
ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਜੋਨ ਕੋਆਡੀਨੇਟਰ ਜਗਦੀਪ ਸਿੰਘ ਜੱਗਾ ਨੇ ਤਫ਼ਜ਼ਲਪੁਰਾ ਵਿਖੇ ਕੀਤੀ ਸਿਰਕਤ
- by Jasbeer Singh
- July 5, 2025

ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਜੋਨ ਕੋਆਡੀਨੇਟਰ ਜਗਦੀਪ ਸਿੰਘ ਜੱਗਾ ਨੇ ਤਫ਼ਜ਼ਲਪੁਰਾ ਵਿਖੇ ਕੀਤੀ ਸਿਰਕਤ ਪਟਿਆਲਾ 5 ਜੁਲਾਈ : ਪਟਿਆਲਾ ਦਿਹਾਤੀ ਦੇ ਵਾਰਡ ਨੰ-22 ਤਫ਼ਜ਼ਲਪੁਰਾ ਵਿਖੇ ਨਸ਼ਾ ਮੁਕਤੀ ਮੋਰਚਾ ਦੇ ਜੋਨ ਕੋਆਡੀਨੇਟਰ ਤੇ ਪਟਿਆਲਾ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਸੀਨੀਅਰ ਆਗੂ ਰਾਜ ਕੁਮਾਰ ਮਿਠਾਰੀਆ ਦੇ ਦਫਤਰ ਵਿਖੇ ਵਿਸੇਸ ਤੋਰ ਤੇ ਸਿਰਕਤ ਕੀਤੀ ਅਤੇ ਨਸ਼ਾ ਮੁਕਤੀ ਮੋਰਚਾ ਦੇ ਨਵ ਨਿਯੁਕਤ ਜਿਲਾ ਉਪ ਕੋਆਡੀਨੇਟਰ ਪਵਨ ਕੁਮਾਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਸਰਦਾਰ ਜਗਦੀਪ ਸਿੰਘ ਜੱਗਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਚੋਂ ਨਸ਼ਿਆਂ ਨੂੰ ਜੜਾਂ ਖਤਮ ਕਰਨ ਲਈ ਸੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਕਤੀ ਮੋਰਚੇ ਤਹਿਤ ਵਖ ਵੱਖ ਜਿਲਿਆ ਚ ਜਿਲਾ ਪਧਰ ਤੇ ਮੀਟਿੰਗਾਂ ਕਰਕੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਨਸ਼ਾ ਛਡਨ ਵਾਲਿਆਂ ਨੂੰ ਇਲਾਜ ਤੋਂ ਹੋਰ ਬਿਹਤਰ ਵਸੇਬੇ ਲਈ ਕੀਤੇ ਜਾਣ ਵਾਲੇ ਉਪਰਾਲਿਆ ਤੇ ਵਿਚਾਰ ਚਰਚਾ ਕੀਤੀ ਉਹਨਾਂ ਕਿਹਾ ਕੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਰਕਾਰ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਜਰੂਰ ਕੱਡ ਲਵੇਗੀ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਦੇ ਹਰੇਕ ਪਿੰਡ ਅਤੇ ਸਹਿਰ ਨਸ਼ਾ ਮੁਕਤ ਨਹੀਂ ਹੋ ਜਾਂਦੇ । ਇਸ ਮੋਕੇ ਜਸਵੰਤ ਰਾਏ ਸੂਬਾ ਜੋਆਇੰਟ ਸਕਤਰ ਐਸ ਸੀ ਵਿੰਗ ਪੰਜਾਬ ,ਅਮਰੀਕ ਸਿੰਘ ਭੁੱਲਰ ,ਹਰਦੇਵ ਸਿੰਘ,ਦਵਿੰਦਰ ਸਿੰਘ ਚੱਡਾ ,ਬਲਵਿੰਦਰ ਸਿੰਘ ਲੁਬਾਣਾ,ਪ੍ਰਿੰਸ ਤਿਆਗੀ ,ਪਰਦੀਪ ਮਿਠਾਰੀਆ ਅਨਿਲ ਕੁਮਾਰ ,ਬੋਬੀ ਸਿੰਘ ,ਮੀਤਾ ,ਜਤਿੰਦਰ ਸ਼ਰਮਾ ਤੋਂ ਇਲਾਵਾ ਨਗਰ ਵਾਸੀ ਮੋਜੂਦ ਰਹੇ ।