
ਬਠਿੰਡਾ ਛਾਉਣੀ ਦੀਆਂ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ `ਚ ਫੌਜ ਨੇ ਕਾਬੂ ਕੀਤਾ ਜਾਸੂਸ
- by Jasbeer Singh
- April 29, 2025

ਬਠਿੰਡਾ ਛਾਉਣੀ ਦੀਆਂ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ `ਚ ਫੌਜ ਨੇ ਕਾਬੂ ਕੀਤਾ ਜਾਸੂਸ ਬਠਿੰਡਾ, 29 ਅਪ੍ਰੈਲ 2025 : ਭਾਰਤ ਦੇਸ਼ ਦੇ ਫੌਜ ਦੀ ਬਠਿੰਡਾ ਛਾਉਣੀ ਵਿਚ ਬੈਠ ਕੇ ਮੋਚੀ ਦਾ ਕੰਮ ਕਰਨ ਦੇ ਨਾਲ ਨਾਲ ਜਾਸੂਸੀ ਕਰਨ ਦੇ ਚਲਦਿਆਂ ਭਾਰਤੀ ਫੌਜ ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਜਾਸੂਸੀ ਕਰਦਿਆਂ ਪਕੜਿਆ ਗਿਆ ਹੈ ਉੁਸ ਵਲੋਂ ਫੌਜ ਦੀਆਂ ਖਬਰਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਸੀ ।ਭਾਰਤੀ ਫੌਜ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵਿਅਕਤੀ ਨੂੰ ਕੈਂਟ ਪੁਲਸ ਸਟੇਸ਼ਨ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਜੋ ਉਹ ਵੀ ਅਗਲੇਰੀ ਕਾਰਵਾਈ ਲਈ ਪੁੱਛਗਿੱਛ ਕਰ ਸਕਣ । ਬਠਿੰਡਾ ਛਾਉਣੀ ਵਿਚ ਤਾਇਨਾਤ ਫੌਜੀ ਜਵਾਨਾਂ ਵਲੋਂ ਜਿਸ 26 ਸਾਲਾ ਵਿਅਕਤੀ ਨੂੰ ਜਾਸੂੀ ਕਰਦਿਆਂ ਫੜਿਆ ਗਿਆ ਹੈ ਬਿਹਾਰ ਦੇ ਸਮਸਤੀਪੁਰ ਦਾ ਵਸਨੀਕ ਹੈ ਤੇ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਸੈਲਾਨੀਆਂ ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਦੀਆਂ ਸਮੁੱਚੀਆਂ ਫੌਜੀ ਛਾਉਣੀਆਂ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰਨ ਵਾਲੇ ਵਿਅਕਤੀਆਂ ਤੇ ਵੀ ਪੈਣੀ ਨਿਗਾਹ ਰੱਖੀ ਜਾ ਰਹੀ ਹੈ।