
ਈਸ਼ਾ ਫਾਂਊਂਡੇਸ਼ਨ ਵੱਲੋਂ ਮੈਡੀਟੇਸ਼ਨ ਸਬੰਧੀ ਇੰਨਰ ਇੰਜਨੀਅਰਰਿੰਗ ਇੰਟਰੋਡਕਸ਼ਨ ਸੈਸ਼ਨ ਕਰਵਾਇਆ ਗਿਆ
- by Jasbeer Singh
- November 26, 2024

ਈਸ਼ਾ ਫਾਂਊਂਡੇਸ਼ਨ ਵੱਲੋਂ ਮੈਡੀਟੇਸ਼ਨ ਸਬੰਧੀ ਇੰਨਰ ਇੰਜਨੀਅਰਰਿੰਗ ਇੰਟਰੋਡਕਸ਼ਨ ਸੈਸ਼ਨ ਕਰਵਾਇਆ ਗਿਆ ਪਟਿਆਲਾ 26 ਨਵੰਬਰ : ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਹਾਲ ਵਿਖੇ ਅੱਜ ਈਸ਼ਾ ਫਾਂਊਂਡੇਸ਼ਨ ਵੱਲੋਂ ਮੈਡੀਟੇਸ਼ਨ ਸਬੰਧੀ ਇੰਨਰ ਇੰਜਨੀਅਰਰਿੰਗ ਇੰਟਰੋਡਕਸ਼ਨ ਸੈਸ਼ਨ ਕਰਵਾਇਆ ਗਿਆ । ਸੈਸ਼ਨ ਦੌਰਾਨ ਈਰਾਨ ਤੋਂ ਆਏ ਅਧੀਰ ਏ.ਐਲ. ਅਤੇ ਰੁਚੀ ਛਿੱਬਰ ਸੈਂਟਰ ਹੈਡ ਅਤੇ ਸਾਈਕੋਲੋਜਿਸਟ ਨੇ ਦੱਸਿਆ ਕਿ ਮੈਡੀਟੇਸ਼ਨ ਜਾਂ ਧਿਆਨ ਕਿਰਿਆ ਨਾਲ ਅਸੀਂ ਆਪਣੇ ਚੇਤਨ ਮਨ ਨੂੰ ਸ਼ੁੱਧ ਕਰ ਸਕਦੇ ਹਾਂ ਅਤੇ ਮਾਨਸਿਕ ਤਣਾਅ ਨੂੰ ਖਤਮ ਕਰਨ ਲਈ ਮੈਡੀਟੇਸ਼ਨ ਬੇਹੱਦ ਜ਼ਰੂਰੀ ਹੈ । ਉਹਨਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਲੋਕਾਂ ਨੂੰ ਮੈਡੀਟੇਸ਼ਨ ਨਾਲ ਜੋੜਨਾ ਹੈ । ਉਹਨਾਂ ਇਹ ਵੀ ਦੱਸਿਆ ਕਿ ਧਿਆਨ ਕ੍ਰਿਆ ਦੇ ਰੋਜ਼ਾਨਾ ਅਭਿਆਸ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਜਿਵੇਂ ਕਿ ਤਨਾਅ ਤੋ ਮੁਕਤੀ, ਚੰਗੀ ਨੀਂਦ, ਸਰੀਰਿਕ ਚੁਸਤੀ ਅਤੇ ਮਨ ਦੀ ਇਕਾਰਗਤਾ ਆਦਿ ਸ਼ਾਮਲ ਹਨ ਅਤੇ ਮੈਡੀਟੇਸ਼ਨ ਰਾਹੀਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ । ਉਹਨਾ ਦੱਸਿਆ ਕਿ ਹਰ ਉਮਰ ਦੇ ਲੋਕਾਂ ਲਈ ਮੈਡੀਟੇਸ਼ਨ ਲਾਹੇਵੰਦ ਹੈ । ਕੈਂਪ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।