post

Jasbeer Singh

(Chief Editor)

National

ਔਰੰਗਾਬਾਦ ਦੇ ਪਿੰਡ ਹਿਕਟੀਆ ਵਿਖੇ ਹੋਏ ਕਤਲ ਦੇ ਅਸਲ ਵਿਅਕਤੀ ਨੂੰ ਪੁਲਸ ਨੇ ਫੜਿਆ

post-img

ਔਰੰਗਾਬਾਦ ਦੇ ਪਿੰਡ ਹਿਕਟੀਆ ਵਿਖੇ ਹੋਏ ਕਤਲ ਦੇ ਅਸਲ ਵਿਅਕਤੀ ਨੂੰ ਪੁਲਸ ਨੇ ਫੜਿਆ ਔਰੰਗਾਬਾਦ, 5 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਔਰੰਗਾਬਾਦ ਦੀ ਪੁਲਸ ਨੇ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਵਿਚ ਸ਼ਾਮਲ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਕੀਤੇ ਜਾਣ ਦੀ ਸਮੁੱਚੀ ਘਟਨਾ ਬਾਰੇ ਖੁਲਾਸਾ ਕੀਤਾ ਹੈ। ਦੱਸਣਯੋਗ ਹੈ ਕਿ ਜਿਸ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ ਮ੍ਰਿਤਕ ਦੀ ਪਤਨੀ ਦਾ ਹੀ ਪ੍ਰੇਮੀ ਸੀ। ਕਿਸ ਵਿਅਕਤੀ ਦਾ ਹੋਇਆ ਸੀ ਕਤਲ ਔਰੰਗਾਬਾਦ ਦੇ ਪਿੰਡ ਹਿਕਟੀਆ ਵਿਖੇ ਜਿਸ ਵਿਅਕਤੀ ਦਾ ਉਸਦੀ ਹੀ ਪਤਨੀ ਦੇ ਪ੍ਰੇਮੀ ਵਲੋਂ ਕਤਲ ਕੀਤਾ ਗਿਆ ਸੀ ਦਾ ਨਾਮ ਬਿੱਕੂ ਉਰਫ ਮੁਕੇਸ਼ ਕੁਮਾਰ ਹੈ। ਪੁਲਸ ਨੇ ਦੱਸਿਆ ਕਿ ਜਿਥੇ ਉਨ੍ਹਾਂ ਵਲੋ਼ ਕਤਲ ਕਰਨ ਵਾਲੇ ਦੀ ਫੜੋ ਫੜੀ ਸਮਾਂ ਰਹਿੰਦੇ ਕਰ ਲਈ ਗਈ ਹੈ ਉਥੇ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਦੀ ਪਤਨੀ ਨੂੰ ਤਾਂ ਪਹਿਲਾਂ ਤੋ਼ ਹੀ ਪਕੜਿਆ ਜਾ ਚੁੱਕਿਆ ਹੈ ਤੇ ਉਹ ਹਾਲ ਦੀ ਘੜੀ ਜੁਡੀਸ਼ੀਅਲ ਰਿਮਾਂਡ ਤੇ ਹੈ। ਜੂਨ ਵਿਚ ਕਰ ਦਿੱਤੀ ਸੀ ਬਿੱਕੂ ਦਾ ਕਤਲ ਔਰੰਗਾਬਾਦ ਦਾ ਪਿੰਡ ਹਿਕਟੀਆ ਜੋ ਕਿ ਬੰਦੇਆ ਥਾਣਾ ਅਧੀਨ ਹੈ ਦੇ ਕੋਲ ਵਗਦੀ ਨਹਿਲ ਨੇੜੇ ਹੀ 22 ਜੂਨ 2025 ਨੂੰ ਬਿੱਕੂ ਦਾ ਕਤਲ ਅਣਪਛਾਤੇ ਵਿਅਕਤੀਆਂ ਵਲੋ਼ ਕੀਤਾ ਗਿਆ ਸੀ। ਜਦੋਂ ਘਟਨਾਕ੍ਰਮ ਦੀ ਸੂਚਨਾ ਮਿਲੀ ਤਾਂ ਮੌਜੂਦਾ ਥਾਣਾ ਮੁਖੀ ਨੇ ਪੁਲਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਤੋ਼ ਘਟਨਾਕ੍ਰਮ ਸਬੰਧੀ ਪੁੱਛਗਿੱਛ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਜਿਸਦੇ ਚਲਦਿਆਂ ਕੁੱਝ ਦਿਨਾਂ ਵਿਚ ਹੀ ਜਾਂਚ ਦੌਰਾਨ ਸਾਰਾ ਸੱਚ ਸਾਹਮਣੇ ਆ ਗਿਆ ਤੇ ਪਤਾ ਲੱਗਿਆ ਕਿ ਕਤਲ ਹੋਣ ਵਾਲੇ ਵਿਅਕਤੀ ਦੀ ਪਤਨੀ ਅਤੇ ਉਸਦੇ ਪ੍ਰੇਮੀ ਕਮਲੇਸ਼ ਯਾਦਵ ਨੇ ਹੀ ਇਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਸੀ।

Related Post