
ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ : ਸਿਵਲ ਸਰਜਨ ਪਟਿਆਲਾ
- by Jasbeer Singh
- May 1, 2025

ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ : ਸਿਵਲ ਸਰਜਨ ਪਟਿਆਲਾ ਪਟਿਆਲਾ, 1 wJh 2025 : ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਰਹਿਨੁਮਾਈ ਹੇਠ ਜਿਲ੍ਹਾ ਪਟਿਆਲਾ ਦੇ ਸਿਹਤ ਸੰਸਥਾਵਾਂ ਵਿੱਚ world noise awareness day ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸ਼ੋਰ ਪ੍ਰਦੂਸ਼ਣ ਅਜੋਕੇ ਸਮੇਂ ਦੀ ਗੰਭੀਰ ਸਮੱਸਿਆ ਹੈ ,ਵਿਸ਼ਵ ਸਿਹਤ ਸੰਸਥਾ ਵੱਲੋਂ 70 ਡੈਸੀਬਲ ਇਕਾਈ ਤੱਕ ਦੀ ਆਵਾਜ਼ ਨੂੰ ਸਾਡੇ ਲਈ ਸੁਰੱਖਿਅਤ ਦੱਸਿਆ ਗਿਆ ਹੈ। ਇਸ ਤੋਂ ਉੱਪਰ ਦੇ ਪੱਧਰ ਦੀ ਆਵਾਜ਼ ਨੂੰ ਸਾਡੇ ਲਈ ਨੁਕਸਾਨਦੇਹ ਦੱਸਿਆ ਹੈ। ਮਾਹਿਰਾਂ ਅਨੁਸਾਰ ਮੋਟਰਸਾਈਕਲ ਦੀ ਧੁਨੀ 95 ਡੈਸੀਬਲ, ਨੇੜੇ ਆਉਂਦੀ ਰੇਲ ਗੱਡੀ ਦੀ 100 ਡੈਸੀਬਲ ,ਰੇਡੀਓ, ਟੈਲੀਵਿਜ਼ਨ ਅਤੇ ਸਪੀਕਰ ਦੀ ਤੀਬਰਤਾ 110 ਡੈਸੀਬਲ ਅਤੇ ਪਟਾਕਿਆਂ ਦੀ ਤੀਬਰਤਾ 140 ਮਾਪੀ ਗਈ ਹੈ। ਧੁੰਨੀ ਪ੍ਰਦੂਸ਼ਣ ਵੱਖ-ਵੱਖ ਤਰੀਕਿਆਂ ਨਾਲ ਮਨੁੱਖੀ ਜੀਵਨ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਉੱਚੀ ਆਵਾਜ਼ ਦੇ ਪ੍ਰਭਾਵ ਹੇਠ ਲੰਮਾ ਸਮਾਂ ਰਹਿਣ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਬੱਚਿਆਂ ਵਿੱਚ 120 ਡੈਸੀਬਲ ਅਤੇ ਵੱਡਿਆਂ ਵਿੱਚ 140 ਡਸੀਬਲ ਦੀ ਧੁਨੀ ਸੁਣਨ ਸ਼ਕਤੀ ਨੂੰ ਘੱਟ ਕਰ ਸਕਦੀ ਹੈ ਜਾਂ ਪੱਕੇ ਤੌਰ ਤੇ ਖਤਮ ਕਰ ਸਕਦੀ ਹੈ। ਰੇਲ ਗੱਡੀਆਂ, ਸੜਕੀ ਆਵਾਜਾਈ ਤੇ ਹਵਾਈ ਜਹਾਜਾਂ ਦੀ ਆਵਾਜ਼ ਮਨੁੱਖ ਦੀ ਨੀਂਦ ਤੇ ਵੀ ਅਸਰ ਪਾਉਂਦੀ ਹੈ, ਜਿਸ ਨਾਲ ਰੋਜ਼ਾਨਾ ਜ਼ਿੰਦਗੀ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ। ਇਹ ਸਥਿਤੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਸਕਦੀਆਂ ਹਨ। ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਨਾਲ ਸੁਨਣ ਸ਼ਕਤੀ ਬੇਹਦ ਖਤਰਨਾਕ ਹੱਦ ਤੱਕ ਘੱਟ ਸਕਦੀ ਹੈ ਅਤੇ ਮਨੁੱਖ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮ ਵਿਕਾਸ ਤੇ ਵੀ ਮਾੜਾ ਅਸਰ ਪੈਂਦਾ ਹੈ। ਬੱਚੇ ਸੁਭਾਅ ਪੱਖੋਂ ਚਿੜਚਿੜੇ ਹੋ ਜਾਂਦੇ ਹਨ ,ਉਹਨਾਂ ਦੀ ਯਾਦ ਸ਼ਕਤੀ ,ਵਿਵਹਾਰ ,ਇਕਾਗਰਤਾ ਅਤੇ ਬਰਦਾਸ਼ਤ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਸ਼ੋਰ ਪ੍ਰਦੂਸ਼ਣ ਨਾਲ ਰੋਗੀਆਂ ਅਤੇ ਬਜ਼ੁਰਗਾਂ ਦੀ ਸ਼ਾਂਤੀ ਭੰਗ ਹੁੰਦੀ ਹੈ ,ਰੋਗ ਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ ਸੋ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ,ਪਟਾਕੇ ਪਾਉਂਦੇ ਦੋ-ਪਹੀਆ ਵਾਹਨ ਦੀ ਵਰਤੋਂ ਨਾ ਕੀਤੀ ਜਾਵੇ ,ਦੇਸੀ ਜਾਂ ਜੁਗਾੜੂ ਤਰੀਕੇ ਨਾਲ ਟਰਾਂਸਪੋਰਟ ਵਾਹਨ ਨਾ ਵਰਤੇ ਜਾਣ ਲਾਊਡ ਸਪੀਕਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ ,ਬਹੁਤ ਜਿਆਦਾ ਪੁਰਾਣੇ ਹੋ ਚੁੱਕੇ ਵਹੀਕਲ ਨਾ ਵਰਤੇ ਜਾਣ ਤੇ ਸਾਰਿਆਂ ਨੂੰ ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਤਾਂ ਹੀ ਇਸ ਸਮੱਸਿਆ ਤੋਂ ਕਾਬੂ ਪਾਇਆ ਜਾ ਸਕਦਾ ਹੈ।