post

Jasbeer Singh

(Chief Editor)

Patiala News

ਲੜਕੇ ਵਲੋਂ ਲੜਕੀ ਨੂੰ ਮੈਸੇਜ ਕਰਨਾ ਪਿਆ ਮਹਿੰਗਾ

post-img

ਲੜਕੇ ਵਲੋਂ ਲੜਕੀ ਨੂੰ ਮੈਸੇਜ ਕਰਨਾ ਪਿਆ ਮਹਿੰਗਾ ਲੜਕੀ ਦੇ ਪਰਿਵਾਰ ਵਲੋਂ ਨੋਜਵਾਨ ਦੀ ਕੀਤੀ ਕੁੱਟਮਾਰ ਤੇ ਕੇਸ ਕੱਟੇ ਨਾਭਾ 20 ਮਈ : ਨੌਜਵਾਨ ਨੇ ਲੜਕੀ ਨੂੰ ਫੋਨ ਤੇ ਭੇਜਿਆ ਮੈਸੇਜ ਨੌਜਵਾਨ ਨੂੰ ਮੈਸੇਜ ਕਰਨਾ ਇਨ੍ਹਾਂ ਮਹਿੰਗਾ ਪਿਆ ਕਿ ਲੜਕੀ ਦੇ ਮਾਪਿਆਂ ਨੇ ਲੜਕੇ ਦੀ ਖੂਬ ਕੁੱਟਮਾਰ  ਕੀਤੀ, ਅਤੇ ਲੜਕੇ ਦੇ ਕੇਸ ਵੀ ਕਤਲ ਕਰ ਦਿੱਤੇ, ਲੜਕਾ ਅੰਮ੍ਰਿਤਧਾਰੀ ਦੱਸਿਆਂ ਜਾ ਰਿਹਾ ਇਹ ਮਾਮਲਾ ਨਾਭਾ ਹਲਕੇ ਦੇ ਪਿੰਡ ਮਲਕੋ ਦਾ ਦੱਸਿਆ ਜਾ ਰਿਹਾ ਹੈ । ਪੀੜਤ ਨੌਜਵਾਨ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਜੇਰੇ ਇਲਾਜ, ਪੀੜਤ ਲੜਕੇ ਦੇ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ, ਇਨਸਾਫ ਦੀ ਕਰ ਰਿਹਾ ਹੈ ਮੰਗ । ਲਵਪ੍ਰੀਤ ਸਿੰਘ ਉਮਰ 21 ਸਾਲਾਂ ਦੀ ਹੋਈ ਕੁੱਟਮਾਰ ਅਤੇ ਕੈਂਚੀ ਨਾਲ ਕੇਸ ਕਤਲ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਲਵਪ੍ਰੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਅਤੇ ਪਿਤਾ ਗੁਰਦੀਪ ਸਿੰਘ ਨੇ ਸਰਕਾਰੀ ਹਸਪਤਾਲ ਵਿੱਚ ਰੋਂਦੇ ਹੋਏ ਦੱਸਿਆ ਕੀ ਮੇਰੇ ਲੜਕੇ ਦੇ ਸਰੀਰ ਤੇ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਹਨ ਤੇ ਵੀਡੀਓ ਵਾਇਰਲ  ਵਿੱਚ ਸ਼ਰੇਆਮ ਕੇਸ ਕੱਟੇ ਜਾ ਰਹੇ ਹਨ ਅਤੇ ਕਾਲਾ ਤੇਲ ਪਾਇਆ ਜਾ ਰਿਹਾ ਹੈ, ਮੌਜੂਦਾ ਪੰਚਾਇਤ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ । ਥਾਣਾ ਸਦਰ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦੇ ਬਿਆਨਾਂ ਤੇ 4/ 5 ਵਿਅਕਤੀਆਂ ਦੇ ਖਿਲਾਫ  ਮੁਕਦਮਾਂ ਦਰਜ ਕਰਕੇ ਥਾਣਾ ਕਾਲਾ ਝਾੜ ਭਵਾਨੀਗੜ੍ਹ  ਨੂੰ ਭੇਜਿਆ ਜਾਵੇਗਾ ਕਿਉਂਕਿ ਲਵਪ੍ਰੀਤ ਨੂੰ ਪਿੰਡ ਕਾਲੇ ਝਾੜ ਤੋਂ ਲੈ ਕੇ ਪਿੰਡ ਮਲਕੋ ਵਿੱਚ ਲੈ ਕੇ ਆਏ ਸਨ। ਪੀੜਤ ਹੁਣ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ । 

Related Post