post

Jasbeer Singh

(Chief Editor)

Punjab

ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ

post-img

ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਡਿਟੇਨ ਅੰਮ੍ਰਿਤਸਰ, 8 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਅੱਜ ਹੀ ਪੰਜਾਬ ਪੁਲਸ ਵਲੋਂ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਡਿਟੇਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲਵਜੀਤ ਕੌਰ ਆਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੀ ਸੀ। ਲਵਜੀਤ ਕੌਰ ਵਿਰੁੱਧ ਸੀ ਲੁਕਟ ਆਉਟ ਸਰਕੂਲਰ ਜਾਰੀ ਜੱਗ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਪੰਜਾਬ ਪੁਲਸ ਵਲੋਂ ਇਸ ਲਈ ਹਿਰਾਸਤ ਵਿਚ ਲਿਆ ਗਿਆ ਹੈ ਕਿਉਂਕਿ ਉਸ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਹੋਇਆ ਪਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਲਵਜੀਤ ਕੌਰ ਨੂੰ ਗੈਂਗਸਟਰ ਗੋਰਾ ਬਰਿਆਰ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੱਗੂ ਦੀ ਮਾਂ ਦੇ ਸੰਸਾਰ ਵਿਚ ਸ਼ਾਮਲ ਹੋਣ ਆਈ ਸੀ ਲਵਜੀਤ ਕੌਰ ਪ੍ਰਾਪਤ ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਸੰਸਾਰ ਕੀਤੇ ਜਾਣ ਦੇ ਚਲਦਿਆਂ ਸ਼ਾਮਲ ਹੋਣ ਲਈ ਭਾਰਤ ਪਹੁੰਚੀ ਲਵਜੀਤ ਕੌਰ ਨੂੰ ਪੁਲਸ ਨੇ ਪਹਿਲਾਂ ਤੋਂ ਹੀ ਜਾਰੀ ਲੁਕ ਆਉਟ ਸਰਕੁਲਰ ਦੇ ਚਲਦਿਆਂ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।

Related Post