੰਜਾਬੀ ਯੂੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਦੋ ਦਿਨਾ ਅੰਤਰ-ਰਾਸ਼ਟਰੀ ਸੈਮੀਨਾਰ ਅੱਜ ਸ਼ੁਰੂ ਹੋ ਗਿਆ ਹੈ। ਦਿਵਿਆਂਗ ਜੀਆਂ ਦੀ ਦੁਨੀਆਂ ਨੂੰ ਯੋਗਾ ਦੀ ਮਦਦ ਨਾਲ਼ ਬਿਹਤਰ ਬਣਾਉਣ ਨਾਲ਼ ਜੁੜੇ ਵਿਸ਼ੇ ‘ਸ਼ੇਪਿੰਗ ਦ ਵਲਡ ਆਫ਼ ਦਿਵਿਆਂਗ ਥਰੂ ਯੋਗਾ’ ਬਾਰੇ ਕਰਵਾਏ ਜਾ ਰਹੇ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮੈਰਾਥਨ ਦੌੜਾਕ ਫੌਜਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਜਦੋਂ ਭਾਰਤੀ ਹਾਕੀ ਟੀਮ ਇੱਕ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਦੌਰਾਨ ਪਾਕਿਸਤਾਨੀ ਟੀਮ ਤੋਂ ਹਾਰ ਗਈ ਸੀ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਇਸ ਮੌਕੇ ਭਾਰਤੀ ਟੀਮ ਵਿੱਚ ਖੇਡਣ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਦੇ ਵੀ ਸਾਨੂੰ ਆਪਣੇ ਮਾੜੇ ਸਮੇਂ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਚੰਗੀ ਤਿਆਰੀ ਨਾਲ਼ ਆਪਣੇ ਸਰਵੋਤਮ ਨੂੰ ਭਾਲ਼ਦਿਆਂ ਮੁੜ ਬੁਲੰਦੀਆਂ ਹਾਸਿਲ ਕਰਨ ਦਾ ਹੌਸਲਾ ਰੱਖਣਾ ਚਾਹੀਦਾ ਹੈ । ਉਨ੍ਹਾਂ ਇਸ ਮੌਕੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਭਾਰਤੀ ਹਾਕੀ ਟੀਮ ਇੱਕ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਦੌਰਾਨ ਪਾਕਿਸਤਾਨੀ ਟੀਮ ਤੋਂ ਹਾਰ ਗਈ ਸੀ ਪਰ ਫਿਰ ਟੀਮ ਨੇ ਆਪਣੀ ਤਿਆਰੀ ਸਦਕਾ ਫਾਈਨਲ ਵਿੱਚ ਪਾਕਿਸਤਾਨੀ ਟੀਮ ਨੂੰ ਹਰਾ ਕੇ ਟਰਾਫ਼ੀ ਜਿੱਤ ਲਈ ਸੀ । ਭਾਰਤੀ ਹਾਕੀ ਟੀਮ ਦੇ ਖਿਡਾਰੀ ਉਲੰਪੀਅਨ ਅਕਾਸ਼ਦੀਪ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ ਸੈਮੀਨਾਰ ਦਾ ਮੁੱਖ-ਸੁਰ ਭਾਸ਼ਣ ਅਕਸ਼ਿਤਾ ਸੇਖੋਂ ਵੱਲੋਂ ਦਿੱਤਾ ਗਿਆ। ਭਾਰਤੀ ਨਿਸ਼ਾਨੇਬਾਜ਼ੀ ਟੀਮ ਨਾਲ਼ ਲੰਬੇ ਸਮੇਂ ਤੋਂ ਮਨੋਵਿਗਿਆਨਕ ਮਾਹਿਰ ਵਜੋਂ ਸੇਵਾਵਾਂ ਨਿਭਾ ਰਹੀ ਅਕਸ਼ਿਤਾ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਭਾਰਤੀ ਟੀਮ ਵਿੱਚ ਸ਼ਾਮਿਲ ਨਿਸ਼ਾਨੇਬਾਜ਼ਾਂ ਦੀ ਤਿਆਰੀ ਵਿੱਚ ਯੋਗਦਾਨ ਪਾਇਆ । ਦ੍ਰੋਣਾਚਾਰੀਆ ਐਵਾਰਡ ਜੇਤੂ ਕੋਚ ਜੀਵਨਜੋਤ ਸਿੰਘ ਤੇਜਾ ਨੇ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਸੀਮਾਵਾਂ ਅਤੇ ਸਮਰਥਾਵਾਂ ਬਾਰੇ ਗਿਆਨ ਹੋਣਾ ਜ਼ਰੂਰੀ ਹੈ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਪੰਜਾਬੀ ਯੂਨੀਵਰਸਿਟੀ ਨਾ ਹੁੰਦੀ ਤਾਂ ਸ਼ਾਇਦ ਉਹ ਕਦੇ ਏਨੀ ਤਰੱਕੀ ਨਾ ਕਰ ਸਕਦਾ । ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮੈਰਾਥਨ ਦੌੜਾਕ ਫੌਜਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉਲੰਪੀਅਨ ਤ੍ਰਿਲੋਕ ਸਿੰਘ ਸੰਧੂ ਨੇ ਯੋਗਾ ਅਤੇ ਖੇਡਾਂ ਦੇ ਆਪਸੀ ਸਬੰਧਾਂ, ਇਨ੍ਹਾਂ ਵਿਚਲੀਆਂ ਸਮਨਾਤਾਵਾਂ ਅਤੇ ਵੱਖਰਤਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਨੁਕਤਿਆਂ ਉੱਤੇ ਵਿਚਾਰ-ਵਟਾਂਦਰਾ ਜ਼ਰੂਰ ਕਰਨ । ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਸੈਮੀਨਾਰ ਦੇ ਮਨੋਰਥ ਬਾਰੇ ਦੱਸਿਆ । ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਪ੍ਰੋ. ਨਿਸ਼ਾਨ ਸਿੰਘ ਦਿਉਲ ਵੱਲੋਂ ਉਦਘਾਟਨੀ ਸੈਸ਼ਨ ਦੌਰਾਨ ਧੰਨਵਾਦੀ ਭਾਸ਼ਣ ਦਿੱਤਾ ਗਿਆ । ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਖੇਡ ਲੇਖਕ ਐੱਮ. ਐੱਲ ਕਮਲੇਸ਼ ਵੱਲੋਂ ਇਸ ਸੈਸ਼ਨ ਉਪਰੰਤ ਹੋਏ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਯੋਗਾ ਅਤੇ ਖੇਡਾਂ ਦੇ ਹਵਾਲੇ ਨਾਲ਼ ਆਪਣੇ ਅਹਿਮ ਵਿਚਾਰ ਪ੍ਰਗਟਾਏ ਗਏ । ਉਦਘਾਟਨੀ ਸੈਸ਼ਨ ਦੌਰਾਨ ਕਬੱਡੀ ਕੋਚ ਮਦਨ ਲਾਲ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ਼ ਨਿਵਾਜਿਆ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.