
ਆਈ. ਪੀ. ਐਸ. ਪੂਰਨ ਕੁਮਾਰ ਦੇ ਪਰਿਵਾਰ ਨੇ ਦਿੱਤੀ ਪੋਸਟਮਾਰਟਮ ਲਈ ਸਹਿਮਤੀ
- by Jasbeer Singh
- October 15, 2025

ਆਈ. ਪੀ. ਐਸ. ਪੂਰਨ ਕੁਮਾਰ ਦੇ ਪਰਿਵਾਰ ਨੇ ਦਿੱਤੀ ਪੋਸਟਮਾਰਟਮ ਲਈ ਸਹਿਮਤੀ ਚੰਡੀਗੜ੍ਹ, 15 ਅਕਤੂਬਰ 2025 : ਕੁੱਝ ਦਿਨ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਆਈ. ਪੀ. ਐਸ. ਅਧਿਕਾਰੀ ਵਾਈ ਪੂਰਨ ਸਿੰਘ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੇ ਆਖਰਕਾਰ 8 ਦਿਨਾਂ ਬਾਅਦ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਕੀਤੇ ਜਾਣ ਦੀ ਉਮੀਦ ਹੈ । ਦੱਸਣਯੋਗ ਹੈ ਕਿ ਆਈ. ਪੀ. ਐਸ. ਅਧਿਕਾਰੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨਾਲ ਇਕ ਵਾਰ ਤਾਂ ਸਭ ਹੈਰਾਨ ਰਹਿ ਗਏ ਸਨ ਕਿ ਆਖਰਕਾਰ ਇੰਨੇ ਵੱਡੇ ਅਹੁਦੇ ਤੇ ਤਾਇਨਾਤ ਇਕ ਅਧਿਕਾਰੀ ਨਾਲ ਅਜਿਹਾ ਕੀ ਹੋ ਗਿਆ ਕਿ ਉਸਨੂੰ ਖੁਦਕੁਸ਼ੀ ਦਾ ਰਾਹ ਅਖਤਿਆਰ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਅਧਿਕਾਰੀ ਦੇ ਖੁਦਕੁਸ਼ੀ ਵਾਲੇ ਮਾਮਲੇ ਤੋਂ ਬਾਅਦਦ ਏ. ਐਸ. ਆਈ. ਸੰਦੀਪ ਲਾਠਰ ਦੀ ਖੁਦਕੁਸ਼ੀ ਨੇ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ ਕਿਉਂਕਿ ਆਪਣੀ ਖੁਦਕੁਸ਼ੀ ਤੋਂ ਪਹਿਲਾਂ ਜਾਰੀ ਇਕ ਵੀਡੀਓ ਵਿਚ ਸੰਦੀਪ ਲਾਠਰ ਨੇ ਆਈ. ਪੀ. ਐਸ. ਅਧਿਕਾਰੀ ਅਤੇ ਉਨ੍ਹਾਂ ਦੀ ਆਈ. ਏ. ਐਸ. ਪਤਨੀ ਅਮਨੀਤ ਕੁਮਾਰ ਤੇ ਗੰਭੀਰ ਦੋਸ਼ ਲਗਾਏ ਸਨ, ਜਿਸ ਨਾਲ ਜਾਂਚ ਦੀ ਦਿਸ਼ਾ ਹੀ ਬਦਲ ਗਈ ਹੈ ਅਤੇ ਹੁੁਣ ਦੋ ਪੱਖੀ ਜਾਂਚ ਕੀਤੀ ਜਾਵੇਗੀ, ਜਿਸ ਨਾਲ ਆਈ. ਪੀ. ਐਸ. ਅਧਿਕਾਰੀ ਪੂਰਨ ਕੁਮਾਰ ਦੇ ਪਰਿਵਾਰ ਲਈ ਮੁਸ਼ਕਲਾਂ ਵਧਣੀਆਂ ਯਕੀਨੀ ਹਨ।