

ਬੈਂਕ ਬ੍ਰਾਂਚ ਵਿਚ ਅੱਗ ਲੱਗਣ ਕਾਰਨ ਸਮਾਨ ਹੋਇਆ ਸੜ ਕੇ ਸੁਆਹ ਅੰਮ੍ਰਿਤਸਰ, 15 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਅੱਜ ਉਸ ਸਮੇੇਂ ਅਚਾਨਕ ਅਫਰਾ-ਤਫਰੀ ਮਚ ਗਈ ਜਦੋੋਂ ਕਟੜਾ ਜੈਮਲ ਸਿੰਘ ਮਾਰਕੀਟ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚ ਅਚਾਨਕ ਅੱਗ ਲੱਗ ਗਈ । ਦੱਸਣਯੋਗ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਕੁਝ ਮਿੰਟਾਂ ਵਿੱਚ ਹੀ ਬੈਂਕ ਦੇ ਅੰਦਰ ਰੱਖਿਆ ਫਰਨੀਚਰ, ਕਾਗਜ਼ਾਤ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।ਘਟਨਾ ਵੇਲੇ ਬੈਂਕ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਬੈੈਂਕ ਦੀ ਪਹਿਲੀ ਮੰਜਿਲ ਤੇ ਧੂੰਆਂ ਉਠਦਾ ਦੇਖ ਬੁਲਾਈ ਗਈ ਤੁਰੰਤ ਫਾਇਰ ਬ੍ਰਿਗੇਡ ਅੰਮ੍ਰਿਤਸਰ ਦੇ ਭੀੜ-ਭੜੱਕੇ ਵਾਲੇ ਜਿਸ ਬਾਜ਼ਾਰ ਵਿਚ ਐਸ. ਬੀ. ਆਈ. ਬ੍ਰਾਂਚ ਨੂੰ ਅੱਗ ਲੱਗੀ ਦੀ ਪਹਿਲੀ ਮੰਜਿ਼ਲ ਤੋਂ ਜਦੋਂ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਉਥੇ ਮੌਜੂਦ ਵਿਅਕਤੀਆਂ ਵਲੋਂ ਤੁਰੰਤ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਿਲਡਿੰਗ ਦੀ ਪਹਿਲੀ ਮੰਜਿਲ ਤੋਂ ਸ਼ੁਰੂ ਹੋਈ ਅਤੇ ਹੌਲੀ-ਹੌਲੀ ਫੈਲ ਰਹੀ ਸੀ ਪਰ ਸਮੇਂ ਸਿਰ ਕਾਰਵਾਈ ਨਾਲ ਇੱਕ ਵੱਡਾ ਹਾਦਸਾ ਟਲ ਗਿਆ ।