
ਜਨ ਹਿੱਤ ਸੰਮਤੀ ਵਲੋਂ ਬੂਟੇ ਲਗਾਕੇ ਉਹਨਾਂ ਦੀ ਸਾਭ ਸੰਭਾਲ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ : ਡੀ ਐਸ ਪੀ ਕਰਨੈਲ ਸਿੰਘ
- by Jasbeer Singh
- August 13, 2024

ਜਨ ਹਿੱਤ ਸੰਮਤੀ ਵਲੋਂ ਬੂਟੇ ਲਗਾਕੇ ਉਹਨਾਂ ਦੀ ਸਾਭ ਸੰਭਾਲ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ : ਡੀ ਐਸ ਪੀ ਕਰਨੈਲ ਸਿੰਘ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾਵਾਂ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਆਈ ਟੀ ਆਈ ਲੜਕੇ ਨਾਭਾ ਰੋਡ ਪਟਿਆਲਾ ਵਿਖੇ ਐਨ ਐਸ ਐਸ, ਐਨ ਸੀ ਸੀ,ਰੈਡ ਰਿਬਨ ਕਲੱਬ ਦੇ ਇੰਚਾਰਜ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੈਨਿਗ ਅਫ਼ਸਰ , ਹੋਸਟਲ ਸੁਪਰਡੈਂਟ ਅਨਿਲ ਖੰਨਾ ਦੇ ਸਹਿਯੋਗ ਨਾਲ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੱਖ ਵੱਖ ਥਾਵਾਂ ਉਪਰ 200 ਬੂਟੇ ਲਗਾਏ ਗਏ, ਮੁੱਖ ਮਹਿਮਾਨ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਐਸ ਨਾਗਾਅਰੁਜਨ ਜਰਨਲ ਸਕੱਤਰ ਆਲ ਇੰਡੀਆ ਅਫ਼ਸਰ ਐਸੋਸੀਏਸ਼ਨ ਚੇਨਈ ਨੇ ਕੀਤੀ,ਵਿਸ਼ੇਸ਼ ਤੌਰ ਤੇ ਚਮਨ ਲਾਲ ਗਰਗ ਮੀਤ ਪ੍ਰਧਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੀਤ ਪ੍ਰਧਾਨ , ਦੀਪਕ ਬਾਂਸਲ ਡਕਾਲਾ, ਜੀ ਐਸ ਆਨੰਦ ਸਾਬਕਾ ਡਾਇਰੈਕਟਰ ਐਨ ਆਈ ਐਸ ,ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਪ੍ਰੈਸ ਸਕੱਤਰ, ਸਤੀਸ਼ ਜੋਸੀ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਜਗਤਾਰ ਜੱਗੀ, ਐਸ ਪੀ ਪਰਾਸ਼ਰ,ਨਰੇਸ਼ ਗੁਪਤਾ, ਹਰਜਿੰਦਰ ਜਰਮਨੀ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਜਪਨੀਤ ਸਿੰਘ, ਸੁਰਿੰਦਰ ਸਿੰਘ,ਲੱਕੀ ਹਰਦਾਸਪੁਰ ਨੇ ਭਰਪੂਰ ਸਹਿਯੋਗ ਦਿੱਤਾ, ਇਸ ਮੌਕੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਅਨੇਕਾਂ ਰੁੱਖ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨੀ ਬਹੁਤ ਹੀ ਵਧੀਆ ਉਪਰਾਲਾ ਹੈ, ਉਹਨਾਂ ਕਿਹਾ ਕਿ ਮਨੁੱਖ ਨੂੰ ਜ਼ਿੰਦਗੀ ਵਿਚ ਪੰਜ ਰੁੱਖ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ, ਉਹਨਾਂ ਕਿਹਾ ਕਿ ਅੱਜ ਹਰ ਦਿਨ ਵੱਧਦੇ ਤਾਪਮਾਨ ਲਈ ਇੰਨਸਾਨ ਖੁਦ ਜ਼ਿੰਮੇਵਾਰ ਹੈ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਨਵੇਂ ਬੂਟੇ ਨਹੀਂ ਲਗਾਏ ਜਿਸ ਕਾਰਨ ਗੋਲਬਲ ਵਾਰਮਿਗ ਕਾਰਨ ਮਨੁੱਖ ਨੂੰ ਕੀਤੇ ਅੱਜ ਹੜਾ,ਸੋਕਾ,ਕੀਤੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹੋ ਖੇਤਾ ਵਿੱਚ ਅੱਗ ਲਗਾਉਣੀ ਬੰਦ ਕਰਨ ਨਹੀਂ ਤਾਂ ਕੁਦਰਤ ਆਪਣਾ ਪ੍ਰਕੋਪ ਜ਼ਰੂਰ ਦਿਖਾਵੇਗੀ ਉਹਨਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨੀ ਵੀ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਘਰ ਵਿਚ ਜਨਮ ਲੈ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇ ਸਕਾਂਗੇ। ਇਸ ਮੌਕੇ ਸਰਕਾਰੀ ਆਈ ਟੀ ਆਈ ਲੜਕੇ ਨਾਭਾ ਰੋਡ ਪਟਿਆਲਾ ਵਿਖੇ 200 ਤੋਂ ਉਪਰ, ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।