
ਵਿਧਾਇਕ ਦੇਵ ਮਾਨ ਨੂੰ ਪੰਜਾਬੀ ਫਿਲਮ ਐਂਡ ਮਿਊਜ਼ਿਕ ਐਵਾਰਡ 2025 ਨਾਲ ਕੀਤਾ ਸਨਮਾਨਿਤ
- by Jasbeer Singh
- October 11, 2025

ਵਿਧਾਇਕ ਦੇਵ ਮਾਨ ਨੂੰ ਪੰਜਾਬੀ ਫਿਲਮ ਐਂਡ ਮਿਊਜ਼ਿਕ ਐਵਾਰਡ 2025 ਨਾਲ ਕੀਤਾ ਸਨਮਾਨਿਤ ਨਾਭਾ 11 ਅਕਤੂਬਰ 2025 : ਪੰਜਾਬੀ ਫਿਲਮਾਂ ਐਂਡ ਮਿਊਜਿਕ ਅਵਾਰਡ ਦੇ ਨਿਰਦੇਸ਼ਕ ਅਜੇ ਸਹੋਤਾ ਅਤੇ ਭੰਗੂ ਫਲਵੇੜਾ ਵੱਲੋਂ ਪਿਛਲੇ ਦਿਨੀ ਨਾਭਾ ਵਿੱਚ ਅਵਾਰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਨਾਲ ਸੰਬੰਧਿਤ ਹੋਗੀਆਂ ਸ਼ਖਸੀਅਤਾਂ ਪਹੁੰਚੀਆਂ ਸਨ ਇਸ ਸਮਾਗਮ ਵਿੱਚ ਉਭਰਦੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਸੀ ਅੱਜ ਅਜੇ ਸਹੋਤਾ ਵੱਲੋਂ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਦਾ ਪੰਜਾਬੀ ਫਿਲਮ ਐਂਡ ਮਿਊਜ਼ਿਕ ਐਵਾਰਡ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਵਿਧਾਇਕ ਦੇਵ ਮਾਨ ਵੱਲੋਂ ਸਮੂਹ ਅਹੁਦੇਦਾਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉਨਾਂ ਦੇ ਨਾਲ ਤੀਰਥ ਸਹੌਲੀ , ਬਲਜਿੰਦਰ ਖੱਟੜਾ , ਹਰਵਿੰਦਰ ਸਹੌਲੀ , ਗੁਰਜੰਟ ਸਿੰਘ ਪੰਚਾਇਤ ਮੈਂਬਰ ਸਹੌਲੀ , ਸਰਪੰਚ ਬਹਾਦਰ ਸਿੰਘ ਅਲਹੋਰਾ ਕਲਾ , ਪੰਚ ਸੁਰਿੰਦਰਪਾਲ ਅਲਹੋਰਾ ਕਲਾ , ਸਰਪੰਚ ਹਰਵਿੰਦਰ ਕੌਰ ਹਸਨਪੁਰ , ਮਨਜੋਤ ਸਿੰਘ ਲੱਧਾਹੇੜੀ , ਭੁਪਿੰਦਰ ਸਿੰਘ ਕੱਲਰ ਮਾਜਰੀ ਅਤੇ ਹੋਰ ਅਹੁਦੇਦਾਰਾਂ ਮੋਜੂਦ ਸਨ ।