
ਨਸ਼ੇ ’ਚ ਟੱਲੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਕੀਤੀ ਪੁਰਾਣੇ ਦੋਸਤ ਦੀ ਹੱਤਿਆ, ਲਗਾਤਾਰ ਇੱਕ ਘੰਟਾ ਕਰਦੇ ਰਹੇ ਇੱਟਾਂ, ਪੱਥ
- by Aaksh News
- June 14, 2024

ਸੰਜੇ ਕਾਲੋਨੀ ਵਿਚ ਜਨਮ ਦਿਨ ਦਾ ਜਸ਼ਨ ਮਨਾਉਂਦਿਆਂ ਨੌਜਵਾਨ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਗਲੀ ਵਿਚੋਂ ਪੁਰਾਣਾ ਦੋਸਤ ਅਵਤਾਰ ਤਾਰੀ ਲੰਘਦਾ ਦੇਖਿਆ ਤਾਂ ਰੰਜਿਸ਼ ਦੇ ਚੱਲਦਿਆਂ ਛੱਤ ’ਤੇ ਖੜੇ੍ਹ ਨਸ਼ੇ ’ਚ ਚੂਰ ਮੁੰਡਿਆਂ ਨੇ ਉਸ ’ਤੇ ਇੱਟਾਂ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਤਾਰੀ ਨੇ ਵੀ ਇੱਟਾਂ ਮਾਰ ਕੇ ਜਵਾਬ ਦਿੱਤਾ। ਹਮਲਾਵਰਾਂ ਨੇ ਤਾਰੀ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਘਸੀਟਦੇ ਹੋਏ ਛੱਤ ’ਤੇ ਲੈ ਗਏ ਜਿੱਥੇ ਹਥੌੜੇ ਮਾਰ ਕੇ ਤਾਰੀ ਨੂੰ ਅੱਧਮਰਿਆ ਕਰ ਦਿੱਤਾ ਤੇ ਫਿਰ ਗਲੀ ਵਿਚ ਲਿਆ ਕੇ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਤਾਰੀ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਜ਼ੇਰੇ ਇਲਾਜ ਉਸ ਨੇ ਦਮ ਤੋੜ ਦਿੱਤਾ। ਥਾਣਾ ਕੋਤਵਾਲੀ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਤਵਾਰ ਸਿੰਘ ਤਾਰੀ ਕਤਲ ਮਾਮਲੇ ਵਿਚ 25 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 20 ਦੀ ਪਛਾਣ ਹੋ ਚੁੱਕੀ ਹੈ। ਕਤਲ ਕੇਸ ਵਿਚ ਮੁੱਖ ਮੁਲਜ਼ਮ ਦਰਸ਼ਨ ਬਾਬਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।