post

Jasbeer Singh

(Chief Editor)

Patiala News

ਸ੍ਰੋਮਣੀ ਕਮੇਟੀ ਵੱਲੋਂ ਮੀਟਿੰਗ ਹਾਲ ਨੂੰ ਤਾਲਾ ਲਗਾਉਣਾ ਮੰਦਭਾਗਾ-ਪਿਸ਼ੌਰਾ ਸਿੰਘ ਧਾਲੀਵਾਲ

post-img

ਸ੍ਰੋਮਣੀ ਕਮੇਟੀ ਵੱਲੋਂ ਮੀਟਿੰਗ ਹਾਲ ਨੂੰ ਤਾਲਾ ਲਗਾਉਣਾ ਮੰਦਭਾਗਾ-ਪਿਸ਼ੌਰਾ ਸਿੰਘ ਧਾਲੀਵਾਲ ਨਾਭਾ 29 ਅਪ੍ਰੈਲ : ਸ੍ਰਮੋਣੀ ਕਮੇਟੀ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮੀਟਿੰਗ ਕਰਨ ਤੋਂ ਰੋਕਣ ਲਈ ਮੀਟਿੰਗ ਹਾਲ ਨੂੰ ਤਾਲਾ ਲਗਾਉਣ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਅਧਿਅਪਕ ਆਗੂ ਪਿਸ਼ੋਰਾ ਸਿੰਘ ਧਾਲੀਵਾਲ ਨੇ ਪ੍ਰਧਾਨ ਸ਼੍ਰੌਮਣੀ ਕਮੇਟੀ ਧਾਮੀ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼ਪਸਟ ਕਰਨ ਲਈ ਕਹਿੰਦਿਆ ਕਿਹਾ ਕਿ ਉਹ ਦੱਸਣ ਕਿ ਕਿਹੜੀਆਂ ਏਜੰਸੀਆ ਦੇ ਹੁਕਮਾਂ ਨਾਲ ਤਾਲਾ ਲਗਾਇਆ ਗਿਆ । ਹਰ ਰੋਜ਼ ਸੁਖਬੀਰ ਸਿੰਘ ਬਾਦਲ ਤੇ ਧਾਮੀ ਕਹਿੰਦੇ ਰਹਿੰਦੇ ਹਨ ਕਿ ਸੰਸਥਾਵਾਂ ਨੂੰ ਏਜੰਸੀਆਂ ਕਮਜ਼ੋਰ ਕਰ ਰਹੀਆਂ ਹਨ ਜਦੋਂ ਕਿ ਇਹ ਆਪ ਹੀ ਕੁਰਾਹੇ ਪਏ ਹੋਏ ਹਨ ਤੇ ਸੰਸਥਾਵਾਂ ਨੂੰ ਖੁਦ ਖਤਮ ਕਰਨ ਤੇ ਲੱਗੇ ਹੋਏ ਹਨ । ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਅਨੁਸਾਰ ਕੀਤੇ ਗਏ ਬੰਜਰ ਗੁਨਾਹਾਂ ਕਾਰਨ ਨੈਤਿਕ ਅਧਾਰ ਤੇ ਅਗਵਾਈ ਕਰਨ ਦੇ ਅਯੋਗ ਕਰਾਰ ਦਿੱਤਾ ਹੋਇਆ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਹੁਕਮਨਾਮੇ ਨੂੰ ਰੱਦੀ ਦੀ ਟੋਕਰੀ ਵਿੱਚ ਛੁੱਟ ਕੇ ਆਪੇ ਭਰਤੀ ਕਰਕੇ ਆਪੇ ਡੈਲਿਗੇਟ ਬਣਾ ਕੇ ਤੇ ਆਪੇ ਹੀ ਪ੍ਰਧਾਨ ਬਣ ਗਿਆ । ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਵੀਹ ਸਾਲ ਪੰਜਾਬ ਵਿੱਚ ਰਾਜ ਕੀਤਾ ਸੁਖਬੀਰ ਸਿੰਘ ਬਾਦਲ ਦੱਸੇ ਦਿੱਲੀ ਸਰਕਾਰ ਤੋਂ ਪੰਜਾਬ ਸਰਕਾਰ ਦਾ ਕਿਹੜਾ ਇੱਕ ਮਸਲਾ ਹੱਲ ਕਰਵਾਇਆ ਹੈ ਜਿਸ ਦੇ ਅਧਾਰ ਤੇ ਪੰਥ ਉਸ ਨੂੰ ਆਗੂ ਮੰਨੇ ਬਾਦਲ ਪਰਿਵਾਰ ਨੇ ਬੀਜੇਪੀ ਦੀ ਸਰਕਾਰ ਤੋਂ ਕੇਵਲ ਤੇ ਕੇਵਲ ਆਪਣੇ ਪਰਿਵਾਰ ਲਈ ਹੀ ਵਜ਼ੀਰੀਆਂ ਕੋਠੀਆਂ ਤੇ ਸਕਿਊਰਟੀਆ ਲਈਆਂ ਹਨ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੀ ਅਕਾਲੀ ਦਲ ਪਾਰਟੀ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਤੇ ਪੰਜਾਬੀ ਭਾਸਾਂ ਖਤਮ ਕਰਨ ਲਈ ਮੋਦੀ ਸਰਕਾਰ ਨੂੰ ਵੋਟ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੋਰ ਬਾਦਲ ਨੇ ਪਾਈ ਅਜੇ ਵੀ ਸੁਖਬੀਰ ਸਿੰਘ ਬਾਦਲ ਕੋਲ ਸਮਾਂ ਹੈ ਕਿ ਆਪਣੀ ਗਲਤੀ ਦਾ ਅਹਿਸਾਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦੇ ਕੇ ਆਪਣੀ ਵੱਧ ਤੋਂ ਵੱਧ ਭਰਤੀ ਕਰੇ ਤੇ ਨਵੀਂ ਲੀਡਰਸਿੱਪ ਬਣਾਉਣ ਲਈ ਆਪਣਾ ਸਹਿਯੋਗ ਦੇਵੇ ਪੰਥ ਬਖਸ਼ਣਹਾਰ ਹੈ

Related Post