

9 ਦਿਨ ਤੋਂ ਪੈ ਰਿਹਾ ਸੀ ਘਸਮਾਨ - ਨਿਗਮ ਕਰਮਚਾਰੀਆਂ ਦੀ ਹੜਤਾਲ ਖਤਮ : ਸ਼ਾਹੀ ਸ਼ਹਿਰ ਨੂੰ ਮਿਲੇਗੀ ਗੰਦਗੀ ਤੋਂ ਰਾਹਤ - ਈਪੀਐਫ ਦਾ ਚੈਕ ਮੁਲਾਜ਼ਮਾਂ ਨੂੰ ਸੌਂਪਿਆ - ਅਸਪੈਕਟ ਕੰਪਨੀ ਦੇ ਡਾਇਰੈਕਟਰ ਖਿਲਾਫ ਕੀਤੀ ਜਾਵੇਗੀ ਕਾਰਵਾਈ : ਮੇਅਰ ਪਟਿਆਲਾ, 27 ਜੂਨ : ਨਗਰ ਨਿਗਮ ਪਟਿਆਲਾ ਵਿਖੇ ਮੁਲਾਜ਼ਮਾਂਵਲੋ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੇ ਅੱਜ 9ਵੇ ਦਿਨ ਖਤਮ ਹੋ ਗਈ ਹੈ। ਇਸ ਹੜਤਾਲ ਕਾਰਨ ਪਿਛਲੇ 9 ਦਿਨਾਂ ਤੋਂ ਸਹਿਰ ਵਿਚ ਗੰਦਗੀ ਦੇ ਢੇਰ ਲਗੇ ਸਨ, ਜਿਸਤੋਂ ਹੁਣ ਲੋਕਾਂ ਨੂੰ ਰਾਹਤ ਮਿਲੇਗੀ। ਅੱਜ 9ਵੇਂ ਦਿਨ ਮੇਅਰ ਕੁੰਦਨ ਗੋਗੀਆ ਮੇਅਰ, ਕਮਿਸ਼ਨਰ ਪਰਮਵੀਰ ਸਿੰਘ, ਹਰਿੰਦਰ ਸਿੰਘ ਕੋਹਲੀ ਸੀਨੀਅਰ ਡਿਪਟੀ ਮੇਅਰ, ਜਗਦੀਪ ਸਿੰਘ ਜੱਗਾ ਡਿਪਟੀ ਮੇਅਰ ਨੇ ਵਿਸ਼ੇਸ਼ ਤੌਰ ਤੇ ਹੜਤਾਲ ਵਿਚ ਪਹੁੰਚ ਕੇ ਮੁਲਾਜ਼ਮਾਂ ਦੀ ਹੜਤਾਲ ਖਤਮ ਕਰਵਾਈ ਹੈ। ਨਗਰ ਨਿਗਮ ਵਿਖੇ ਹੜਤਾਲ ਕਰ ਰਹੇ ਮੁਲਾਜ਼ਮਾਂ ਨੂੰ ਮੇਅਰ ਕੁੰਦਨ ਗੋਗੀਆ ਅਤੇ ਹੋਰਨਾਂ ਨੇ ਇ ਪੀ ਐਫ ਦਾ ਚੈਕ 26590066 ਦਾ ਇ ਪੀ ਐਫ ਕਮਿਸਨਰ ਦੇ ਨਾਮ ਚੈਕ ਦਿਤਾ ਗਿਆ ਅਤੇ ਮੇਅਰ ਸਾਹਿਬ ਵਲੋ ਸਮੂਹ ਮੁਲਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਲ ਬਾਡੀ ਮੰਤਰੀ ਨੂੰ ਮਿਲ ਕੇ ਇਸ ਅਸਪੈਕਟ ਕੰਪਨੀ ਦੇ ਡਾਇਰੈਕਟਰ ਸੀਮਾ ਸ਼ਰਮਾ, ਅਸ਼ਵਨੀ ਰਾਇ, ਅਨੰਦ ਤਿਵਾੜੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਕਿ ਇਨਾਂ ਵਲੋ ਮੁਲਾਜ਼ਮਾਂ ਨਾਲ ਫਰੋਡ ਕੀਤਾ ਗਿਆ ਹੈ। ਉਨਾ ਕਿਹਾ ਕਿ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਲਈ 10 ਸਾਲ ਪੋਲੀਸੀ ਪੰਜਾਬ ਦੀ ਸਬ ਕਮੇਟੀ ਨੂੰ ਮਿਲ ਕੇ ਖ਼ਤਮ ਕਰਵਾਈ ਜਾਵੇਗੀ, ਬਹੁਤ ਜਲਦ ਆਊਟ ਸੋਰਸ ਮੁਲਾਜ਼ਮਾ ਦਾ ਕੰਟੈਰਕਟ ਉਤੇ ਕਰਨ ਦਾ ਜਰਨਲ ਹਾਊਸ ਮਤਾ ਪਾਇਆ ਜਾਵੇਗਾ, ਡਿਊਟੀ ਕੰਟਰੈਕਟ ਆਊਟ ਸੋਰਸ ਮੁਲਾਜ਼ਮਾ ਦੀ ਮੋਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ, ਐੱਮ ਆਰ ਸੈਂਟਰ ਦੇ ਮੁਲਾਜ਼ਮਾ ਦੀ ਤਨਖਾਹ ਦੂਜੇ ਸਫ਼ਾਈ ਸੇਵਕਾਂ ਦੇ ਬਰਾਬਰ ਕਰ ਦਿਤੀ ਜਾਵੇਗੀ ਅਤੇ ਸਮੁਹ ਕੰਟਰੈਕਟ ਮੁਲਾਜ਼ਮਾਂ ਦਾ ਇ ਪੀ ਐੱਫ ਖਾਤੇ ਡੀ ਐਕਟੀਵੇਟ ਖੁਲ੍ਹਵਾਈ ਜਾਣਗੇ। ਉਨਾ ਕਿਹਾ ਕਿ ਪੰਜ਼ਾਬ ਦੀ ਤਿੰਨ ਮੈਂਬਰੀ ਸਬ ਕਮੇਟੀ ਨਾਲ ਮਿਲ ਕੇ ਇਹਨਾਂ ਮੁਲਾਜ਼ਮਾਂ ਪੱਕੇ ਕਰਨ ਦੀ ਵਕਾਲਤ ਕੀਤੀ ਜਾਵੇਗੀ । ਇਸ ਮੌਕੇ ਸਾਂਝੀ ਸੰਘਰਸ ਕਮੇਟੀ ਨਗਰ ਨਿਗਮ ਪਟਿਆਲਾ ਦੀਆਂ ਯੂਨੀਅਨ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ, ਟੈਕਨੀਕਲ ਇੰਪਲਾਈਜ ਯੂਨੀਅਨ ਏ ਟੈਂਕ ਨਗਰ ਨਿਗਮ ਪਟਿਆਲਾ, ਕਰਮਚਾਰੀ ਦਲ ਯੂਨੀਅਨ ਨਗਰ ਨਿਗਮ ਪਟਿਆਲਾ,ਟੈਕਨੀਕਲ ਕੰਟੈਰਕਟ ਸੀਵਰ ਮੈਨ ਯੂਨੀਅਨ ਨਗਰ ਨਿਗਮ ਪਟਿਆਲਾ, ਰੋੜ ਗੈਂਗ ਸਾਖਾ ਯੂਨੀਅਨ ਨਗਰ ਨਿਗਮ ਪਟਿਆਲਾ, ਯੂਨੀਅਨ ਨਿਗਮ ਪਟਿਆਲਾ, ਸਾਂਝੀ ਸੰਘਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ , ਕ੍ਰਿਸ਼ਨ ਗਿੱਲ ਉਪ ਪ੍ਰਧਾਨ,ਚੇਅਰਮੈਨ ਵਿਜੇ ਕਲਿਆਨ, ਜਰਨਲ ਸਕੱਤਰ ਪਰਵਿੰਦਰ ਗੋਲਡੀ, ਜਾਤਿੰਦਰ ਕੁਮਾਰ ਪ੍ਰਿੰਸ ਪ੍ਰਧਾਨ ਸਟੇਜ ਸਕੱਤਰ ਸੰਮੀ ਸੋਦੇ, ਬਾਬੂ ਲਾਲ ਟੀਮ,ਪ੍ਰਚਾਰ ਸਕੱਤਰ ਜਸਪ੍ਰੀਤ ਜੱਸੀ, ਪ੍ਰੈੱਸ ਸਕੱਤਰ ਮਨੋਜ ਕੁਮਾਰ, ਕਾਰਜਕਾਰੀ ਮੈਂਬਰ , ਰਾਧਾ ਰਾਣੀ ਵਿਜੈ ਕੁਮਾਰ ਸੰਗਰ, ਰਿੰਕੂ ਵੈਦ, ਅਮਨਦੀਪ ਸ਼ਰਮਾ ਵਿੱਕੀ ਗਿੱਲ ਨੇ ਮੇਅਰ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨਾ ਦਸਿਆ ਕਿ ਸਮੂਹ ਮੁਲਾਜ਼ਮਾ ਵਲੋ ਸੀਵਰ ਅਤੇ ਸਫ਼ਾਈ ਸੇਵਕਾਂ ਵਲੋ ਲੋਡਰ ਟਿੱਪਰ ਕੱਢ ਕੇ ਸ਼ਹਿਰ ਦਾ ਕੂੜਾ ਚੁੱਕਣ ਦਾ ਕੰਮ ਸੁਰੂ ਕਰ ਦਿਤਾ ਗਿਆ ਹੈ।