post

Jasbeer Singh

(Chief Editor)

Latest update

ਵਿਦੇਸ਼ ਮੰਤਰਾਲੇ ਤੋਂ ਲਾਇਸੈਂਸ ਬਿਨਾਂ ਵਰਕ ਵੀਜ਼ਾ ਜਾਂ ਪਰਮਿਟ ਦੇਣਾ ਕਾਨੂੰਨੀ ਜ਼ੁਰਮ

post-img

ਵਿਦੇਸ਼ ਮੰਤਰਾਲੇ ਤੋਂ ਲਾਇਸੈਂਸ ਬਿਨਾਂ ਵਰਕ ਵੀਜ਼ਾ ਜਾਂ ਪਰਮਿਟ ਦੇਣਾ ਕਾਨੂੰਨੀ ਜ਼ੁਰਮ ਸੰਗੂਰਰ, 30 ਜੁਲਾਈ - ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਅਫਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਿਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਕੇਵਲ ਇੰਮੀਗ੍ਰੇਸ਼ਨ ਐਕਟ 1983 ਦੇ ਅਧੀਨ ਰਜਿਸਟਰਡ ਰਿਕਰੂਟਮੈਂਟ ਏਜੰਟਾਂ ਦੁਆਰਾ ਕਾਨੂੰਨੀ ਅਤੇ ਸੁਰੱਖਿਅਤ ਮਾਧਿਅਮ ਰਾਹੀਂ ਹੀ ਵਰਕ ਵੀਜ਼ਾ ਦੇ ਆਧਾਰ ਤੇ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵਿਖੇ ਪ੍ਰੀ ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ (PDOT) ਲਈ ਭੇਜਿਆ ਜਾਵੇ। ਬਿਨ੍ਹਾਂ ਰਿਕਰੂਟਮੈਂਟ ਏਜੰਟ ਦੇ ਰਜਿਸਟਰਡ ਹੋਏ ਅਤੇ ਬਿਨ੍ਹਾਂ ਵਿਦੇਸ਼ ਮੰਤਰਾਲੇ ਤੋਂ ਲਾਇਸੈਂਸ ਦੇ ਕਿਸੇ ਪ੍ਰਾਰਥੀ ਨੂੰ ਵਰਕ ਵੀਜ਼ਾ ਤੇ ਵਿਦੇਸ਼ ਭੇਜਣਾ ਇੱਕ ਕਾਨੂੰਨੀ ਜ਼ੁਰਮ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਇਮੀਗ੍ਰੇਸ਼ਨ ਐਕਟ 1983 ਅਧੀਨ 2 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਲਈ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਮੂਹ ਟਰੈਵਲ ਏਜੰਟਾਂ ਅਤੇ ਇੰਮੀਗ੍ਰੇਸ਼ਨ ਕੰਨਸਲਟੈਂਟਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਮੀਗ੍ਰੇਸ਼ਨ ਐਕਟ 1983 ਅਧੀਨ ਅਤੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪਣੇ ਨਾਮ ਰਸਿਸਟਰਡ ਕਰਵਾਉਣ ਅਤੇ ਵਿਦੇਸ਼ ਮੰਤਰਾਲੇ ਤੋਂ ਲਾਇਸੈਂਸ ਲੈਣ ਉਪਰੰਤ ਹੀ ਵਰਕ ਵੀਜ਼ਾ ਆਦਿ ਦੀ ਸਹੂਲਤ ਆਪਣੇ ਪ੍ਰਾਰਥੀਆਂ ਨੂੰ ਪ੍ਰਦਾਨ ਕਰਨ ਅਤੇ ਸੰਬੰਧਤ ਕਾਨੂੰਨ ਦੀ ਪਾਲਣਾ ਕਰਨ। ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪੋਰਟਲ https://emigrate.gov.in ਤੇ ਚੈੱਕ ਕੀਤਾ ਜਾ ਸਕਦਾ ਹੈ।

Related Post