post

Jasbeer Singh

(Chief Editor)

Patiala News

ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਮੌਕੇ ਨੋਜਵਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ

post-img

ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਮੌਕੇ ਨੋਜਵਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਪਟਿਆਲਾ : ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਨੂੰ ਭਾਰਤ ਅਤੇ ਅਨੇਕਾਂ ਦੇਸ਼ਾਂ ਵਿੱਚ ਯੂੱਥ ਦਿਵਸ਼ ਵਜੋਂ ਮਣਾਇਆ ਜਾਂਦਾ ਹੈ, ਕਿਉਂਕਿ ਸਵਾਮੀ ਵਿਵੇਕਾਨੰਦ ਜੀ, ਜਵਾਨੀ ਵਿੱਚ ਹੀ 39 ਸਾਲਾਂ ਦੀ ਉਮਰ ਵਿੱਚ ਸੰਸਾਰ ਛੱਡ ਗਏ ਸਨ ਪਰ ਉਨ੍ਹਾਂ ਨੇ 15 ਸਾਲਾਂ ਤੋਂ ਮਾਨਵਤਾਵਾਦੀ ਅਤੇ ਰਾਸ਼ਟਰਵਾਦੀ ਮਿਸ਼ਨ ਸ਼ੁਰੂ ਕਰ ਕੇ, 22 ਸਾਲਾਂ ਵਿੱਚ ਹੀ, ਭਾਰਤ ਦੀ ਮਹਾਨ ਸੰਸਕ੍ਰਿਤੀ, ਮਰਿਆਦਾਵਾਂ, ਫਰਜ਼ਾਂ ਦੇ ਗੁਣ, ਗਿਆਨ, ਵੀਚਾਰਾਂ, ਭਾਵਨਾਵਾਂ ਨੂੰ ਭਾਰਤ ਅੰਦਰ ਅਤੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚਾਉਣ ਲਈ ਦਿਨ ਰਾਤ ਜ਼ੰਗੀ ਪੱਧਰ ਤੇ ਯਤਨ ਕੀਤੇ ਸਨ । ਉਨ੍ਹਾਂ ਦਾ ਜਨਮ 12 ਜਨਵਰੀ 1863 ਨੂੰ ਹੋਇਆ ਸੀ । ਜਨਮ ਤਾਂ ਹਰਰੋਜ ਹਜ਼ਾਰਾਂ ਬੱਚਿਆਂ ਵਲੋਂ ਲਿਆ ਜਾਂਦਾ ਹੈ ਅਤੇ ਹਰਰੋਜ ਹਜ਼ਾਰਾਂ ਹੀ ਲੋਕ ਬਚਪਨ, ਜਵਾਨੀ ਅਤੇ ਬੁਢਾਪੇ ਵਿਚ ਸੰਸਾਰ ਛੱਡ ਕੇ ਜਾ ਰਹੇ ਹਨ । ਇਨਸਾਨੀ ਜਨਮ ਅਤੇ ਮੌਤ ਪ੍ਰਮਾਤਮਾ ਅਤੇ ਕੁਦਰਤੀ ਦੇਣ ਹਨ ਪਰ ਜਨਮ ਤੋਂ ਮੌਤ ਤਕ ਦੇ ਸਫ਼ਰ ਵਿੱਚ ਜ਼ੋ ਮਹਾਨ ਕਾਰਜ, ਸੱਭ ਦੇ ਭਲੇ ਲਈ ਕੀਤੇ ਜਾਂਦੇ ਹਨ, ਉਹ ਹੀ ਜ਼ਿੰਦਗੀ ਦੀਆਂ ਮਾਨਵਤਾਵਾਦੀ ਪ੍ਰਾਪਤੀਆਂ ਹਨ। ਭਾਵ ਧਰਤੀ ਮਾਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ, ਅਮਨ ਸ਼ਾਂਤੀ, ਭਾਈਚਾਰੇ ਪ੍ਰਤੀ ਆਪਣੇ ਫ਼ਰਜ਼ਾਂ ਦੀ ਪੂਰਤੀਆਂ ਹਨ । ਸਵਾਮੀ ਵਿਵੇਕਾਨੰਦ ਜੀ ਦਾ ਬਚਪਨ ਦਾ ਨਾਂ ਨਰਿੰਦਰ ਨਾਥ ਸੀ । ਪਿਤਾ ਦੀ ਮੌਤ ਮਗਰੋਂ ਨਰਿੰਦਰ ਨਾਥ ਨੂੰ ਘਰ ਪਰਿਵਾਰ ਦੇ ਪਾਲਣ ਪੋਸ਼ਣ ਦੀ ਚਿੰਤਾ ਲੱਗੀ। ਉਨ੍ਹਾਂ ਨੇ ਸੁਣਿਆ ਸੀ ਕਿ ਪ੍ਰਮਾਤਮਾ ਸੱਭ ਦੀ ਸੁਰੱਖਿਆ ਸਹਾਇਤਾ ਕਰਦੇ ਹਨ ਪਰ ਪ੍ਰਮਾਤਮਾ ਨੂੰ ਮਿਲਣ ਲਈ, ਕਿਸੇ ਚੰਗੇ ਗੁਰੂ ਦੀ ਚਰਨਛੋਹ ਜ਼ਰੂਰੀ ਹੈ । ਉਹ ਕੁਝ ਦਿਨ ਮੰਦਰਾਂ ਵਿੱਚ ਭਟਕਦੇ ਰਹੇ ਪਰ ਕੁਝ ਵੀ ਨਾ ਮਿਲਿਆ । ਉਨ੍ਹਾਂ ਨੂੰ ਸਵਾਮੀ ਰਾਮਾ ਕ੍ਰਿਸ਼ਨ ਪਰਮਹੰਸ ਜੀ ਨੂੰ ਮਿਲਣ ਦੇ ਅਵਸਰ ਮਿਲ਼ੇ । ਇੱਕ ਦਿਨ ਸਵੇਰੇ ਸਵੇਰੇ ਉਨ੍ਹਾਂ ਨੇ ਜਾਕੇ ਪਰਮਹੰਸ ਜੀ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈਂ, ਕੌਣ ਹੋ, ਕਿਸ ਕਾਰਜ਼ ਲਈ ਆਏਂ ਹੋ? ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਨਰਿੰਦਰ, ਗੁਰੂ ਜੀ ਦੇ ਚਰਨਾਂ ਵਿੱਚ ਡਿਗ ਪਿਆ ਅਤੇ ਰੋਂਦੇ ਹੋਏ ਪੁਛਿਆ ਕਿ ਉਹ ਇਹ ਹੀ ਤਾਂ ਪੁੱਛਣ ਆਇਆ ਕਿ ਉਸ ਨੂੰ ਪ੍ਰਮਾਤਮਾ ਨੇ ਪੂਰਨ ਇਨਸਾਨ ਦਾ ਜਨਮ, ਭਾਰਤ ਦੀ ਧਰਤੀ ਮਾਂ ਦੀ ਗੋਦ ਵਿੱਚੋਂ ਕਿਉਂ ਦਿੱਤਾ । ਉਹ ਕਿਸ ਕਾਰਜ਼ ਲਈ, ਧਰਤੀ ਤੇ ਆਇਆ ਹੈ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਨਰਿੰਦਰ, ਤੂੰ ਇਸ ਭਾਰਤ ਮਾਤਾ ਦੇ ਸਪੁੱਤਰ ਵਜੋਂ, ਭਾਰਤ ਦੇ ਮਹਾਨ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਸੰਸਕ੍ਰਿਤੀ, ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਗੋਤਮ ਬੁਧ ਜੀ, ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਭਾਰਤ ਅਤੇ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਜ਼ੋ ਲੋਕ, ਹਮੇਸ਼ਾ ਸਿਹਤਮੰਦ, ਤਦੰਰੁਸਤ, ਸੰਤੁਸ਼ਟ, ਖੁਸ਼, ਅਮਨ ਸ਼ਾਂਤੀ ਨਾਲ ਰਹਿਣ। ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਜ਼ੋ ਧਰਤੀ, ਮਾਨਵਤਾ, ਵਾਤਾਵਰਣ ਅਤੇ ਪਸ਼ੂ ਪੰਛੀਆਂ ਦੀ ਤਬਾਹੀ ਨਾ ਕੀਤੀ ਜਾਵੇ, ਜਿਸ ਹਿੱਤ ਨਰਿੰਦਰ ਨਾਥ, ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਜੀ ਨੂੰ ਅਤੇ ਪਵਿੱਤਰ ਗ੍ਰੰਥਾਂ ਨੂੰ ਪੜਿਆ ਸਮਝਿਆ ਅਤੇ ਉਨ੍ਹਾਂ ਦੇ ਗੁਣ ਗਿਆਨ ਵੀਚਾਰਾਂ ਨੂੰ ਅਪਣਾਇਆ । ਉਹ ਆਪਣੇ ਵਿਚਾਰ, ਭਾਵਨਾਵਾਂ ਅਤੇ ਗ੍ਰੰਥਾਂ ਦੇ ਉਪਦੇਸ਼ ਅਤੇ ਗੁਰੂਆਂ, ਅਵਤਾਰਾਂ, ਰਿਸ਼ੀਆਂ, ਮੁਨੀਆਂ ਦੀਆਂ ਵਿਚਾਰਧਾਰਾਵਾਂ, ਮਰਿਆਦਾਵਾਂ, ਫਰਜ਼ਾਂ, ਕੁਰਬਾਨੀਆਂ, ਤਿਆਗ ਤੋਂ ਚੰਗਾ ਜੀਵਨ ਬਤੀਤ ਕਰਨ ਦੀ ਸਿਖਿਆ ਪ੍ਰਾਪਤ ਕੀਤੀ ਜਾਵੇ । ਇੱਕ ਵਾਰ ਉਨ੍ਹਾਂ ਨੇ ਗੁਰੂ ਦੀ ਮਹਿਮਾ ਬਾਰੇ ਬੋਲਦਿਆਂ ਕਿਹਾ ਸੀ ਕਿ ਗੁਰੂ ਗੋਬਿੰਦ ਦੋਨੋਂ ਖੜ੍ਹੇ, ਕਿਸ ਕੇ ਲਾਗੂ ਪਾਯੂ, ਬਲਿਹਾਰੀ ਗੋਬਿੰਦ ਆਪ ਕੇ, ਜਿਨ ਗੁਰੂ ਦਿਆਂ ਮਿਲਾਉ । ਉਨ੍ਹਾਂ ਦੇ ਵਿਚਾਰ ਸਨ ਕਿ ਪ੍ਰਮਾਤਮਾ ਗੋਬਿੰਦ ਤਾਂ ਹਰ ਜਨਮ ਦੇਣ ਵਾਲੇ ਹਨ ਪਰ ਚੰਗੇ ਗੁਰੂ, ਗੋਬਿੰਦ ਦੀ ਅਪਾਰ ਕਿਰਪਾ ਸਦਕਾ ਮਿਲਦੇ ਹਨ ਇਸ ਲਈ ਗੋਬਿੰਦ ਤੋਂ ਵੱਧ ਕੇ, ਗੁਰੂ ਦੀ ਕਿਰਪਾ ਹੀ ਇਨਸਾਨ ਨੂੰ ਮਹਾਨ ਬਣਾਉਂਦੀ ਹੈ । ਉਨ੍ਹਾਂ ਨੂੰ ਪਤਾ ਲਗਾ ਕਿ ਸ਼ਿਕਾਗੋ ਵਿੱਚ, ਵਿਸ਼ਵ ਸ਼ਾਂਤੀ ਲਈ ਸਮਾਗਮ ਹੋ ਰਹੇ ਹਨ। ਉਨ੍ਹਾਂ ਨੇ ਗੁਰੂ ਮਾਂ ਤੋਂ ਅਸ਼ੀਰਵਾਦ ਲੈਕੇ, ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਵਿਚ ਸਫ਼ਰ ਕੀਤਾ। ਕੁੱਝ ਮਹੀਨਿਆਂ ਮਗਰੋਂ ਉਹ ਸ਼ਿਕਾਗੋ ਪਹੁੰਚੇਂ । ਉਨ੍ਹਾਂ ਨੂੰ ਬੋਲਣ ਲਈ ਕੇਵਲ ਕੁਝ ਮਿੰਟਾਂ ਦਾ ਸਮਾਂ ਦਿੱਤਾ ਗਿਆ ਅਤੇ ਜਦੋਂ ਉਹ ਸਟੇਜ ਤੇ ਖੜ੍ਹੇ ਹੋਏ ਅਤੇ ਹੱਥ ਜੋੜ ਕੇ ਕਿਹਾ ਮੇਰੇ ਅਮਰੀਕਾ ਅਤੇ ਦੁਨੀਆ, ਦੇ ਪਵਿੱਤਰ ਫ਼ਰਿਸ਼ਤਿਓ, ਭੈਣ ਭਰਾਵੋ, ਸੱਭ ਦੇ ਚਰਨਾਂ ਵਿਚ, ਭਾਰਤ ਮਾਤਾ ਦਾ ਇਹ ਸਪੁੱਤਰ ਚਰਨ ਬੰਦਨਾ ਕਰਦਾ ਹੈ ਤਾਂ ਹਰ ਪਾਸੇ ਤੋਂ ਜ਼ੋਰਦਾਰ ਆਵਾਜ਼ਾਂ ਵਿੱਚ ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੇ ਸਪੁੱਤਰ ਦੀ ਜੈ । ਉਸ ਮਗਰੋਂ ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਤਿਆਗ, ਸ਼ਕਤੀਆਂ ,ਭਾਈਚਾਰੇ, ਮਾਨਵਤਾਵਾਦੀ ਸਿਧਾਂਤ ਸਾਂਝੇ ਕੀਤੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪਵਿੱਤਰ ਭਾਗਵਤ ਗੀਤਾ ਦੇ ਵਿਚਾਰਾਂ, ਬਾਬਾ ਨਾਨਕ ਜੀ ਦੇ ਪਵਿੱਤਰ ਵਿਚਾਰ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ਅਤੇ ਨਿਸ਼ਕਾਮ ਭਾਵਨਾ ਨਾਲ ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਧਰਤੀ ਮਾਂ, ਵਾਤਾਵਰਨ, ਮਾਨਵਤਾ, ਨਦੀਆਂ, ਪਹਾੜਾਂ, ਪਸ਼ੂ ਪੰਛੀਆਂ ਬਨਸਪਤੀ ਦੇ ਧੰਨਵਾਦ ਕਰਨ, ਮਹਾਤਮਾ ਬੁੱਧ ਜੀ ਦੇ ਅਹਿੰਸਾਵਾਦੀ ਸਿਧਾਂਤਾਂ ਦੀ ਵਿਆਖਿਆ ਕੀਤੀ । ਤਿੰਨ ਘੰਟਿਆਂ ਵਿੱਚ ਉਹ ਬਿਨਾਂ ਰੁਕੇ, ਬੋਲਦੇ ਰਹੇ ਅਤੇ ਅੰਤ ਨੂੰ ਉਹ ਸਟੇਜ ਤੇ ਬੇਹੋਸ਼ ਹੋ ਕੇ ਡਿੱਗ ਪਏ ਸਨ ਕਿਉਂਕਿ ਉਨ੍ਹਾਂ ਨੇ ਤਿੰਨ ਦਿਨ ਤੋਂ ਕੁਝ ਵੀ ਨਹੀਂ ਖਾਧਾ ਸੀ ਅਤੇ ਲਗਾਤਾਰ ਸਫ਼ਰ ਕਰਕੇ ਉਹ ਸ਼ਿਕਾਗੋ ਪਹੁੰਚੇਂ ਸਨ । ਉਨ੍ਹਾਂ ਨੇ ਨੋਜਵਾਨਾਂ ਅਤੇ ਬੱਚਿਆਂ ਨੂੰ ਇਸ ਧਰਤੀ ਮਾਂ, ਵਾਤਾਵਰਨ, ਪਸ਼ੂ ਪੰਛੀਆਂ, ਬਨਸਪਤੀ ਅਤੇ ਭਗਵਾਨ ( ਭੂੱਮੀ, ਗਗਨ, ਵਾਯੂ, ਅਗਨੀ, ਨੀਰ) ਦੀ ਮਹੱਤਤਾ ਦੱਸੀ ਕਿ ਗ੍ਰੰਥਾਂ ਦੇ ਸਤਿਕਾਰ ਦੇ ਨਾਲ, ਇਨ੍ਹਾਂ ਦੀ ਪਵਿੱਤਰ ਵਿਚਾਰਧਾਰਾ ਨੂੰ ਅਪਣਾਕੇ, ਆਪਣੇ ਫ਼ਰਜ਼ਾਂ, ਜ਼ੁਮੇਵਾਰੀਆਂ, ਵਫ਼ਾਦਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਸੰਸਕਾਰਾਂ ਅਤੇ ਤਿਆਗ ਕੁਰਬਾਨੀਆਂ ਕਰਕੇ, ਦੇਸ਼ ਸਮਾਜ ਘਰ ਪਰਿਵਾਰਾਂ ਅਤੇ ਦੁਨੀਆ ਭਰ ਵਿਚ ਅਮਨ ਸ਼ਾਂਤੀ ਭਾਈਚਾਰੇ ਨੂੰ ਉਜਾਗਰ ਕਰਨ ਦੀ ਪ੍ਰੇਰਨਾ ਦਿੱਤੀ । ਸਵਾਮੀ ਵਿਵੇਕਾਨੰਦ ਜੀ ਕੁਦਰਤ ਦੀ ਹਰ ਚੀਜ਼ ਨੂੰ ਬਹੁਤ ਪਿਆਰ ਸਤਿਕਾਰ ਦਿੰਦੇ ਸਨ। ਫੁਲਾਂ ਫਲਾਂ ਪੰਛੀਆਂ ਬਨਸਪਤੀ ਪਾਣੀ ਹਵਾਵਾਂ ਵਿੱਚ ਪ੍ਰਮਾਤਮਾ ਦੇ ਰੂਪ ਦੇ ਦਰਸ਼ਨ ਕਰਦੇ ਸਨ । ਇੱਕ ਵਾਰ, ਜਦੋਂ ਉਹ ਆਸ਼ਰਮ ਤੋਂ ਬਾਹਰ ਜਾ ਰਹੇ ਸਨ ਕਿ ਮਹਿਕਦੇ ਫੁੱਲਾਂ ਨੂੰ ਦੇਖਕੇ, ਫੁੱਲਾਂ ਕੋਲ ਬੈਠ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਪਏ ਤਾਂ ਨੱਵਦਿਤਾ ਜੋ ਉਨ੍ਹਾਂ ਦੀ ਸ਼ਗਿਰਦ ਬਨੀ ਸੀ । ਜਿਸਨੇ ਸ਼ਾਦੀ ਕਰਵਾਕੇ ਬੱਚੇ ਪੈਦਾ ਕਰਨ ਦੀ ਥਾਂ, ਸਵਾਮੀ ਵਿਵੇਕਾਨੰਦ ਜੀ ਦੀ ਵਿਚਾਰਧਾਰਾ ਨੂੰ ਅਪਣਾਕੇ, ਮਾਨਵਤਾ ਨੂੰ ਦੁੱਖਾਂ, ਦਰਦਾਂ, ਹਿੰਸਾ, ਅਤਿਆਚਾਰਾਂ, ਲੁਟਮਾਰਾਂ ਖੁਦਗਰਜ਼ੀਆ ਅਗਿਆਨਤਾ ਤੋਂ ਬਚਾਉਣ ਲਈ, ਸਨਿਆਸ ਗ੍ਰਹਿਣ ਕੀਤਾ ਸੀ, ਨੇ ਗੁਰੂ ਜੀ ਦੇ ਮੋਢੇ ਤੇ ਹੱਥ ਰਖਕੇ ਕਿਹਾ ਕਿ ਇਤਨੇ ਪਿਆਰੇ ਮਹਿਕਦੇ, ਖੂਬਸੂਰਤ, ਖੁਸ਼ਬੂਦਾਰ ਕੋਮਲ ਫੁੱਲਾਂ ਨੂੰ ਦੇਖਕੇ ਤਾਂ ਅਨੰਦ ਮਾਣ ਖੁਸ਼ੀਆਂ ਮਿਲਦੀਆਂ ਹਨ ਪਰ ਗੁਰੂ ਜੀ ਤੁਸੀਂ ਰੋ ਰਹੇ ਹੋ। ਤਾਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਕਿ ਬੇਟੀ ਦੇਖ ਮੇਰੇ ਪ੍ਰਭੂ ਰਾਮ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਬਾਬਾ ਨਾਨਕ ਜੀ, ਮਹਾਤਮਾ ਬੁੱਧ ਜੀ, ਇਸ ਮਿੱਟੀ ਵਿਚੋਂ ਨਿਕਲ ਰਹੀਆਂ ਟਾਹਣੀਆਂ, ਪਤਿਆਂ ਅਤੇ ਕੰਡਿਆਂ ਵਿੱਚ ਅਤੇ, ਟਾਹਣੀਆਂ ਦੇ ਸਿਰ ਤੇ ਆਕੇ ਹਰਰੋਜ ਹਵਾਵਾਂ ਨਾਲ ਮਹਿਕਦੇ ਹਨ, ਨੱਚਦੇ ਹਨ, ਆਪਣੇ ਸਨੇਹ ਅਸ਼ੀਰਵਾਦ ਪਿਆਰ ਦੀ ਖੂਸਬੂ, ਵੰਡ ਰਹੇ ਹਨ। ਸਾਨੂੰ ਵੀ ਤਾਂ ਇਸ ਪਵਿੱਤਰ ਮਿੱਟੀ ਅਤੇ ਧਰਤੀ ਮਾਂ ਦੀ ਗੋਦ ਵਿੱਚੋਂ, ਪੂਰਨ ਇਨਸਾਨ ਦਾ ਜਨਮ ਲੈਕੇ, ਧਰਤੀ ਮਾਂ ਵਲੋਂ ਦਿੱਤੇ ਜਾ ਰਹੇ ਪੋਸ਼ਟਿਕ ਭੋਜਨ, ਪਾਣੀ, ਹਵਾਵਾਂ ਦਾ ਅਨੰਦ ਲੈਕੇ, ਮਹਿਕਦੇ ਰਹਿਣਾ ਚਾਹੀਦਾ ਹੈ। ਉਸ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਪਰ ਇਨਸਾਨ ਆਪਣੇ ਲਾਲਚ,ਆਕੜ, ਹੰਕਾਰ, ਖੁਦਗਰਜੀਆਂ ਕਾਰਨ, ਖੂਸਬੂਆ, ਪ੍ਰੇਮ, ਹਮਦਰਦੀ ਸਬਰ ਸ਼ਾਂਤੀ, ਵੰਡਣ ਦੀ ਥਾਂ, ਨਫਰਤਾਂ, ਹਿੰਸਾਂ, ਵੰਡਦੇ ਹੋਏ, ਲੁਟਮਾਰਾ, ਬੇਈਮਾਨੀਆਂ ਕਤਲੇਆਮ ਕਰ ਰਹੇ ਹਨ ਜਦਕਿ ਧਰਤੀ ਮਾਂ ਦੀ ਗੋਦ ਵਿੱਚ ਖ਼ਾਲੀ ਹੱਥ ਆਉਦੇ ਅਤੇ ਖ਼ਾਲੀ ਹੱਥ ਚਲੇਂ ਜਾਣਾ ਹੈ, ਜ਼ਿੰਦਗੀ ਜਿਊਣ ਲਈ ਧਰਤੀ ਮਾਂ ਸਦੀਆਂ ਤੋਂ ਸਾਰੇ ਇਨਸਾਨਾਂ ਤੋਂ ਇਲਾਵਾ ਪਸ਼ੂ, ਪੰਛੀਆਂ, ਬਨਸਪਤੀ ਦੇ ਪਾਲਣ ਪੋਸ਼ਣ ਲਈ, ਆਪਣੀ ਕੁੱਖ ਵਿੱਚੋਂ ਭੋਜਨ ਪਾਣੀ, ਹਵਾਵਾਂ, ਅਤੇ ਹਰ ਪ੍ਰਕਾਰ ਦੀਆਂ ਧਾਤੂਆ, ਸੋਨਾ, ਚਾਂਦੀ, ਹੀਰੇ ਸੱਭ ਜ਼ਰੂਰਤ ਦੇ ਸਾਮਾਨ ਸਦੀਆਂ ਤੋਂ ਮਾਤਾ ਪਿਤਾ ਵਾਂਗ ਮੁਫਤ ਵਿੱਚ ਵੰਡ ਰਹੀ ਹੈ । ਅੰਤ 4 ਜੁਲਾਈ 1902 ਨੂੰ ਉਹ ਭਾਰਤ ਮਾਂ ਦਾ ਸਪੁੱਤਰ, ਹਮੇਸ਼ਾ ਲਈ ਧਰਤੀ ਮਾਂ ਦੀ ਗੋਦ ਵਿੱਚ ਸਮਾ ਗਿਆ ਪਰ ਸਾਨੂੰ ਜ਼ਿੰਦਗੀ ਜਿਊਣ ਦੇ ਪ੍ਰੳਪਕਾਰੀ ਨਿਸ਼ਕਾਮ ਕਰਮਯੋਗ ਦੇ ਰਸਤੇ ਦੇ ਗਏ ।

Related Post