
ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
- by Jasbeer Singh
- January 27, 2025

ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ ਕਾਂਗਰਸੀ ਸਾਜ਼ਿਸ਼ ਤਹਿਤ ਹੋਏ ਇਨ੍ਹਾਂ ਦੰਗਿਆਂ ਦੌਰਾਨ ਪੀੜਤ ਪਰਿਵਾਰਾਂ ਨੇ ਜੋ ਕੁਝ ਸਹਿਣ ਕੀਤਾ, ਉਹ ਦਿਲ ਦਹਿਲਾ ਦੇਣ ਵਾਲਾ ਹੈ: ਜੈ ਇੰਦਰ ਕੌਰ ਦਿੱਲੀ/ਪਟਿਆਲਾ, 27 ਜਨਵਰੀ : ਪੰਜਾਬ ਬੀਜੇਪੀ ਮਹਿਲ਼ਾ ਮੋਰਚਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ, ਜੈ ਇੰਦਰ ਕੌਰ ਨੇ ਅੱਜ ਨਵੀਂ ਦਿੱਲੀ ਦੇ ਤਿਲਕ ਨਗਰ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ‘ਤੇ ਜੈ ਇੰਦਰ ਕੌਰ ਨੇ ਕਿਹਾ, "1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਇਨ੍ਹਾਂ ਔਰਤਾਂ ਨੇ ਜੋ ਦੁੱਖ-ਤਕਲੀਫਾਂ ਝੱਲੀਆਂ, ਉਹ ਸੁਣ ਕੇ ਦਿਲ ਬਹੁਤ ਦੁਖਦਾ ਹੈ । 40 ਤੋਂ ਵੱਧ ਸਾਲ ਹੋ ਗਏ ਹਨ, ਪਰ ਉਨ੍ਹਾਂ ਦੇ ਜਖ਼ਮ ਅੱਜ ਵੀ ਤਾਜ਼ਾ ਹਨ । ਦਿੱਲੀ ‘ਚ ਇਨ੍ਹਾਂ ਸਿੱਖ ਪਰਿਵਾਰਾਂ ਨਾਲ ਜੋ ਹੋਇਆ ਉਹ ਦੰਗੇ ਨਹੀਂ, ਸਗੋਂ ਓਸ ਸਮੇਂ ਦੀ ਕਾਂਗਰਸੀ ਸਰਕਾਰ ਤੇ ਉਨ੍ਹਾਂ ਦੇ ਆਗੂਆਂ ਵਲੋਂ ਕੀਤਾ ਗਿਆ ਰਾਜ ਪ੍ਰਾਇਜਤ ਕਤਲੇਆਮ ਸੀ । ਉਨ੍ਹਾਂ ਨੇ ਅੱਗੇ ਕਿਹਾ, "ਸਿੱਖ ਭਾਈਚਾਰਾ ਹਮੇਸ਼ਾ ਰਾਸ਼ਟਰ ਨਿਰਮਾਣ ਅਤੇ ਸੇਵਾ ‘ਚ ਅੱਗੇ ਰਿਹਾ ਹੈ, ਪਰ 1984 ਵਿੱਚ ਉਨ੍ਹਾਂ ਨਾਲ ਜੋ ਅਤਿਆਚਾਰ ਹੋਏ, ਉਹ ਨਾ ਭੁੱਲਣਯੋਗ ਹਨ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਬਲੀਦਾਨਾਂ ਨੂੰ ਯਾਦ ਰੱਖੀਏ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਨਿਆਂ ਤੇ ਮਜ਼ਬੂਤ ਸਹਿਯੋਗ ਦੀ ਮੰਗ ਕਰੀਏ । ਉਨ੍ਹਾਂ ਨੇ ਇਹ ਵੀ ਕਿਹਾ, "ਨਾ ਸਿਰਫ ਕਾਂਗਰਸ, ਪਰ ਆਮ ਆਦਮੀ ਪਾਰਟੀ (AAP) ਵੀ ਉਨ੍ਹਾਂ ਦੀ ਹੀ ਰਾਹ ਪੈਰੀ ਹੈ। ਉਹ 10 ਸਾਲ ਤੋਂ ਦਿੱਲੀ ਦੀ ਹਕੂਮਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਮਲਕੀਅਤ ਅਧਿਕਾਰ, ਨੌਕਰੀਆਂ ਅਤੇ ਮੁਫ਼ਤ ਬਿਜਲੀ ਦੇ ਵਾਅਦੇ ਕੀਤੇ ਸਨ, ਪਰ ਅੱਜ ਤਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਹ ਪਰਿਵਾਰ ਆਪ ਤੋਂ ਪੂਰੀ ਤਰ੍ਹਾਂ ਨਾਲ ਠੱਗੇ ਮਹਿਸੂਸ ਕਰ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ, "ਇਨ੍ਹਾਂ ਪਰਿਵਾਰਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਵੀ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸਿੱਖ ਹੋਣ ਦੇ ਨਾਤੇ, ਉਨ੍ਹਾਂ ਉੱਤੇ ਵੱਡੀਆਂ ਉਮੀਦਾਂ ਸਨ, ਪਰ ਉਹ ਵੀ ਉਨ੍ਹਾਂ ਨੂੰ ਨਿਰਾਸ਼ ਕਰ ਗਏ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਨੌਕਰੀਆਂ, ਮੁਫ਼ਤ ਬਿਜਲੀ ਅਤੇ ਘਰਾਂ ਦੇ ਮਲਕੀਅਤ ਅਧਿਕਾਰ ਦੇ ਵਾਅਦੇ ਕੀਤੇ ਸਨ, ਪਰ 10 ਸਾਲ ਪਹਿਲਾਂ ਵਿਧਾਇਕ ਬਣਨ ਤੋਂ ਬਾਅਦ, ਉਹ ਉਨ੍ਹਾਂ ਕੋਲ ਕਦੇ ਵੀ ਮੁੜ ਕੇ ਨਹੀਂ ਆਏ । ਉਨ੍ਹਾਂ ਨੇ ਅੱਗੇ ਕਿਹਾ, "ਭਾਜਪਾ ਹਮੇਸ਼ਾ ਪੀੜਤਾਂ ਦੇ ਨਾਲ ਖੜੀ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ । ਸਾਡੀ ਪਾਰਟੀ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼, ਸਹਿਯੋਗ ਅਤੇ ਇੱਜ਼ਤ ਦੇਣ ਲਈ ਵਚਨਬੱਧ ਹੈ। ਅਸੀਂ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹਾਂਗੇ । ਮੁਲਾਕਾਤ ਦੌਰਾਨ, ਜੈ ਇੰਦਰ ਕੌਰ ਨੂੰ ਬਜ਼ੁਰਗ ਔਰਤਾਂ ਨੇ ਆਪਣੇ ਤਜਰਬੇ ਸੰਝੇ ਕਰਦੇ ਹੋਏ ਭਾਵੁਕਤਾ ਨਾਲ ਗੱਲਾਂ ਦੱਸੀ । ਇੰਨੀ ਲੰਮੀ ਮਿਆਦ ਬਾਅਦ ਵੀ, ਇਹ ਪਰਿਵਾਰ ਅਜੇ ਵੀ ਇਨਸਾਫ਼ ਅਤੇ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.