post

Jasbeer Singh

(Chief Editor)

National

ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕੈਮੀਕਲ ਗੋਦਾਮ ਵਿੱਚ ਜ਼ਬਰਦਸਤ ਧਮਾਕਾ

post-img

ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕੈਮੀਕਲ ਗੋਦਾਮ ਵਿੱਚ ਜ਼ਬਰਦਸਤ ਧਮਾਕਾ ਬੰਗਲਾਦੇਸ, 15 ਅਕਤੂਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੀਰਪੁਰ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ । ਜਿਸ ਕਾਰਨ 16 ਜਣਿਆਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੇ ਕੁੱਝ ਚਿਰਾਂ ਵਿਚ ਹੀ ਰਸਾਇਣਕ ਗੋਦਾਮ ਨੂੰ ਵੀ ਲੱਗੀ ਅੱਗ ਬੰਗਲਾਾਦੇਸ਼ ਦੀ ਰਾਜਧਾਾਨੀ ਢਾਕਾ ਦੇ ਜਿਸ ਖੇਤਰ ਬਣੀ ਸੱਤ ਮੰਜਿ਼ਲਾ ਟੈਕਸਟਾਈਲ ਫੈਕਟਰੀ ਦੀ ਤੀਜੀ ਮੰਜਿ਼ਲ ਤੋਂ ਅੱਗ ਸ਼ੁਰੂ ਹੋਈ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਸਨੇ ਕੁਝ ਮਿੰਟਾਂ ਵਿੱਚ ਹੀ ਨਾਲ ਲੱਗਦੇ ਰਸਾਇਣਕ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਹੋਰ ਜ਼ਖਮੀ ਜਾਂ ਲਾਪਤਾ ਹਨ। ਫੈਕਟਰੀ ਦੇ ਨਾਲ ਵਾਲੇ ਗੋਦਾਮ ਵਿਚ ਕੀਤੇ ਗਏ ਸਨ ਵੱਖ-ਵੱਖ ਤਰ੍ਹਾਂ ਦੇ ਰਸਾਇਣ ਸਟੋਰ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਫੈਕਟਰੀ ਵਿਚ ਅੱਗ ਲੱਗੀ ਦੇ ਨਾਲ ਵਾਲੇ ਗੋਦਾਮ ਵਿੱਚ ਬਲੀਚਿੰਗ ਪਾਊਡਰ, ਹਾਈਡ੍ਰੋਜਨ ਪਰਆਕਸਾਈਡ ਅਤੇ ਪਲਾਸਟਿਕ ਵਰਗੇ ਰਸਾਇਣ ਸਟੋਰ ਕੀਤੇ ਗਏ ਸਨ, ਜਿਸ ਨੇ ਅੱਗ ਦੇ ਤੇਜ਼ੀ ਨਾਲ ਫੈਲਣ ਵਿੱਚ ਯੋਗਦਾਨ ਪਾਇਆ।ਤਿੰਨ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਲਗਭਗ 12 ਫਾਇਰ ਬ੍ਰਿਗੇਡ ਯੂਨਿਟਾਂ ਨੇ ਫੈਕਟਰੀ ਦੀ ਅੱਗ `ਤੇ ਕਾਬੂ ਪਾਇਆ ਪਰ ਰਸਾਇਣਕ ਗੋਦਾਮ ਲੰਬੇ ਸਮੇਂ ਤੱਕ ਧੁਖਦਾ ਰਿਹਾ । ਬਚਾਅ ਕਾਰਜਾਂ ਵਿੱਚ ਬੰਗਲਾਦੇਸ਼ ਫੌਜ, ਪੁਲਸ ਅਤੇ ਬਾਰਡਰ ਗਾਰਡ ਦੇ ਕਰਮਚਾਰੀ ਵੀ ਸ਼ਾਮਲ ਹੋਏ। ਮੌਕੇ `ਤੇ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਸੀ। ਅੱਗ ਲੱਗਣ ਦੇ ਕਾਰਨ ਦੀ ਜਾਂਚ ਜਾਰੀ : ਫਾਇਰ ਅਧਿਕਾਰੀ ਫਾਇਰ ਅਫਸਰ ਤਲਹਾ ਬਿਨ ਜਾਸਿਮ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਫੈਕਟਰੀ ਅਤੇ ਗੋਦਾਮ ਕੋਲ ਸੰਚਾਲਨ ਲਾਇਸੈਂਸ ਸਨ ਜਾਂ ਨਹੀਂ ।ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਗੋਦਾਮ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ।ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।" ਪੁਲਿਸ ਅਤੇ ਫੌਜ ਨੇ ਫੈਕਟਰੀ ਮਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਇਸ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ।ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਅਤੇ ਜਾਂਚ ਕਰਨ ਦੇ ਆਦੇਸ਼ ਦਿੱਤੇ।

Related Post